improvment trust Archives - Ludhiana Live

ਚੇਅਰਮੈਨ ਨਗਰ ਸੁਧਾਰ ਟਰੱਸਟ ਵੱਲੋਂ ਸਾਈਟ ਸਲੈਕਸ਼ਨ ਕਮੇਟੀ ਨਾਲ ਕੀਤੀ ਮੀਟਿੰਗ
ਲੁਧਿਆਣਾ : ਤਰਸੇਮ ਸਿੰਘ ਭਿੰਡਰ, ਚੇਅਰਮੈਨ ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਟਰੱਸਟ ਦਫ਼ਤਰ ਵਿਖੇ ਸਾਈਟ ਸਲੈਕਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਸਾਈਟਾਂ ਸਿਲੈਕਟ ਕਰਨ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਮੀਟਿੰਗ ਉਪਰੰਤ ਸਾਈਟ ਸਲੈਕਸ਼ਨ ਕਮੇਟੀ ਨੇ ਟਰੱਸਟ ਵੱਲੋਂ ਆਪਣੀਆਂ ਨਵੀਆਂ ਸਕੀਮਾਂ ਵਿਕਸਤ ਕਰਨ ਲਈ ਵੱਖ-ਵੱਖ ਸਾਈਟਾਂ ਨੂੰ ਸਿਲੈਕਟ ਕਰਨ ਵਾਸਤੇ ਮੌਕੇ ਦਾ ਜਾਇਜਾ ਲਿਆ।

ਭਵਿੱਖ ਵਿੱਚ ਟਰੱਸਟ ਵੱਲੋਂ ਆਮ ਜਨਤਾ ਨੂੰ ਰਿਹਾਇਸ਼ ਵਾਸਤੇ ਸਸਤੇ ਪਲਾਟ ਅਤੇ ਫ਼ਲੈਟ ਮੁਹੱਈਆ ਕਰਵਾਏ ਜਾ ਸਕਣਗੇ ਅਤੇ ਬੇਰੁਜਗਾਰ/ਕੰਮ ਕਰਨ ਦੇ ਚਾਹਵਾਨਾਂ ਨੂੰ ਵਾਜ਼ਬ ਕੀਮਤ ਤੇ ਉਹਨ੍ਹਾਂ ਨੂੰ ਵਪਾਰ ਵਾਸਤੇ ਵਪਾਰਕ ਦੁਕਾਨਾਂ, ਐਸ.ਸੀ.ਐਫ਼., ਐਸ.ਸੀ.ੳ. ਆਦਿ ਵੀ ਮੁਹੱਈਆ ਕਰਵਾਏ ਜਾ ਸਕਣਗੇ ।

ਇਸ ਮੌਕੇ ਚੇਅਰਮੈਨ ਸ੍ਰ.ਤਰਸੇਮ ਸਿੰਘ ਭਿੰਡਰ, ਭੌਂ ਪ੍ਰਾਪਤੀ ਕੁਲੈਕਟਰ ਸ਼੍ਰੀਮਤੀ ਸਵਿਤਾ ਪੀ.ਸੀ.ਐਸ., ਕਾਰਜ ਸਾਧਕ ਅਫ਼ਸਰ ਸ਼੍ਰੀ ਜਤਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸ਼੍ਰੀ.ਸਤਭੂਨ ਸੱਚਦੇਵਾ, ਜਿ਼ਲ੍ਹਾ ਨਗਰ ਯੋਜਨਾਕਾਰ ਦਫ਼ਤਰ ਵੱਲੋਂ ਸ਼੍ਰੀ ਹਰਮੀਤ ਸਿੰਘ, ਟਰੱਸਟ ਇੰਜੀਨੀਅਰ ਸ਼੍ਰੀ ਨਵੀਨ ਮਲਹੋਤਰਾ, ਟਰੱਸਟ ਇੰਜੀਨੀਅਰ ਸ਼੍ਰੀ ਵਿਕਰਮ ਕੁਮਾਰ, ਟਰੱਸਟ ਇੰਜੀਨੀਅਰ ਸ਼੍ਰੀ ਬੂਟਾ ਰਾਮ ਅਤੇ ਹੋਰ ਸਟਾਫ਼ ਹਾਜ਼ਰ ਰਿਹਾ ।

The post ਚੇਅਰਮੈਨ ਨਗਰ ਸੁਧਾਰ ਟਰੱਸਟ ਵੱਲੋਂ ਸਾਈਟ ਸਲੈਕਸ਼ਨ ਕਮੇਟੀ ਨਾਲ ਕੀਤੀ ਮੀਟਿੰਗ appeared first on Ludhiana Live.

ਬਾਹਰੀ ਕਾਲੋਨੀਆਂ ਵਿਚ ਧੜੱਲੇ ਨਾਲ ਹੋ ਰਹੇ ਨੇ ਅਣ-ਅਧਿਕਾਰਤ ਸਬਮਰਸੀਬਲ ਪੰਪਾਂ ਦੇ ਬੋਰ
ਲੁਧਿਆਣਾ : ਧਰਤੀ ਦੇ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਾਟਰ ਰੈਗੂਲੇਸ਼ਨ ਅਤੇ ਡਿਵੈਲਪਮੈਂਟ ਅਥਾਰਿਟੀ, ਸੈਂਟਰਲ ਗਰਾਊਾਡ ਵਾਟਰ ਅਥਾਰਿਟੀ ਵਲੋਂ ਨਵੇਂ ਸਮਰਸੀਬਲ ਪੰਪਾਂ ਦੇ ਬੋਰ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ. ਕਿਸੇ ਮਜਬੂਰੀ ਜਾਂ ਐਮਰਜੈਂਸੀ ਦੀ ਹਾਲਤ ਵਿਚ ਜੇਕਰ ਸਮਰਸੀਬਲ ਪੰਪ ਲਗਾਉਣਾ ਅਤਿ ਜ਼ਰੂਰੀ ਹੈ ਤਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਇਹ ਲਗਾਉਣ ਦਾ ਪ੍ਰਬੰਧ ਹੈ।

ਪਰ ਦੇਖਣ ਵਿਚ ਆਇਆ ਹੈ ਕਿ ਕੁੱਝ ਨਿੱਜ ਸੁਆਰਥੀ ਲੋਕ ਆਪਣੇ ਮੁਨਾਫ਼ੇ ਵਾਸਤੇ ਇਸ ਸਭ ਤੋਂ ਬੇਖ਼ਬਰ ਧੜੱਲੇ ਨਾਲ ਧਰਤੀ ਦੀ ਹਿੱਕ ਪਾੜ ਕੇ ਅਣ-ਅਧਿਕਾਰਤ ਪਾਬੰਦੀਸ਼ੂਦਾ ਸਮਰਸੀਬਲ ਪੰਪਾਂ ਦੇ ਬੋਰ ਕਰ ਰਹੇ ਹਨ। ਜਿਨ੍ਹਾਂ ਦੀ ਗਲਾਡਾ ਅਧਿਕਾਰੀਆਂ ਨੂੰ ਕੋਈ ਪ੍ਰਵਾਹ ਨਹੀਂ ਜਾਂ ਉਹ ਇਸ ਨੂੰ ਜਾਣ ਬੁੱਝ ਕੇ ਅਣਗੌਲਿਆ ਕਰ ਦਿੰਦੇ ਹਨ।

ਗਲਾਡਾ ਦੇ ਏਰੀਏ ਵਿਚ ਕੋਈ ਨਵੀਂ ਬਿਲਡਿੰਗ ਬਣਨ ਲੱਗਦੀ ਹੈ ਤਾਂ ਗਲਾਡਾ ਦੇ ਸੁਰੱਖਿਆ ਕਰਮਚਾਰੀ ਤੁਰੰਤ ਉੱਥੇ ਪਹੁੰਚ ਜਾਂਦੇ ਹਨ ‘ਤੇ ਆਪਣੀ ਚੁੰਝ ਹਰੀ ਕਰਕੇ ਵਾਪਸ ਪਰਤ ਜਾਂਦੇ ਹਨ। ਇਨ੍ਹਾਂ ਕਾਲੌਨੀਆਂ ਵਿਚ ਦਿਨ ਰਾਤ ਧੜੱਲੇ ਨਾਲ ਲੱਗ ਰਹੇ ਇਨ੍ਹਾਂ ਪੰਪਾਂ ‘ਤੇ ਇਨ੍ਹਾਂ ਦੀ ਨਜ਼ਰ ਕਿਉਂ ਨਹੀਂ ਪੈਂਦੀ? ਜਾ ਅਸਲ ਕਾਰਨ ਕੁੱਝ ਹੋਰ ਹੀ ਹੈ।

ਜਦੋਂ ਇਸ ਬਾਬਤ ਗਲਾਡਾ ਅਸਟੇਟ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਸਮਰਸੀਬਲ ਪੰਪ ਬਾਰੇ ਸੁਣਦਿਆਂ ਹੀ ਫ਼ੋਨ ਕੱਟ ਦਿੱਤਾ ਤੇ ਮੁੜ ਦੁਬਾਰਾ ਫ਼ੋਨ ਕਰਨ ‘ਤੇ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ। ਇਸ ਬਾਰੇ ਤਾਂ ਹੁਣ ਸਬੰਧਿਤ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ।

The post ਬਾਹਰੀ ਕਾਲੋਨੀਆਂ ਵਿਚ ਧੜੱਲੇ ਨਾਲ ਹੋ ਰਹੇ ਨੇ ਅਣ-ਅਧਿਕਾਰਤ ਸਬਮਰਸੀਬਲ ਪੰਪਾਂ ਦੇ ਬੋਰ appeared first on Ludhiana Live.

ਡਿਪਟੀ ਕਮਿਸ਼ਨਰ ਵੱਲੋਂ 16 ਜੂਨ ਨੂੰ ਹੋਣ ਵਾਲੇ ਫਲੈਟਾਂ ਦੇ ਡਰਾਅ ਪ੍ਰਬੰਧਾਂ ਦਾ ਲਿਆ ਜਾਇਜ਼ਾ
ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੰਤਿਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ, ਨਗਰ ਸੁਧਾਰ ਟਰੱਸਟ ਲੁਧਿਆਣਾ, ਅਟਲ ਅਪਾਰਟਮੈਂਟ ਸਕੀਮ ਦੇ ਤਹਿਤ 16 ਜੂਨ, 2022 ਨੂੰ ਨਹਿਰੂ ਸਿਧਾਂਤ ਕੇਂਦਰ, ਪੱਖੋਵਾਲ ਰੋਡ, ਵਿਖੇ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 240 ਮਿਡਲ ਇਨਕਮ ਗਰੁੱਪ (ਐਮ.ਆਈ.ਜੀ.) ਫਲੈਟਾਂ ਲਈ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਲਈ ਪੱਬਾਂ ਭਾਰ ਹੈ।

ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਫਲੈਟਾਂ ਦਾ ਡਰਾਅ ਸਵੇਰੇ 10 ਵਜੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ ਅਤੇ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ www.ludhianaimprovementtrust.<wbr />org ‘ਤੇ ਅਪਲੋਡ ਅਤੇ ਨੋਟਿਸ ਬੋਰਡ ‘ਤੇ ਵੀ ਚਿਪਕਾ ਦਿੱਤੀ ਗਈ ਹੈ ਜਿਸ ਨੂੰ ਆਮ ਲੋਕਾਂ ਦੁਆਰਾ ਚੈਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਅਤੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ। ਡਿਪਟੀ ਕਮਿਸ਼ਨਰ ਨੇ ਡਰਾਅ ਕਰਵਾਉਣ ਲਈ ਤਾਇਨਾਤ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੇਹੱਦ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਐਲ.ਏ.ਸੀ. ਸ੍ਰੀਮਤੀ ਨੀਰੂ ਕਤਿਆਲ ਨੇ ਅੱਗੇ ਦੱਸਿਆ ਕਿ ਇਹ ਹਾਊਸਿੰਗ ਪ੍ਰੋਜੈਕਟ 8.8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਜਿਹੜਾ ਕਿ ਕਮਿਊਨਿਟੀ ਸੈਂਟਰ, ਸਵੀਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ।

The post ਡਿਪਟੀ ਕਮਿਸ਼ਨਰ ਵੱਲੋਂ 16 ਜੂਨ ਨੂੰ ਹੋਣ ਵਾਲੇ ਫਲੈਟਾਂ ਦੇ ਡਰਾਅ ਪ੍ਰਬੰਧਾਂ ਦਾ ਲਿਆ ਜਾਇਜ਼ਾ appeared first on Ludhiana Live.

ਫਲੈਟਾਂ ਦੀ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਡਰਾਅ ਪ੍ਰਕਿਰਿਆ ਦੀ ਤਿਆਰੀ ਮੁਕੰਮਲ – ਨੀਰੂ ਕਤਿਆਲ ਗੁਪਤਾ
ਲੁਧਿਆਣਾ : ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਲੈਂਡ ਐਕਿਊਜੀਸ਼ਨ ਕੁਲੈਕਟਰ (ਐਲ.ਏ.ਸੀ.) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਸਥਾਨਕ ਨਹਿਰੂ ਸਿਧਾਂਤ ਵਿਖੇ 16 ਜੂਨ, 2022 ਨੂੰ ਹੋਣ ਵਾਲੇ ਮੈਗਾ ਈਵੈਂਟ ਲਈ ਅੰਤਿਮ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਟੱਲ ਅਪਾਰਟਮੈਂਟ ਸਕੀਮ ਅਧੀਨ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 230 ਮਿਡਲ ਇਨਕਮ ਗਰੁੱਪ (ਐਮ.ਆਈ.ਜੀ.) ਫਲੈਟਾਂ ਦੀ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਦੀ ਪ੍ਰਕਿਰਿਆ ਲਈ ਵਿਭਾਗ ਪੱਬਾਂ ਭਾਰ ਹੈ।

ਐਲ.ਏ.ਸੀ. ਸ੍ਰੀਮਤੀ ਕਤਿਆਲ ਨੇ ਅੱਗੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਪਰਸਨ ਸ੍ਰੀਮਤੀ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ www.ludhianaimprovementtrust.<wbr />org  ‘ਤੇ ਅਪਲੋਡ ਅਤੇ ਨੋਟਿਸ ਬੋਰਡ ‘ਤੇ ਚਿਪਕਾ ਦਿੱਤੀ ਗਈ ਹੈ, ਜਿਸ ਨੂੰ ਆਮ ਲੋਕ ਦੇਖ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਡਰਾਅ ਸਵੇਰੇ 10 ਵਜੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਮ ਲੋਕਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ।

ਇਸੇ ਤਰ੍ਹਾਂ ਇਸ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਜਿਸ ਲਈ ਵੈਬਕਾਸਟਿੰਗ ਲਿੰਕ ਵੀ ਜਲਦ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਈਵ ਸਟ੍ਰੀਮਿੰਗ ਹੀਟਵੇਵ ਅਤੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ। ਉਨ੍ਹਾਂ ਦੱਸਿਆ ਕਿ ਡਰਾਅ ਕਰਵਾਉਣ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਇਹ ਵੀ ਕਿਹਾ ਕਿ ਇਹ ਰਿਹਾਇਸ਼ੀ ਪ੍ਰੋਜੈਕਟ 8.8 ਏਕੜ ਦੀ ਜ਼ਮੀਨ ਵਿੱਚ ਹੋਵੇਗਾ ਜਿੱਥੇੇ ਕਮਿਊਨਿਟੀ ਸੈਂਟਰ, ਸਵਿਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਲਾਟ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ।

The post ਫਲੈਟਾਂ ਦੀ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਡਰਾਅ ਪ੍ਰਕਿਰਿਆ ਦੀ ਤਿਆਰੀ ਮੁਕੰਮਲ – ਨੀਰੂ ਕਤਿਆਲ ਗੁਪਤਾ appeared first on Ludhiana Live.

ਸਟੇਟ ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਤੋਂ ਤਲਬ ਕੀਤਾ ਰਿਕਾਰਡ
ਲੁਧਿਆਣਾ : ਸਟੇਟ ਵਿਜੀਲੈਂਸ ਵਲੋਂ ਨਗਰ ਸੁਧਾਰ ਟਰੱਸਟ ਤੋਂ ਭਾਈ ਰਣਧੀਰ ਸਿੰਘ ਨਗਰ ਵਿਚ ਓਰੀਐਂਟ ਸਿਨੇਮਾ ਦੀ ਅਲਾਟ ਕੀਤੀ ਜ਼ਮੀਨ ਤੇ ਚੱਲ ਰਹੀ ਉਸਾਰੀ ਸਬੰਧੀ ਰਿਕਾਰਡ ਤਲਬ ਕੀਤਾ ਹੈ। ਨਗਰ ਸੁਧਾਰ ਟਰੱਸਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ 2020 ‘ਚ ਓਰੀਐਂਟ ਸਿਨੇਮਾ ਵਾਲੀ ਜ਼ਮੀਨ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਕਰਨ ਦੌਰਾਨ ਬੇਨਿਯਮੀਆਂ ਹੋਣ ਦੀ ਸ਼ਿਕਾਇਤ ਇਕ ਵਿਅਕਤੀ ਨੇ ਕੀਤੀ।

ਨਗਰ ਸੁਧਾਰ ਟਰੱਸਟ ਦੀ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੇ ਦੱਸਿਆ ਕਿ ਸਟੇਟ ਵਿਜੀਲੈਂਸ ਵਿਭਾਗ ਤੋਂ ਇਕ ਪੱਤਰ ਆਇਆ ਹੈ, ਜਿਸ ‘ਚ ਜੋ ਰਿਕਾਰਡ ਮੰਗਿਆ ਗਿਆ ਹੈ, ਆਉਂਦੇ ਕੁੱਝ ਦਿਨਾਂ ‘ਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕੁੱਝ ਸ਼ਿਕਾਇਤਾਂ ਆਈਆਂ ਸਨ, ਜਿਸਦਾ ਰਿਕਾਰਡ ਵੀ ਵਿਜੀਲੈਂਸ ਵਿਭਾਗ ਨੂੰ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਓਰੀਐਂਟ ਸਿਨੇਮਾ ਲਈ ਜਗ੍ਹਾ ਅਲਾਟ ਕੀਤੀ ਗਈ ਸੀ, ਪਰ ਕੁੱਝ ਕਾਰਨਾਂ ਕਰਕੇ ਸਿਨੇਮਾ ਬੰਦ ਹੋ ਗਿਆ।

ਇਸ ਤੋਂ ਬਾਅਦ ਜ਼ਮੀਨ ਦੇ ਮਾਲਕ ਵਲੋਂ ਬਕਾਇਆ ਰਕਮ ਜਮ੍ਹਾ ਕਰਾਉਣ ਦੀ ਅਰਜੀ ਦਿੱਤੀ ਗਈ ਸੀ, ਪਰ ਕੁੱਝ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਨਿਯਮਾਂ ਅਨੁਸਾਰ ਜੁਰਮਾਨਾ ਵਿਆਜ ਨਹੀਂ ਵਸੂਲਿਆ ਗਿਆ। ਹੁਣ ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਸਟੇਟ ਵਿਜੀਲੈਂਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਸਾਬਕਾ ਚੇਅਰਮੈਨ ਰਮਨਬਾਲਾ ਸੁਭਰਾਮਨੀਅਮ ਵਲੋਂ ਆਪਣੇ ਕਾਰਜਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਨਿਯਮਾਂ ਅਨੁਸਾਰ ਲੋੜੀਂਦੀ ਰਕਮ ਲੈ ਕੇ ਜ਼ਮੀਨ ਦੀ ਰਜਿਸਟਰੀ ਕੀਤੀ ਗਈ ਸੀ।

The post ਸਟੇਟ ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਤੋਂ ਤਲਬ ਕੀਤਾ ਰਿਕਾਰਡ appeared first on Ludhiana Live.