Fees Archives - Ludhiana Live

10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ
ਅੱਲੂ ਅਰਜੁਨ ਭਾਰਤੀ ਸਿਨੇਮਾ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ’ਚੋਂ ਇਕ ਹਨ। ‘ਪੁਸ਼ਪਾ’ ਤੋਂ ਬਾਅਦ ਹੁਣ ਉਨ੍ਹਾਂ ਦੀ ਦੇਸ਼ ਭਰ ’ਚ ਜ਼ਬਰਦਸਤ ਫੈਨ ਫਾਲੋਇੰਗ ਹੋ ਗਈ ਹੈ। 8 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਮਨਾਉਣ ਵਾਲੇ ਅੱਲੂ ਅਰਜੁਨ ਦੀ ਕੁਲ ਜਾਇਦਾਦ, ਮਹਿੰਗੀਆਂ ਕਾਰਾਂ, ਜ਼ਮੀਨ ਤੇ ਫੀਸ ਸਭ ਕੁਝ ਦੱਸਾਂਗੇ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅੱਲੂ ਦੇ ਦੋ ਸ਼ਾਨਦਾਰ ਗੁਣਾਂ ਬਾਰੇ ਵੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

ਜਾਣਕਾਰੀ ਮੁਤਾਬਕ ਸਾਲ 2023 ’ਚ ਅੱਲੂ ਅਰਜੁਨ ਦੀ ਕੁਲ ਜਾਇਦਾਦ 370 ਕਰੋੜ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਸਾਲਾਨਾ ਆਮਦਨ 32 ਕਰੋੜ ਰੁਪਏ ਤੋਂ ਵੱਧ ਹੈ। ਉਹ ਹਰ ਮਹੀਨੇ 3 ਕਰੋੜ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ’ਤੇ ਕਾਫੀ ਕਮਾਈ ਕੀਤੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1985 ’ਚ ਇਕ ਬਾਲ ਕਲਾਕਾਰ ਵਜੋਂ ਕੀਤੀ ਸੀ। ਫਿਰ ਸਾਲ 2003 ’ਚ ਉਨ੍ਹਾਂ ਨੇ ‘ਗੰਗੋਤਰੀ’ ਨਾਲ ਡੈਬਿਊ ਕੀਤਾ।

ਅੱਲੂ ਅਰਜੁਨ ਦੀ ਜ਼ਿਆਦਾਤਰ ਕਮਾਈ ਫ਼ਿਲਮਾਂ ਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਹੁੰਦੀ ਹੈ। ਉਹ ਹੈਦਰਾਬਾਦ ’ਚ ਸਥਿਤ ‘300 ਜੁਬਲੀ’ ਨਾਈਟ ਕਲੱਬ ਦੇ ਵੀ ਮਾਲਕ ਹਨ। ਉਹ ਇਕ ਫ਼ਿਲਮ ਲਈ ਲਗਭਗ 10 ਕਰੋੜ ਰੁਪਏ ਲੈਂਦੇ ਹਨ। ਦੂਜੇ ਪਾਸੇ ਬ੍ਰਾਂਡ ਐਂਡੋਰਸਮੈਂਟ ਦੀ ਗੱਲ ਕਰੀਏ ਤਾਂ ਉਹ ਇਸ ਦੇ ਲਈ ਲਗਭਗ 3 ਕਰੋੜ ਰੁਪਏ ਚਾਰਜ ਕਰਦੇ ਹਨ।

ਅੱਲੂ ਅਰਜੁਨ ਕੋਲ ਮਹਿੰਗੀਆਂ ਕਾਰਾਂ ਦਾ ਭੰਡਾਰ ਹੈ। ਉਨ੍ਹਾਂ ਕੋਲ ਕਰੀਬ 2.5 ਕਰੋੜ ਦੀ ਰੇਂਜ ਰੋਵਰ ਵੋਗ ਹੈ। ਉਨ੍ਹਾਂ ਕੋਲ 7 ਕਰੋੜ ਦੀ ਵੈਨਿਟੀ ਵੈਨ ਹੈ। ਇਸ ਤੋਂ ਇਲਾਵਾ 80 ਲੱਖ ਰੁਪਏ ਦੀ BMW X5, 1.20 ਕਰੋੜ ਰੁਪਏ ਦੀ Jaguar XJL ਤੇ 86 ਲੱਖ ਰੁਪਏ ਦੀ Audi A7 ਵੀ ਹੈ। ਘਰ ਤੇ ਨਾਈਟ ਕਲੱਬ ਤੋਂ ਇਲਾਵਾ ਉਨ੍ਹਾਂ ਦਾ ਹੈਦਰਾਬਾਦ ’ਚ ਇਕ ਦਫ਼ਤਰ ਵੀ ਹੈ।

ਅੱਲੂ ਅਰਜੁਨ ਇਕ ਸ਼ਾਨਦਾਰ ਅਦਾਕਾਰ ਹਨ, ਇਹ ਸਾਰੇ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਲੂ ਬਹੁਤ ਵਧੀਆ ਡਾਂਸਰ ਵੀ ਹੈ। ਜੀ ਹਾਂ, ਉਹ ਡਾਂਸ ’ਚ ਵੀ ਮਾਹਿਰ ਹਨ। ਇਸ ਤੋਂ ਇਲਾਵਾ ਉਨ੍ਹਾਂ ’ਚ ਇਕ ਹੋਰ ਗੁਣ ਹੈ, ਉਹ ਇਕ ਚਾਰਕੋਲ ਕਲਾਕਾਰ ਵੀ ਹਨ।

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅੱਲੂ ਨੇ ਸਾਲ 2011 ’ਚ ਸਨੇਹਾ ਰੈੱਡੀ ਨਾਲ ਵਿਆਹ ਕਰਵਾਇਆ ਸੀ। ਜੋੜੇ ਦਾ ਇਕ ਮੁੰਡਾ ਤੇ ਇਕ ਕੁੜੀ ਹੈ, ਜਿਨ੍ਹਾਂ ਦੇ ਨਾਂ ਅਯਾਨ ਤੇ ਅਰਹਾ ਹਨ। ਅਰਹਾ ‘ਸ਼ੰਕੁਤਲਮ’ ਫ਼ਿਲਮ ਨਾਲ ਡੈਬਿਊ ਕਰਨ ਵਾਲੀ ਹੈ।

The post 10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ appeared first on Ludhiana Live.

100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ
ਦਬੰਗ ਅੰਦਾਜ਼ ਤੇ ਕਿੱਲਰ ਸਵੈਗ, ਬਾਲੀਵੁੱਡ ਦੇ ਭਾਈਜਾਨ ਦਾ ਚਾਰਮ ਤੇ ਰੁਤਬਾ ਲਾਜਵਾਬ ਹੈ। ਸਲਮਾਨ ਖ਼ਾਨ ਬਾਲੀਵੁੱਡ ਦੇ ਇਕ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਬੱਚੇ-ਬਜ਼ੁਰਗ ਤੇ ਜਵਾਨ ਸਾਰੇ ਦੀਵਾਨੇ ਹਨ। ਪ੍ਰਸ਼ੰਸਕਾਂ ਦੇ ਫੇਵਰੇਟ ਸਲਮਾਨ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਦੇ ਜਨਮਦਿਨ ਦਾ ਜਸ਼ਨ ਜ਼ੋਰਾਂ-ਸ਼ੋਰਾਂ ’ਤੇ ਮਨਾਇਆ ਜਾ ਰਿਹਾ ਹੈ।

ਜੀ ਹਾਂ, ਹੁਣ ਸਲਮਾਨ ਖ਼ਾਨ ਦਾ ਜਨਮਦਿਨ ਹੋਵੇ ਤਾਂ ਜਸ਼ਨ ਵੀ ਵੱਡਾ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਜਨਮਦਿਨ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਸਲਮਾਨ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਉਨ੍ਹਾਂ ਦੇ ਹਜ਼ਾਰਾਂ ਚਾਹੁਣ ਵਾਲੇ 4-5 ਦਿਨ ਪਹਿਲਾਂ ਹੀ ਸੈਲੀਬ੍ਰੇਸ਼ਨ ਮੋਡ ’ਤੇ ਹਨ। ‘ਬਿੱਗ ਬੌਸ’ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਵੀ ਖ਼ਾਸ ਅੰਦਾਜ਼ ’ਚ ਸਲਮਾਨ ਖ਼ਾਨ ਦਾ ਜਨਮਦਿਨ ਮਨਾਇਆ ਗਿਆ।

27 ਦਸੰਬਰ, 1965 ਨੂੰ ਜਨਮੇ ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਵੱਸਦੇ ਹਨ। ਉਥੇ ਉਨ੍ਹਾਂ ਦਾ ਬਾਲੀਵੁੱਡ ’ਚ ਸਿੱਕਾ ਵੀ ਚੱਲਦਾ ਹੈ। ਇਸ ’ਚ ਕੋਈ ਦੋਰਾਏ ਨਹੀਂ ਹੈ ਕਿ ਸਲਮਾਨ ਅੱਜ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰ ਹਨ। ਉਹ ਇਕ ਆਲੀਸ਼ਾਨ ਜ਼ਿੰਦਗੀ ਜਿਊਂਦੇ ਹਨ ਪਰ ਸ਼ਾਇਦ ਇਹ ਗੱਲ ਘੱਟ ਹੀ ਲੋਕਾਂ ਨੂੰ ਪਤਾ ਹੋਵੇਗੀ ਕਿ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਦੀ ਪਹਿਲੀ ਕਮਾਈ 100 ਰੁਪਏ ਤੋਂ ਵੀ ਘੱਟ ਸੀ।

ਸੁਣ ਕੇ ਹੈਰਾਨੀ ਹੋਈ ਨਾ? ਪਰ ਸੱਚ ਇਹੀ ਹੈ। ਰਿਪੋਰਟ ਦੀ ਮੰਨੀਏ ਤਾਂ ਸਲਮਾਨ ਨੇ ਆਪਣੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਕਮਾਈ 75 ਰੁਪਏ ਸੀ। ਉਨ੍ਹਾਂ ਨੇ ਮੁੰਬਈ ਦੇ ਤਾਜ ਹੋਟਲ ’ਚ ਇਕ ਸ਼ੋਅ ’ਚ ਬੈਕਗਰਾਊਂਡ ਡਾਂਸ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ 75 ਰੁਪਏ ਮਿਲੇ ਸਨ। ਉਥੇ ਆਪਣੀ ਪਹਿਲੀ ਹਿੱਟ ਫ਼ਿਲਮ ‘ਮੈਨੇ ਪਿਆਰ ਕੀਆ’ ਲਈ ਸਲਮਾਨ ਨੂੰ 31 ਹਜ਼ਾਰ ਰੁਪਏ ਦੀ ਫੀਸ ਮਿਲੀ ਸੀ।

ਹੁਣ ਦੇਖੋ ਅੱਜ ਸਲਮਾਨ ਖ਼ਾਨ ਕਿਸ ਮੁਕਾਮ ’ਤੇ ਹਨ। ਸਲਮਾਨ ਨੂੰ ਆਪਣੀਆਂ ਫ਼ਿਲਮਾਂ ਲਈ ਕਦੇ ਪਿਆਰ ਮਿਲਿਆ ਤਾਂ ਕਦੇ ਲੋਕਾਂ ਦੇ ਤੰਜ ਪਰ ਉਨ੍ਹਾਂ ਨੇ ਆਪਣੀ ਮਿਹਨਤ ਜਾਰੀ ਰੱਖੀ। ਅੱਜ ਸਲਮਾਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਤੇ ਡਿਮਾਂਡਿੰਗ ਸਟਾਰ ਬਣ ਚੁੱਕੇ ਹਨ।

ਸਲਮਾਨ ਖ਼ਾਨ ਨੇ ਸਿਨੇਮਾ ਜਗਤ ਨੂੰ ‘ਮੈਨੇ ਪਿਆਰ ਕੀਆ’, ‘ਸਾਜਨ’, ‘ਹਮ ਆਪਕੇ ਹੈਂ ਕੌਨ’, ‘ਕਰਨ ਅਰਜੁਨ’, ‘ਜੁੜਵਾ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਦਬੰਗ’, ‘ਬਾਡੀਗਾਰਡ’, ‘ਏਕ ਥਾ ਟਾਈਗਰ’, ‘ਬਜਰੰਗੀ ਭਾਈਜਾਨ’ ਵਰਗੀਆਂ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਸਲਮਾਨ ਨੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ ਬਣਾ ਕੇ ਬਾਕਸ ਆਫਿਸ ’ਤੇ ਕਾਮਯਾਬੀ ਦਾ ਨਵਾਂ ਬਾਰ ਸੈੱਟ ਕੀਤਾ ਹੈ।

ਸਲਮਾਨ ਅੱਜ ਕਰੋੜਾਂ ਦੇ ਮਾਲਕ ਹਨ। ਅਦਾਕਾਰ ਹੋਣ ਤੋਂ ਇਲਾਵਾ ਸਲਮਾਨ ਇਕ ਸ਼ਾਨਦਾਰ ਬਿਜ਼ਨੈੱਸਮੈਨ ਵੀ ਹਨ। ਸਲਮਾਨ ਖ਼ਾਨ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ, ਜਿਸ ਦਾ ਨਾਂ ‘ਸਲਮਾਨ ਖ਼ਾਨ ਫ਼ਿਲਮਜ਼’ ਹੈ। ਸਲਮਾਨ ਦਾ ਖ਼ੁਦ ਦਾ ਇਕ ਬ੍ਰੈਂਡ ਵੀ ਹੈ, ਜੋ ਬੀਂਗ ਹਿਊਮਨ ਨਾਂ ਨਾਲ ਚੱਲਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਸਲਮਾਨ ਮੋਟੀ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਬ੍ਰਾਂਡ ਪ੍ਰਮੋਸ਼ਨ ਤੋਂ ਵੀ ਸਲਮਾਨ ਕਰੋੜਾਂ ਦੀ ਫੀਸ ਲੈਂਦੇ ਹਨ।

ਸਲਮਾਨ ਬਾਲੀਵੁੱਡ ਦੇ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਨੇ ਆਪਣੀ ਰੌਸ਼ਨੀ ਨਾਲ ਕਈ ਲੋਕਾਂ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕੀਤਾ ਹੈ। ਸਲਮਾਨ ਨੇ ਕਈ ਲੋਕਾਂ ਦੀ ਜ਼ਿੰਦਗੀ ਸੰਵਾਰੀ ਹੈ। ਉਨ੍ਹਾਂ ਦੇ ਕਰੀਅਰ ’ਚ ਕਾਮਯਾਬੀ ਦੇ ਖੰਭ ਲਗਾਏ ਹਨ। ਇਹੀ ਵਜ੍ਹਾ ਹੈ ਕਿ ਅੱਜ ਅੱਧੀ ਇੰਡਸਟਰੀ ਸਲਮਾਨ ਨੂੰ ਉਨ੍ਹਾਂ ਦੇ ਨਾਂ ਨਾਲ ਨਹੀਂ, ਸਗੋਂ ਭਾਈਜਾਨ ਕਹਿ ਕੇ ਬੁਲਾਉਂਦੀ ਹੈ।

ਸਲਮਾਨ ਖ਼ਾਨ ਨੇ ਇੰਡਸਟਰੀ ’ਚ ਕਈ ਟਰੈਂਡ ਸੈੱਟ ਕੀਤੇ ਹਨ। ਸਲਮਾਨ ਖ਼ੁਦ ਤਾਂ ਆਪਣੀ ਸ਼ਾਨਦਾਰ ਬਾਡੀ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਫਿੱਟ ਰਹਿਣ ਲਈ ਪ੍ਰਭਾਵਿਤ ਕੀਤਾ ਹੈ। ਸਿਕਸ ਪੈਕ ਐਬਸ, ਸ਼ਰਟਲੈੱਸ ਹੋ ਕੇ ਬਾਡੀ ਫਲਾਂਟ ਕਰਨ ਦਾ ਟਰੈਂਡ ਸਲਮਾਨ ਨੇ ਹੀ ਚਲਾਇਆ ਹੈ, ਜਿਸ ਨੂੰ ਅੱਜ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲੇ ਫਾਲੋਅ ਕਰਦੇ ਹਨ।

The post 100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ appeared first on Ludhiana Live.