heritage and punjabi cultre Archives - Ludhiana Live

ਪੀ.ਏ.ਯੂ. ਦੇ ਯੁਵਕ ਮੇਲੇ ਦੇ ਚੌਥੇ ਦਿਨ ਹਾਸ-ਰਸ ਕਵਿਤਾਵਾਂ ਦੀ ਲੱਗੀ ਛਹਿਬਰ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਜਾਰੀ ਅੰਤਰ ਕਾਲਜ ਯੁਵਕ ਮੇਲੇ ਵਿੱਚ ਅੱਜ ਜਿੱਥੇ ਇੱਕ ਪਾਸੇ ਕਵਿਤਾ ਅਤੇ ਹਾਸ-ਰਸ ਕਵਿਤਾਵਾਂ ਨਾਲ ਵਿਦਿਆਰਥੀ ਕਵੀਆਂ ਨੇ ਕਾਵਿਕ ਮਾਹੌਲ ਸਿਰਜਿਆ ਉਥੇ ਫੁਲਕਾਰੀ ਕੱਢਣ ਅਤੇ ਪੱਖੀ ਬੁਣਨ ਦੇ ਮੁਕਾਬਲੇ ਵੀ ਹੋਏ । ਅੱਜ ਦੇ ਮੁਕਾਬਲ਼ਿਆਂ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਸਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਸ਼ਾਮਿਲ ਹੋਏ ।

ਡਾ. ਮਨਜੀਤ ਸਿੰਘ ਕੰਗ ਨੇ ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਪੀ.ਏ.ਯੂ. ਵਿਦਿਆਰਥੀਆਂ ਨੂੰ ਯੁਵਕ ਮੇਲਿਆਂ ਦੇ ਮਹੱਤਵ ਤੋਂ ਜਾਣੂੰ ਕਰਵਾਇਆ । ਉਹਨਾਂ ਦੱਸਿਆ ਕਿ ਪੰਜਾਬੀ ਸਾਹਿਤ ਵਿਸ਼ੇਸ਼ ਕਰਕੇ ਪੰਜਾਬ ਕਵਿਤਾ ਵਿੱਚ ਬਹੁਤ ਵੱਡੇ ਨਾਮ ਪੀ.ਏ.ਯੂ. ਦਾ ਹਿੱਸਾ ਰਹੇ ਹਨ ਜਿਨਾਂ ਵਿੱਚ ਪ੍ਰੋਫੈਸਰ ਮੋਹਨ ਸਿੰਘ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਦਾ ਜ਼ਿਕਰ ਕੀਤਾ ਜਾ ਸਕਦਾ ਹੈ । ਡਾ. ਕੰਗ ਨੇ ਵਿਦਿਆਰਥੀਆਂ ਨੂੰ ਇਹਨਾਂ ਵੱਡੇ ਕਵੀਆਂ ਤੋਂ ਪ੍ਰੇਰਿਤ ਹੋ ਕੇ ਕਵਿਤਾ ਨਾਲ ਜੁੜਨ ਅਤੇ ਜ਼ਿੰਦਗੀ ਨੂੰ ਕਵਿਤਾ ਵਰਗੀ ਬਨਾਉਣ ਲਈ ਉਤਸ਼ਾਹਿਤ ਕੀਤਾ ।

ਡਾ. ਐੱਮ ਆਈ ਐੱਸ ਗਿੱਲ ਨੇ ਇਸ ਮੌਕੇ ਵਿਦਿਆਰਥੀ ਜੀਵਨ ਵਿੱਚ ਯੁਵਕ ਮੇਲਿਆਂ ਦੀਆਂ ਸਰਗਰਮੀਆਂ ਦੀ ਅਹਿਮੀਅਤ ਬਾਰੇ ਗੱਲ ਕੀਤੀ । ਉਹਨਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਪੜਾਈ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ।

ਅੱਜ ਹੋਏ ਮੁਕਾਬਲਿਆਂ ਵਿੱਚ ਹਾਸ ਰਸ ਕਵਿਤਾ ਵਿੱਚੋਂ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਗੁਰਕੰਵਲ ਕੌਰ ਨੇ ਦੂਸਰਾ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਅੰਮਿ੍ਰਤਾ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ । ਕਾਵਿ ਉਚਾਰਨ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਗੁਰਕੰਵਲ ਕੌਰ ਪਹਿਲੇ, ਇਸੇ ਕਾਲਜ ਦੇ ਗੁਰਪਿੰਦਰ ਸਿੰਘ ਦੂਸਰੇ ਅਤੇ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਦਵਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ ।

ਕੱਲ ਇੰਨੂ ਬਨਾਉਣ ਦੇ ਮੁਕਾਬਲਿਆਂ ਦੇ ਨਤੀਜੇ ਵੀ ਐਲਾਨੇ ਗਏ । ਇਹਨਾਂ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਗਗਨਪ੍ਰੀਤ ਕੌਰ ਨੂੰ ਪਹਿਲਾ, ਬਾਗਬਾਨੀ ਕਾਲਜ ਦੀ ਪੁਨੀਤ ਕੌਰ ਨੂੰ ਦੂਸਰਾ ਅਤੇ ਖੇਤੀਬਾੜੀ ਕਾਲਜ ਦੇ ਰਾਜਨ ਕੁਮਾਰ ਨੂੰ ਤੀਸਰਾ ਸਥਾਨ ਹਾਸਲ ਹੋਇਆ। ਨਾਲਾ ਬੁਣਨ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀਆਂ ਵਿਦਿਆਰਥਣਾਂ ਮਹਿਕਪ੍ਰੀਤ ਕੌਰ ਅਤੇ ਮਮਤਾ ਰਾਣੀ ਨੂੰ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਜਦਕਿ ਬਾਗਬਾਨੀ ਕਾਲਜ ਦੀ ਰਿਆ ਨੂੰ ਤੀਸਰਾ ਸਥਾਨ ਮਿਲਿਆ ।

The post ਪੀ.ਏ.ਯੂ. ਦੇ ਯੁਵਕ ਮੇਲੇ ਦੇ ਚੌਥੇ ਦਿਨ ਹਾਸ-ਰਸ ਕਵਿਤਾਵਾਂ ਦੀ ਲੱਗੀ ਛਹਿਬਰ appeared first on Ludhiana Live.

ਰਾਮਗੜ੍ਹੀਆ ਗਰਲਜ਼ ਕਾਲਜ ਨੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ‘ਚ ਰਚਿਆ ਇਤਿਹਾਸ
ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 63ਵਾਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਐੱਸ.ਪੀ.ਐੱਮ ਕਾਲਜ ਮੁਕੇਰੀਆਂ ਵਿਖੇ ਆਯੋਜਿਤ ਕੀਤਾ ਗਿਆ। ਕਾਲਜ ਨੇ ਇਸ ਫੈਸਟੀਵਲ ਵਿੱਚ ਪਹਿਲਾਂ ਲੁਧਿਆਣਾ ਜ਼ੋਨ ਬੀ ਦੇ ਜ਼ੋਨਲ ਯੂਥ ਅਤੇ ਵਿਰਾਸਤੀ ਮੇਲੇ ਵਿੱਚੋਂ ਵੱਖ ਵੱਖ ਮੁਕਾਬਲਿਆਂ ਨੂੰ ਪਹਿਲੇ ਇਨਾਮ ਨਾਲ ਜਿੱਤ ਕੇ ਫਿਰ ਅੰਤਰ ਜ਼ੋਨਲ ਯੂਥ ਤੇ ਵਿਰਾਸਤੀ ਮੇਲੇ ਵਿੱਚ ਭਾਗ ਲੈ ਕੇ ਪਹਿਲੇ ਦਰਜੇ ਦੀਆਂ 23 ਪ੍ਰਤੀਯੋਗਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 5 ਪਹਿਲੇ ,8 ਦੂਜੇ ਤੇ 5 ਤੀਜੇ ਦਰਜੇ ਦੇ ਇਨਾਮ ਹਾਸਲ ਕੀਤੇ।

ਕਾਲਜ ਨੇ ਗਰੁੱਪ ਸ਼ਬਦ ,ਇੰਡੀਅਨ ਆਰਕੈਸਟਰਾ, ਰੰਗੋਲੀ, ਮੁਹਾਵਰੇਦਾਰ ਵਾਰਤਾਲਾਪ, ਹਿੰਦੀ ਲਿਖਣ ਕਲਾ ਵਿੱਚ ਪਹਿਲੇ ਦਰਜੇ ਦੇ ਅਤੇ ਫੋਕ ਆਰਕੈਸਟਰਾ, ਭੰਡ , ਕਲਾਸੀਕਲ ਡਾਂਸ ,ਗਰੁੱਪ ਸੌਂਗ, ਇਨੂੰ ਬਣਾਉਣਾ ,ਹਿੰਦੀ ਅਤੇ ਪੰਜਾਬੀ ਲਿਖਣ ਕਲਾ ਤੇ ਬਾਗ਼ ਵਿੱਚ ਦੂਜੇ ਅਤੇ ਕਲੀ ਗਾਇਨ ,ਪਰਾਂਦਾ ਬਣਾਉਣਾ, ਛਿੱਕੂ ਬਣਾਉਣਾ ,ਅੰਗਰੇਜ਼ੀ ਲਿਖਣ ਕਲਾ ਵਿੱਚ ਤੀਜੇ ਦਰਜੇ ਦੇ ਇਨਾਮ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ।

ਰਾਮਗੜ੍ਹੀਆ ਐਜੁਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਕਾਲਜ ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਨੇ ਕਾਲਜ ਦੇ ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰਿਆਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਅਸੀਂ ਟਰਾਫ਼ੀ ਨੂੰ ਜਿੱਤਿਆ ਹੈ। ਜੇਤੂ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ, ਸਾਨੂੰ ਇਹਨਾਂ ‘ਤੇ ਮਾਣ ਹੈ।

The post ਰਾਮਗੜ੍ਹੀਆ ਗਰਲਜ਼ ਕਾਲਜ ਨੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ‘ਚ ਰਚਿਆ ਇਤਿਹਾਸ appeared first on Ludhiana Live.