inauguration of mela Archives - Ludhiana Live

ਬਾਰਿਸ਼ ਦਰਮਿਆਨ ਰਾਜ ਪੱਧਰੀ ਕਿਸਾਨ ਮੇਲਾ ਤੇ ਪਸ਼ੂ ਪਾਲਣ ਮੇਲਾ ਸ਼ੁਰੂ, ਕਿਸਾਨਾਂ ਦੀ ਆਮਦ ਘੱਟ
ਲੁਧਿਆਣਾ : ਲੁਧਿਆਣਾ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਦਰਮਿਆਨ ਦੋ ਰੋਜ਼ਾ ਸੂਬਾ ਪੱਧਰੀ ਕਿਸਾਨ ਅਤੇ ਪਸ਼ੂ ਪਾਲਣ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸਵੇਰੇ 11 ਵਜੇ ਤੱਕ ਮੀਂਹ ਕਾਰਨ ਦੋਵੇਂ ਮੇਲਿਆਂ ਵਿੱਚ ਬਹੁਤ ਘੱਟ ਕਿਸਾਨ ਪੁੱਜੇ। ਅਜੇ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ। ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਵਿੱਚ ਵੀ ਪਾਣੀ ਜਮ੍ਹਾਂ ਹੋ ਗਿਆ ਹੈ। ਯੂਨੀਵਰਸਿਟੀ ਦੇ ਸਟਾਲ ਖਾਲੀ ਪਏ ਹਨ। ਦੂਜੇ ਪਾਸੇ ਖੇਤੀ ਮੰਤਰੀ ਵੀ ਮੇਲੇ ਦੇ ਉਦਘਾਟਨ ਲਈ ਨਹੀਂ ਆ ਰਹੇ ਹਨ।

ਹੁਣ ਉਨ੍ਹਾਂ ਦੀ ਥਾਂ ‘ਤੇ ਕੈਨੇਡਾ ਤੋਂ ਕਣਕ ਦੇ ਮਾਹਿਰ ਡਾਕਟਰ ਵਿਕਰਮ ਗਿੱਲ ਆ ਰਹੇ ਹਨ। ਹਾਲਾਂਕਿ ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਲੇ ਵਿੱਚ ਕਿਸਾਨਾਂ ਦੀ ਗਿਣਤੀ ਦੁਪਹਿਰ ਤੱਕ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਤਿੰਨ ਦਿਨ ਪਹਿਲਾਂ 24 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ‘ਆਓ ਖੇਤੀ ਖ਼ਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਵਿਸ਼ੇ ’ਤੇ 24 ਅਤੇ 25 ਮਾਰਚ ਨੂੰ ਸਾਉਣੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ।

ਅਪਰ ਨਿਰਦੇਸ਼ਕ ਸੰਚਾਰ ਡਾ. ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਮੇਲੇ ਦੀਆਂ ਤਰੀਕਾਂ 6 ਮਹੀਨੇ ਪਹਿਲਾਂ ਹੀ ਤਹਿ ਹੋ ਜਾਂਦੀਆਂ ਹਨ ਜਿਸ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਹ ਮੇਲਾ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰ ਕੇ ਖੇਤੀ ਖ਼ਰਚਿਆਂ ਨੂੰ ਘਟਾਉਣ ਦੀ ਲੋੜ ’ਤੇ ਜ਼ੋਰ ਦੇਵੇਗਾ, ਨਾਲ ਹੀ ਕੁਦਰਤੀ ਸਰੋਤਾਂ ਦੀ ਸੰਭਾਲ, ਪਰਾਲੀ ਪ੍ਰਬੰਧ, ਸਹਾਇਕ ਕਿੱਤਿਆਂ ਉੱਤੇ ਜ਼ੋਰ ਤੇ ਸੰਯੁਕਤ ਖੇਤੀ ਪ੍ਰਣਾਲੀ ਰਾਹੀਂ ਖੇਤੀਬਾੜੀ ਸਥਿਰਤਾ ਵੱਲ ਕਿਸਾਨੀ ਸਮਾਜ ਨੂੰ ਤੋਰਨਾ ਇਨ੍ਹਾਂ ਮੇਲਿਆਂ ਦਾ ਮੁੱਖ ਮੰਤਵ ਰਹੇਗਾ।

The post ਬਾਰਿਸ਼ ਦਰਮਿਆਨ ਰਾਜ ਪੱਧਰੀ ਕਿਸਾਨ ਮੇਲਾ ਤੇ ਪਸ਼ੂ ਪਾਲਣ ਮੇਲਾ ਸ਼ੁਰੂ, ਕਿਸਾਨਾਂ ਦੀ ਆਮਦ ਘੱਟ appeared first on Ludhiana Live.

83ਵਾਂ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ
ਲੁਧਿਆਣਾ : ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਰੂਰਲ ਸਪੋਰਟਸ ਫੈਸਟੀਵਲ, ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੀ ਅਗਵਾਈ ‘ਚ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਆਰੰਭ ਹੋ ਗਿਆ ਹੈ। ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇਸ ਖੇਡ ਦਾ ਉਦਘਾਟਨ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ।

ਫੈਸਟੀਵਲ ਦੀ ਮੇਜ਼ਬਾਨ ਕਿਲ੍ਹਾ ਰਾਏਪੁਰ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਆਦਿ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਿਧਾਇਕ ਜੀਵਨ ਸਿੰਘ ਗਿੱਲ ਨੇ ਉਦਘਾਟਨ ਮੌਕੇ ਹਾਕੀ ਮੈਚ ਦੀ ਸ਼ੁਰੂਆਤ ਕਰਵਾਈ ਅਤੇ ਹਵਾ ‘ਚ ਗੁਬਾਰੇ ਛੱਡ ਕੇ ਖੇਡਾਂ ਦਾ ਅਗਾਜ਼ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਖੇਡ ਸਰਗਰਮੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਰ ਉਮਰ ਵਰਗ ਦੇ ਖਿਡਾਰੀਆਂ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਦੀਆਂ ਪ੍ਰਤੀਕ ਹਨ। ਇੰਨ੍ਹਾਂ ਖੇਡਾਂ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।

ਕਰਨਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ ‘ਚ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਸ਼ਲ ਖੇਡਾਂ ਸ਼ਾਮਲ ਹਨ। ਉਦਘਾਟਨੀ ਸਮਾਰੋਹ ਦੌਰਾਨ ਨਨਕਾਣਾ ਸਾਹਿਬ ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਭੰਗੜਾ ਪਾਇਆ। ਇਸ ਦੇ ਨਾਲ ਹੀ ਏਵਨ ਡਾਂਸਿੰਗ ਘੋੜੀ ਦਾ ਨਾਚ ਵੀ ਖਿੱਚ ਦਾ ਕੇਂਦਰ ਦਾ ਬਣਿਆ। ਲੋਕ ਰੰਗ ਮਲਵਈ ਗਿੱਧੇ ਦੀ ਟੀਮ ਨੇ ਪੰਜਾਬ ਦੇ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ।

ਮੀਰੀ-ਪੀਰੀ ਗਤਕਾ ਅਖਾੜਾ ਚਮਿੰਡਾ (ਲੁਧਿਆਣਾ) ਵੱਲੋਂ ਗਤਕੇ ਦੇ ਜੌਹਰ ਦਿਖਾਕੇ, ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਓਮਿਨੀ ਜੈੱਲ ਦੀ ਟੀਮ ਵੱਲੋਂ ਆਮ ਜ਼ਿੰਦਗੀ ‘ਚ ਤੰਦਰੁਸਤ ਰਹਿਣ ਲਈ ਨਾਚਾਂ ਤੇ ਕਸਰਤਾਂ ਰਾਹੀਂ ਗੁਰ ਦੱਸੇ। ਅਪੋਲੋ ਟਾਈਰਜ਼ ਵੱਲੋਂ ਤਾਕਤ ਤੇ ਵਰਜਿਸ਼ਾਂ ਨਾਲ ਸਬੰਧਤ ਇਨਾਮੀ ਮੁਕਾਬਲੇ ਕਰਵਾਏ। ਅੱਜ ਹੋਏ ਪਹਿਲੇ ਹਾਕੀ ਮੈਚ ਰਾਮਪੁਰ ਹਾਕੀ ਅਕੈਡਮੀ ਨੇ ਮੇਜ਼ਬਾਨ ਕਿਲ੍ਹਾ ਰਾਏਪੁਰ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਕੇ ਜਿੱਤ ਦਰਜ ਕੀਤੀ।

The post 83ਵਾਂ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ appeared first on Ludhiana Live.