har shingar stalls Archives - Ludhiana Live

ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ‘ਰੌਣਕ ਧੀਆਂ ਦੀ ‘ ਮੇਲਾ ਯਾਦਗਾਰੀ ਹੋ ਨਿਬੜਿਆ
ਲੁਧਿਆਣਾ :  ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਵਿਖੇ ਸਾਉਣ ਦੇ ਮਹੀਨੇ ਵਿਚ ਤੀਆਂ ਦੇ ਤਿਉਹਾਰ ‘ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਕਾਲਜ ਦੇ ਵਿਹੜੇ ਵਿਚ ਖੂਬ  ਰੌਣਕ ਲਾਈ। ਪੰਜਾਬ ਦੀ ਵਿਰਾਸਤ, ਕਲਾ, ਸਭਿਆਚਾਰ, ਰੀਤੀ ਰਿਵਾਜਾਂ ਦੀ ਖੁਸ਼ਬੂ ਨੂੰ ਬਿਖੇਰਦੇ ਹੋਏ ਕਾਲਜ ਕੈਂਪਸ ਵਿੱਚ ਲਗਾਏ ਮੇਲੇ ਵਿਚ ਸਮੂਹ ਕਾਲਜ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ਵਿੱਚ ਝੂਮਦਾ ਨਜ਼ਰ ਆਇਆ। ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਸ਼ਬਦ ਗਾਇਨ ਨਾਲ ਹੋਇਆ।

ਗਿੱਧਾ ਟੀਮ ਨੇ ਮੁਖ ਮਹਿਮਾਨਾਂ ਦਾ ਸਵਾਗਤ ਬੋਲੀਆਂ ਪਾ ਕੇ ਕੀਤਾ। ਸੰਸਥਾ ਵਲੋਂ ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ ਤਾਂ ਜੋ ਉਹ ਆਪਣੀ ਅਮੀਰ ਵਿਰਸੇ ਨਾਲ ਜੁੜੇ ਰਹਿਣ। ਇਸ ਸਮਾਗਮ ਦਾ ਮੁੱਖ ਉਦੇਸ਼ ਆਪਣੇ ਵਡਮੁੱਲੇ ਵਿਰਸੇ ਬਾਰੇ ਜਾਗਰੂਕ ਕਰਨਾ ਹੈ। ਕਾਲਜ ਦੇ ਮੇਨ ਹਾਲ ਵਿੱਚ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀਆਂ ਵਿਦਿਆਰਥਣਾਂ ਨੇ ਖਿੜਖਿੜਾਉਦੇ ਚਿਹਰਿਆਂ ਨਾਲ ਪੰਜਾਬੀ ਬੋਲੀਆਂ, ਪੀਂਘਾਂ ਝੂਟਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਚਰਖਾ, ਕਸੀਦਾ ਕੱਢਦੀਆਂ ਮੁਟਿਆਰਾਂ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ। ਕਾਲਜ ਵਿਦਿਆਰਥਣਾਂ ਨੇ ਲੰਮੀ ਹੇਕ ਵਾਲੇ ਗੀਤ ਗਾ ਕੇ ਅਤੇ ਪੰਜਾਬੀ ਵਿਰਾਸਤੀ ਖੇਡਾਂ ਖੇਡ ਕੇ ਕਾਲਜ ਵਿੱਚ ਪੁਰਾਤਨ ਵਿਰਸੇ ਨੂੰ ਬਰਕਰਾਰ ਰੱਖਿਆ।

ਕਾਲਜ ਦੇ ਵਿਹੜੇ ਵਿਚ ਸੋਲੋ ਡਾਂਸ , ਗਰੁੱਪ ਡਾਂਸ, ਗੀਤ, ਵਿਰਾਸਤੀ ਖੇਡਾਂ, ਗਿੱਧਾ ਅਤੇ ਭੰਗੜਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੇਲੇ ਵਿੱਚ ਵੱਖ -ਵੱਖ ਪਕਵਾਨਾਂ, ਸਾਜ ਸਜਾਵਟ ਅਤੇ ਹਾਰ ਸ਼ਿੰਗਾਰ  ਦੇ ਸੁੰਦਰ ਸਟਾਲ ਵੀ ਲਗਾਏ ਗਏ। ਗਿੱਧਾ ਟੀਮ ਨੇ ਪਿੜ ਵਿਚ ਗਿੱਧਾ ਅਤੇ ਭੰਗੜਾ ਪਾਇਆ। ਪੰਜਾਬੀ ਗਾਇਕ ਰਵਿੰਦਰ ਰੰਗੋਵਾਲ ਨੇ ਇਸ ਪ੍ਰੋਗਰਾਮ ਵਿਚ ਆਪਣੇ ਗੀਤਾਂ ਰਾਹੀਂ ਕਾਲਜ ਦੇ ਵਿਹੜੇ ਚਾਰ ਚੰਨ ਲਾਏ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ  ਨੇ ਆਏ ਮਹਿਮਾਨਾਂ, ਸਮੂਹ ਸਟਾਫ ਤੇ ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

The post ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ‘ਰੌਣਕ ਧੀਆਂ ਦੀ ‘ ਮੇਲਾ ਯਾਦਗਾਰੀ ਹੋ ਨਿਬੜਿਆ   appeared first on Ludhiana Live.