kidnaping wife Archives - Ludhiana Live

ਕੁੱਟਮਾਰ ਕਰਨ ਤੋਂ ਬਾਅਦ ਪਤਨੀ ਨੂੰ ਬਣਾਇਆ ਬੰਧਕ, ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ : ਕਈ ਸਾਲਾਂ ਤੋਂ ਪਤਨੀ ਨੂੰ ਤਸੀਹੇ ਦੇਣ ਵਾਲੇ ਵਿਅਕਤੀ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕਮਰੇ ਵਿਚ ਬੰਧਕ ਬਣਾ ਲਿਆ। ਮੌਕਾ ਮਿਲਦੇ ਹੀ ਔਰਤ ਨੇ ਮੋਬਾਇਲ ਫੋਨ ਹਾਸਲ ਕਰ ਕੇ ਇਸ ਦੀ ਸੂਚਨਾ ਕੰਟਰੋਲ ਰੂਮ ਤੇ ਦਿੱਤੀ । ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਪੀਸੀਆਰ ਦੀ ਟੀਮ ਅਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਔਰਤ ਕੁਲਬੀਰ ਕੌਰ ਨੂੰ ਮੁਲਜ਼ਮ ਦੇ ਕਬਜ਼ੇ ਚੋਂ ਛੁਡਵਾਇਆ ।

ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐੱਸ ਨਗਰ ਦੀ ਰਹਿਣ ਵਾਲੀ ਕੁਲਬੀਰ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਗੁਰਦੇਵ ਸਿੰਘ ਕੰਧਾਰੀ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਸੰਤੋਖ ਸਿੰਘ ਨੇ ਦਸਿਆ ਕਿ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਗੁਰਦੇਵ ਸਿੰਘ ਨੇ 2012 ਵਿੱਚ ਕੁਲਬੀਰ ਕੌਰ ਨਾਲ ਦੂਸਰਾ ਵਿਆਹ ਕਰਵਾਇਆ ਸੀ । ਔਰਤ ਨੇ ਦਿੱਤੇ ਬਿਆਨਾਂ ਵਿਚ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਮੁਲਜ਼ਮ ਉਸ ਨੂੰ ਲਗਾਤਾਰ ਤਸੀਹੇ ਦੇ ਰਿਹਾ ਸੀ ।

ਔਰਤ ਦੇ ਮੁਤਾਬਕ ਉਸ ਦੇ ਪਤੀ ਗੁਰਦੇਵ ਸਿੰਘ ਕੰਧਾਰੀ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕਮਰੇ ਵਿਚ ਬੰਧਕ ਬਣਾ ਲਿਆ । ਕੁੱਟਮਾਰ ਕਰਦਾ ਹੋਇਆ ਮੁਲਜ਼ਮ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ।ਦੇਰ ਸ਼ਾਮ ਨੂੰ ਔਰਤ ਨੇ ਕਿਸੇ ਢੰਗ ਨਾਲ ਮੋਬਾਇਲ ਫੋਨ ਹਾਸਲ ਕੀਤਾ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਤੇ ਦਿੱਤੀ । ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਅਤੇ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਕੁਲਬੀਰ ਕੌਰ ਨੂੰ ਗੁਰਦੇਵ ਸਿੰਘ ਕੰਧਾਰੀ ਦੇ ਚੁੰਗਲ ਚੋਂ ਛੁਡਵਾਇਆ ।

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਾਰੀ ਪ੍ਰਾਪਰਟੀ ਖ਼ੁਦ ਰੱਖਣ ਲਈ ਔਰਤ ਨਾਲ ਅਜਿਹਾ ਕਰ ਰਿਹਾ ਹੈ । ਫਿਲਹਾਲ ਥਾਣਾ ਸਰਾਭਾ ਨਗਰ ਦੀ ਪੁਲਿਸ ਇਸ ਸਾਰੇ ਮਾਮਲੇ ਵਿੱਚ ਤਫਤੀਸ਼ ਕਰ ਰਹੀ ਹੈ ।

The post ਕੁੱਟਮਾਰ ਕਰਨ ਤੋਂ ਬਾਅਦ ਪਤਨੀ ਨੂੰ ਬਣਾਇਆ ਬੰਧਕ, ਮੁਲਜ਼ਮ ਗ੍ਰਿਫ਼ਤਾਰ appeared first on Ludhiana Live.