GNDU Archives - Ludhiana Live

ਹੁਣ ਪੰਜਾਬ ਦੇ ਵਿਦਿਆਰਥੀਆਂ ਲਈ ਇੰਜਨੀਅਰਿੰਗ ਕਰਨਾ ਹੋਵੇਗਾ ਆਸਾਨ, GNDU ਨੇ ਜਾਰੀ ਕੀਤੀ ਇਹ ਸਹੂਲਤ
ਅੰਮ੍ਰਿਤਸਰ – ਵਿਦਿਆਰਥੀ ਹੁਣ ਇੰਜਨੀਅਰਿੰਗ ਦੀ ਪੜ੍ਹਾਈ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਕਰ ਸਕਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਨੀ ਆਸਾਨ ਹੋ ਜਾਵੇਗੀ। ਇਸ ਦੇ ਚਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਨੇ ਕਮਿਸ਼ਨ ਫਾਰ ਸਾਇੰਸ ਐਂਡ ਟੈਕਨੀਕਲ ਟਰਮਿਨੌਲੋਜੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇੰਜੀਨੀਅਰਿੰਗ ਵਿਸ਼ੇ ਦੇ ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜਿਸ ਨਾਲ ਵਿਦਿਆਰਥੀ ਅੰਗਰੇਜ਼ੀ ਦੇ ਅਰਥ ਵੀ ਸਮਝ ਸਕਣਗੇ | ਜਿਵੇਂ ਪੰਜਾਬੀ ਵਿੱਚ।

ਜੀਐਨਡੀਯੂ ਸਕੂਲ ਆਫ਼ ਪੰਜਾਬੀ ਸਟੱਡੀਜ਼ ਵੱਲੋਂ ਹਾਲ ਹੀ ਵਿੱਚ ਤਿੰਨ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਚਰਚਾ ਤੋਂ ਬਾਅਦ ਜੀਐਨਡੀਯੂ ਨੇ ਸ਼ਬਦਾਂ ਦਾ ਅਨੁਵਾਦ ਕਰਕੇ ਭਾਰਤ ਸਰਕਾਰ ਦੇ ਕਮਿਸ਼ਨ ਨੂੰ ਸੌਂਪ ਦਿੱਤਾ। ਕਿਤਾਬਾਂ ਵਿੱਚ ਬਦਲਾਅ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਈ ਦੇਸ਼ ਆਪਣੀ ਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਦੇ ਹਨ। ਜਾਣਕਾਰੀ ਅਨੁਸਾਰ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਮੁਖੀ ਡਾ: ਮਨਜਿੰਦਰ ਸਿੰਘ ਨੇ ਦੱਸਿਆ ਕਿ ਸਾਇੰਸ ਵਰਗੇ ਵਿਸ਼ਿਆਂ ਨੂੰ ਪੰਜਾਬੀ ਵਿਚ ਪੜ੍ਹਾਉਣ ਦੀ ਕੋਸ਼ਿਸ਼ ਵਿਚ ਇਨ੍ਹਾਂ ਸ਼ਬਦਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ | ਪੰਜਾਬੀ ਵਿੱਚ ਅਨੁਵਾਦ ਦਾ ਮਕਸਦ ਕਿਸੇ ਵੀ ਵਿਸ਼ੇ ਨੂੰ ਸਾਡੀ ਆਪਣੀ ਭਾਸ਼ਾ ਵਿੱਚ ਸਮਝਣਾ ਆਸਾਨ ਬਣਾਉਣਾ ਹੈ। ਉਦਾਹਰਨ ਲਈ, ਜਪਾਨ, ਚੀਨ, ਰੂਸ ਅਤੇ ਫਰਾਂਸ ਵਰਗੇ ਕਈ ਦੇਸ਼ਾਂ ਵਿੱਚ ਸਿੱਖਿਆ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ।

ਇਹ ਸਾਰੇ ਦੇਸ਼ ਆਪਣੀ ਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਦੇ ਹਨ, ਕਿਉਂਕਿ ਵਿਦਿਆਰਥੀ ਆਪਣੀ ਮਾਤ ਭਾਸ਼ਾ ਵਿੱਚ ਵਧੀਆ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

ਡਾ: ਮਨਜਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਇੱਕ-ਦੋ ਸਾਲਾਂ ਵਿੱਚ ਪੰਜਾਬੀ ਵਿੱਚ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਵਿਕਲਪ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੀ ਕੋਸ਼ਿਸ਼ ਹੈ ਕਿ ਇੰਜਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਪੰਜਾਬੀ ਵਿੱਚ ਸ਼ੁਰੂ ਕੀਤੀ ਜਾਵੇ, ਤਾਂ ਜੋ ਦਾਖ਼ਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

The post ਹੁਣ ਪੰਜਾਬ ਦੇ ਵਿਦਿਆਰਥੀਆਂ ਲਈ ਇੰਜਨੀਅਰਿੰਗ ਕਰਨਾ ਹੋਵੇਗਾ ਆਸਾਨ, GNDU ਨੇ ਜਾਰੀ ਕੀਤੀ ਇਹ ਸਹੂਲਤ appeared first on Ludhiana Live.

ਬੀਐੱਡ ਕੋਰਸ ਵਿੱਚ ਦਾਖ਼ਲਿਆਂ ਲਈ ਜੀਐੱਨਡੀਯੂ ਲਵੇਗੀ ਦਾਖ਼ਲਾ ਪ੍ਰੀਖਿਆ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਐਜੂਕੇਸ਼ਨ ਕਾਲਜਾਂ ਵਿੱਚ ਸੈਸ਼ਨ 2023-24 ਲਈ ਬੀਐੱਡ ਕੋਰਸ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਕੌਂਸਲਿੰਗ ਕਰਵਾਉਣ ਲਈ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਨੂੰ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਬੀਐੱਡ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਸੈਂਟਰਲਾਈਜ਼ ਕੌਂਸਲਿੰਗ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਟਸ ਨੂੰ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਹੈ।

ਡਾ. ਕੌਟਸ ਨੇ ਦੱਸਿਆ ਕਿ ਇਹ ਸਾਂਝੇ ਦਾਖਲਿਆਂ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਸਰਕਾਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸੈਲਫ ਫਾਈਨਾਂਸ ਕਾਲਜਾਂ ਵਿਚ ਦਾਖਲੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬੀਐੱਡ ਦਾਖਲਾ ਪੋਰਟਲ 5 ਜੂਨ ਤੋਂ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਪੋਰਟਲ ਤੋਂ ਲਾਜ਼ਮੀ ਪ੍ਰੋਫਾਰਮਾ ਡਾਊਨਲੋਡ ਕਰਨਾ ਹੋਵੇਗਾ ਅਤੇ ਸਹੀ ਢੰਗ ਨਾਲ ਭਰਿਆ ਪ੍ਰੋਫਾਰਮਾ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਦੁਆਰਾ ਦਸਤਖਤ ਕਰਨ ਉਪਰੰਤ ਈਮੇਲ ਕੀਤਾ ਜਾਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਕਾਲਜ ਵੱਲੋਂ ਪ੍ਰੋਫਾਰਮੇ ਦੀ ਦਸਤਾਵੇਜ਼ ਰੂਪ ਵਿਚ ਕਾਪੀ 19 ਜੂਨ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਵਾਉਣਾ ਵੀ ਲਾਜ਼ਮੀ ਹੋਵੇਗਾ। ਉਮੀਦਵਾਰਾਂ ਨੂੰ ਦਾਖਲਾ ਪੋਰਟਲ ’ਤੇ ਰਜਿਸਟਰ, ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਟੀਚਾ ਹੈ ਕਿ ਕੌਂਸਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਉਪਰੰਤ ਸਤੰਬਰ ਦੇ ਅੱਧ ਤੱਕ ਸੈਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।

The post ਬੀਐੱਡ ਕੋਰਸ ਵਿੱਚ ਦਾਖ਼ਲਿਆਂ ਲਈ ਜੀਐੱਨਡੀਯੂ ਲਵੇਗੀ ਦਾਖ਼ਲਾ ਪ੍ਰੀਖਿਆ appeared first on Ludhiana Live.

‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ‘ਤੇ ਕਰਵਾਈ ਕਾਰਜਸ਼ਾਲਾ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ‘ਤੇ ਕਰਵਾਈ ਕਾਰਜਸ਼ਾਲਾ ਵਿਚ ਹਿੱਸਾ ਲਿਆ। ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦੇ ਸੰਦਰਭ ‘ਚ ਇਸ ਕਾਰਜਸ਼ਾਲਾ ਰਾਹੀਂ ਵਿਦਿਆਰਥੀਆਂ ਨੂੰ ਮਨ ਦੀ ਸਥਿਰਤਾ ਸੰਬੰਧੀ ਕਈ ਕਿਰਿਆਵਾਂ ਕਰਵਾਈਆਂ ਗਈਆਂ।

ਡਾ. ਨਿਧੀ ਸ਼ਰਮਾ ਸੰਯੋਜਕ ਕੌਮੀ ਸੇਵਾ ਯੋਜਨਾ ਨੇ ਦੱਸਿਆ ਕਿ ਅਧਿਆਤਮਕ ਆਗੂ ਪਦਮ ਭੂਸ਼ਣ ਕਮਲੇਸ਼ ਡੀ. ਪਟੇਲ ਦੀਆਂ ਵੀਡੀਓ ਫ਼ਿਲਮਾਂ ਵੀ ਇਸ ਸਾਧਨਾ ਕਾਰਜਸ਼ਾਲਾ ‘ਚ ਵਿਖਾਈਆਂ ਗਈਆਂ। ਡਾ. ਸੱਤਿਆਵਾਨ ਰਾਮਪਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕਾਰਜਸ਼ਾਲਾ ਵਿਚ ਬਿ੍ਗੇਡੀਅਰ ਕੁਲਜੀਤ ਸਿੰਘ ਹਾਰਟਫੁਲਨੈਸ ਸੰਸਥਾ ਚੰਡੀਗੜ੍ਹ ਬਤੌਰ ਸਾਧਨ ਸੰਪੂਰਨ ਮਾਹਿਰ ਦੇ ਤੌਰ ‘ਤੇ ਪਹੁੰਚੇ। ਡਾ. ਯਸ਼ਪਾਲ ਸਿੰਘ ਮਲਿਕ ਡੀਨ ਕਾਲਜ ਆਫ਼ ਐਨੀਮਲ ਬਾਇਓ ਤਕਨਾਲੋਜੀ ਪਹਿਲੇ ਦਿਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।

The post ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ‘ਤੇ ਕਰਵਾਈ ਕਾਰਜਸ਼ਾਲਾ appeared first on Ludhiana Live.

ਵਿਦਿਆਰਥੀਆਂ ਨੇ ਚਾਇਲਡ ਲਾਈਨ-1098 ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣ ਲਈ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
ਲੁਧਿਆਣਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਵਿੰਗਾਂ ‘ਚ ਬੱਚਿਆਂ ਦੀ ਸੁਰੱਖਿਆ, ਬੱਚਿਆਂ ਦੀ ਭਲਾਈ ਲਈ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਬਾਲ ਘਰਾਂ ਲਈ ਮਾਸਟਰ ਆਫ ਸ਼ੋਸਲ ਵਰਕਰ (ਐਮ. ਐਸ. ਡਬਲਿਊ.) ਤੇ ਬੀ. ਐਸ. ਸੀ. ਹਿਊਮੈਨ ਕਮਿਊਨਿਟੀ ਸਾਇੰਸ (ਇਲੈਕਟ) ਕਰ ਰਹੇ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ‘ਚ ਆਪਣੀ ਸਿਖਲਾਈ ਦੌਰਾਨ ਰੇਲਵੇ ਸਟੇਸ਼ਨ ਪੁੱਜੇ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਸੈਣੀ ਦੀ ਅਗਵਾਈ ‘ਚ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਦੇ ਅਦਾਰੇ ਰੇਲਵੇ ਚਾਇਲਡ ਲਾਇਨ ਪੁੱਜੇ। ਵਿਦਿਆਰਥੀਆਂ ਨੇ ਲਾਵਾਰਸ ਤੇ ਬੇਸਹਾਰਾ ਬੱਚਿਆਂ, ਘਰ ਤੋਂ ਭੱਜੇ ਜਾਂ ਭਜਾਏ, ਅਗਵਾ ਕੀਤੇ ਬੱਚੇ, ਬਾਲ ਮਜ਼ਦੂਰੀ, ਬਾਲ ਵਿਆਹ, ਬਾਲ ਸੋਸ਼ਣ, ਬਾਲ ਤਸਕਰੀ ਆਦਿ ਕੈਟਾਗਿਰੀ ਨਾਲ ਸੰਬੰਧਿਤ ਮਾਮਲਿਆਂ ਬਾਰੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਨਾਲ ਸਵਾਲ-ਜਵਾਬ ਕਰਦਿਆਂ ਅਜਿਹੇ ਬੱਚਿਆਂ ਨੂੰ ਮੁਢਲੇ ਦੌਰ ‘ਚ ਸੰਭਾਲਣ ਲਈ ਚਾਇਲਡ ਲਾਈਨ ਵਲੋਂ ਕੀਤੀ ਜਾਣ ਵਾਲੀ ਕਾਗਜ਼ੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਜੈਪ੍ਰੀਤ ਕੌਰ ਤੇ ਸੁਖਰਾਜ ਕੌਰ, ਪੀ. ਏ. ਯੂ. ਦੀ ਵਿਦਿਆਰਥਣ ਮਹਿਕਦੀਪ ਕੌਰ ਤੇ ਗੂਰਿਕਾ ਅਰੁਣ ਨੇ ਪ੍ਰੋਟੈਕਸਨ ਆਫ ਚਾਇਲਡ ਸੈਕਸੂਅਲ ਆਫੈਂਸ (ਪੋਕਸੋ) ਦੇ ਵੱਖ-ਵੱਖ ਸੈਕਸ਼ਨ ਤੋਂ ਇਲਾਵਾ 363, 366, 365, 376 ਆਈ. ਪੀ. ਤੇ ਬੱਚਿਆਂ ਨੂੰ ਲਾਵਾਰਸ ਸੁੱਟਣ ਦੇ ਮਾਮਲਿਆਂ ‘ਚ ਦਰਜ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ |

ਇਸ ਮੌਕੇ ਰਸ਼ਮੀ ਸੈਣੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਐਸ. ਜੀ. ਬੀ. ਫਾਊਾਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ-ਕਮ-ਡਾਇਰੈਕਟਰ ਚਾਇਲਡ ਲਾਈਨ ਕੁਲਦੀਪ ਸਿੰਘ ਮਾਨ ਦੀ ਅਗਵਾਈ ‘ਚ ਚਾਇਲਡ ਲਾਈਨ ਰੇਲਵੇ ਤੇ ਚਾਇਲਡ ਲਾਈਨ ਸ਼ਹਿਰੀ ਬਾਲ ਅਧਿਕਾਰਾਂ ਦੀ ਰਾਖੀ ਅਤੇ ਬੱਚਿਆਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਸੰਜੀਦਾ ਹੈ।

The post ਵਿਦਿਆਰਥੀਆਂ ਨੇ ਚਾਇਲਡ ਲਾਈਨ-1098 ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣ ਲਈ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ appeared first on Ludhiana Live.