gunshot Archives - Ludhiana Live

ਕੈਨੇਡਾ ‘ਚ ਗੋ. ਲੀ ਲੱਗਣ ਨਾਲ ਪੰਜਾਬ ਦੇ ਨੌਜਵਾਨ ਦੀ ਮੌ. ਤ, 2 ਦੋਸ਼ੀ ਗ੍ਰਿਫਤਾਰ
ਲੁਧਿਆਣਾ: ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਪੰਜਾਬ ਦੇ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਕੈਨੇਡੀਅਨ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਮੌਕੇ ’ਤੇ ਇੱਕ ਪਿਸਤੌਲ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਹਰਸ਼ਦੀਪ ਸਿੰਘ (20) ਵਾਸੀ ਪੰਜਾਬ ਵਜੋਂ ਕੀਤੀ ਹੈ, ਜੋ ਇਮਾਰਤ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ, ਜਦੋਂਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਵਾਨ ਰੇਨ ਅਤੇ ਜੂਡਿਥ ਸੋਲਟੋ (30) ਵਜੋਂ ਹੋਈ ਹੈ।

ਪੁਲਿਸ ਮੁਤਾਬਕ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਸ਼ੁੱਕਰਵਾਰ ਦੁਪਹਿਰ ਕਰੀਬ 12:30 ਵਜੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਪੌੜੀਆਂ ‘ਤੇ ਹਰਸ਼ਦੀਪ ਸਿੰਘ ਨੂੰ ਜ਼ਖਮੀ ਹਾਲਤ ‘ਚ ਪਾਇਆ। ਜਿਸ ‘ਤੇ ਪੁਲਸ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਈ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਹਰਸ਼ਦੀਪ ਸਿੰਘ ਦੇ ਕਤਲ ਦੇ ਦੋਸ਼ ‘ਚ ਇਵਾਨ ਰੇਨ ਅਤੇ 30 ਸਾਲਾ ਜੁਡਿਥ ਸੋਲਟੋ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡੀਅਨ ਕਾਨੂੰਨ ਦੇ ਅਨੁਸਾਰ, ਜੇਕਰ ਇੱਕ ਕਤਲ ਪਹਿਲਾਂ ਤੋਂ ਸੋਚਿਆ ਗਿਆ ਹੈ, ਤਾਂ ਇਸਨੂੰ ਫਸਟ-ਡਿਗਰੀ ਕਤਲ ਕਿਹਾ ਜਾਂਦਾ ਹੈ।ਪੁਲਿਸ ਨੇ ਇਹ ਵੀ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਸੋਮਵਾਰ ਨੂੰ ਹੋਣ ਵਾਲੇ ਪੋਸਟਮਾਰਟਮ ਤੋਂ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ। ਪੁਲਿਸ ਅਨੁਸਾਰ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

The post ਕੈਨੇਡਾ ‘ਚ ਗੋ. ਲੀ ਲੱਗਣ ਨਾਲ ਪੰਜਾਬ ਦੇ ਨੌਜਵਾਨ ਦੀ ਮੌ. ਤ, 2 ਦੋਸ਼ੀ ਗ੍ਰਿਫਤਾਰ appeared first on Ludhiana Live.