drip irrigation Archives - Ludhiana Live

ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਤੁਪਕਾ ਸਿੰਚਾਈ ਅਪਨਾਉਣ ਦੀ ਲੋੜ – ਵਾਈਸ ਚਾਂਸਲਰ
ਲੁਧਿਆਣਾ : ਕਰੀਬਨ 1990 ਦੇ ਦਹਾਕੇ ਤੋਂ, ਪੰਜਾਬ ਦੇ ਕਿਸਾਨਾਂ ਨੇ ਜ਼ਿਆਦਾਤਰ ਆਲੂ/ਮਟਰ ਉਤਪਾਦਕਾਂ ਨੇ ਬਹਾਰ ਰੁੱਤ ਵਿੱਚ ਮੱਕੀ ਦੀ ਖੇਤੀ ਨੂੰ ਅਪਣਾਇਆ ਅਤੇ ਹੁਣ ਇਸ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਘੱਟ ਤਾਪਮਾਨ ਕਾਰਨ ਵੱਡਾ ਬਨਸਪਤੀ ਪੜਾਅ, ਨਦੀਨਾਂ ਦਾ ਘੱਟ ਦਬਾਅ ਅਤੇ ਕੀੜੇ-ਮਕੌੜੇ ਦੇ ਘੱਟ ਹਮਲੇ ਦੇ ਨਤੀਜੇ ਵਜੋਂ ਸਾਉਣੀ ਦੇ ਮੁਕਾਬਲੇ ਬਹਾਰ ਰੁੱਤ ਦੀ ਮੱਕੀ ਦੀ ਉਤਪਾਦਕਤਾ ਵੱਧ ਹੁੰਦੀ ਹੈ ਅਤੇ ਇਸ ਲਈ ਕਿਸਾਨ ਇਸ ਨੂੰ ਵਧੇਰੇ ਲਾਭਦਾਇਕ ਸਮਝਦੇ ਹਨ।

ਇਸ ਨਾਲ ਆਲੂ/ਮਟਰ-ਬਹਾਰ ਮੱਕੀ-ਝੋਨੇ ਦਾ ਨਵਾਂ ਫ਼ਸਲੀ ਚੱਕਰ ਬਣ ਗਿਆ ਹੈ, ਜਿਸ ਨੂੰ ਜੇਕਰ ਸਿਆਣਪ ਨਾਲ ਨਾ ਅਪਣਾਇਆ ਗਿਆ, ਤਾਂ ਪੰਜਾਬ ਰਾਜ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਹੋਰ ਵਿਗੜ ਜਾਵੇਗੀ। ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਪਾਣੀ ਦੀ ਸੁਚੱਜੀ ਵਰਤੋਂ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਅਪਣਾਉਣ ਦੀ ਸਿਫ਼ਾਰਸ਼ ਕੀਤੀ ਹੈ।

ਤੁਪਕਾ ਸਿੰਚਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉੱਪਰੋਂ ਚੌੜਾ ਬੈੱਡ ਬਣਾਉ। ਇਹਨਾਂ ਤੇ 60 ਸੈਂਟੀਮੀਟਰ ਦੀ ਦੂਰੀ ‘ਤੇ ਮੱਕੀ ਦੀਆਂ ਦੋ ਲਾਈਨਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਬੀਜੋ। ਮੱਕੀ ਦੀਆਂ ਇਹਨਾਂ ਦੋ ਲਾਈਨਾਂ ਵਿੱਚ ਇੱਕ ਡਰਿੱਪ ਲਾਈਨ ਦੀ ਵਰਤੋਂ ਕਰੋ, ਜਿਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਧਰਤੀ ਦੀ ਸਤ੍ਹਾ ਹੇਠ ਤੁਪਕਾ ਸਿੰਚਾਈ ਵਿਧੀ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਲਈ 60 ਸੈਂਟੀਮੀਟਰ ਦੇ ਫ਼ਾਸਲੇ ਤੇ 20 ਸੈਂਟੀਮੀਟਰ ਡੂੰਘਾਈ ਤੇ ਡਰਿੱਪ ਇਨਲਾਈਨ ਵਿਛਾਉ, ਜਿਨ੍ਹਾਂ ਤੇ 30 ਸੈਂਟੀਮੀਟਰ ਦੇ ਫ਼ਾਸਲੇ ਤੇ ਡਰਿੱਪਰ ਲੱਗੇ ਹੋਣ। ਬਿਜਾਈ ਤੋਂ 12 ਦਿਨਾਂ ਬਾਅਦ ਸ਼ੁਰੂ ਕਰਕੇ 3 ਦਿਨਾਂ ਦੇ ਅੰਤਰਾਲ ‘ਤੇ ਸਿੰਚਾਈ ਕਰੋ ਕਿਸਾਨ ਵੀਰਾਂ ਨੂੰ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਤੁਪਕਾ ਅਤੇ ਧਰਤੀ ਦੀ ਸਤ੍ਹਾ ਹੇਠ ਸਿੰਚਾਈ ਤਕਨੀਕਾਂ ਨੂੰ ਅਪਣਾਉਣ।

The post ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਤੁਪਕਾ ਸਿੰਚਾਈ ਅਪਨਾਉਣ ਦੀ ਲੋੜ – ਵਾਈਸ ਚਾਂਸਲਰ appeared first on Ludhiana Live.

ਪੰਜਾਬ ਵੱਲੋਂ ‘ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ
ਲੁਧਿਆਣਾ :  ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ‘ਆਲੂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਆਯੋਜਨ ਕਿਸਾਨਾਂ ਨੂੰ ਆਲੂਆਂ ਦੀ ਫਸਲ, ਜੋ ਕਿ ਰਾਜ ਵਿੱਚ ਪ੍ਰਤੀ ਸਾਲ ਲਗਭਗ 1 ਲੱਖ ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ, ‘ਤੇ ਤੁਪਕਾ ਅਤੇ ਛਿੜਕਾਅ ਸਿੰਚਾਈ ਪ੍ਰਣਾਲੀਆਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਰਾਜ ਵਿੱਚ ਉਗਾਇਆ ਜਾਣ ਵਾਲਾ ਆਲੂ ਖਾਸ ਕਰਕੇ ਬੀਜ ਆਲੂ ਦੀ ਦੇਸ਼ ਭਰ ਵਿੱਚ ਭਾਰੀ ਮੰਗ ਹੈ ਕਿਉਂਕਿ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਪੈਪਸੀ, ਮੈਕੇਨ, ਆਈ.ਟੀ.ਸੀ. ਆਦਿ ਰਾਜ ਵਿੱਚ ਆਲੂ ਦੀ ਕਾਸ਼ਤ ਵਿੱਚ ਉੱਦਮ ਕਰ ਰਹੀਆਂ ਹਨ। ਸੈਮੀਨਾਰ ਵਿੱਚ ਲੈਕਚਰ, ਤਕਨੀਕੀ ਸੈਸ਼ਨ ਅਤੇ ਕੇਸ ਸਟੱਡੀਜ਼ ਅਤੇ ਕਿਸਾਨਾਂ ਦੇ ਤਜ਼ਰਬਿਆਂ ਦੇ ਨਾਲ-ਨਾਲ ਆਲੂ ਕਾਸ਼ਤਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ।

ਸੈਸ਼ਨ ਦਾ ਮੁੱਖ ਨਤੀਜਾ ਇਹ ਰਿਹਾ ਕਿ ਮਾਈਕਰੋ ਸਿੰਚਾਈ ਤਕਨੀਕ ਨਾਲ ਆਲੂ ਦੀ ਕਾਸ਼ਤ ਆਲੂਆਂ ਦਾ ਆਕਾਰ ਲਿਆਉਂਦੀ ਹੈ, ਬਿਮਾਰੀਆਂ ਦੇ ਘੱਟ ਸੰਕਰਮਣ ਤੋਂ ਇਲਾਵਾ ਲਾਗਤ ਖਰਚਿਆਂ ਵਿੱਜ ਬੱਚਤ ਦੇ ਨਾਲ-ਨਾਲ ਉੱਚ ਉਤਪਾਦਕਤਾ ਅਤੇ ਉਤਪਾਦਨ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ ਡਾ. ਜੀ.ਪੀ.ਐਸ. ਸੋਢੀ ਨੇ ਖੇਤੀਬਾੜੀ ਵਿੱਚ ਸੂਖਮ ਸਿੰਚਾਈ ਤਕਨੀਕਾਂ ਵੱਲ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਸਾਨ ਭਾਈਚਾਰੇ ਨੂੰ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਸਮਾਰਟ ਖੇਤੀ ਤਕਨੀਕਾਂ ਨੂੰ ਅਪਣਾਉਣ ਦਾ ਵੀ ਸੱਦਾ ਦਿੱਤਾ।

ਸ.ਦਵਿੰਦਰ ਸਿੰਘ ਦੁਸਾਂਝ, ਸੀ.ਈ.ਓ., ਐਚ.ਜੈਡ.ਪੀ.ਸੀ. ਮਹਿੰਦਰਾ ਪ੍ਰਾਈਵੇਟ ਲਿਮਟਿਡ ਨੇ ਘੋਸ਼ਣਾ ਕੀਤੀ ਕਿ ਉਹ ਉਨ੍ਹਾਂ ਨਾਲ ਠੇਕਾ ਖੇਤੀ ਕਰਨ ਅਤੇ ਆਲੂਆਂ ਵਿੱਚ ਮਾਈਕਰੋ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 50 ਫੀਸਦ ਹਿੱਸਾ ਦੇਵੇਗਾ। ਇਸ ਮੌਕੇ ਆਲੂਆਂ ਵਿੱਚ ਸਪ੍ਰਿੰਕਲਰ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

The post ਪੰਜਾਬ ਵੱਲੋਂ ‘ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ appeared first on Ludhiana Live.

ਪੀ.ਏ.ਯੂ. ਵਿੱਚ ਤੁਪਕਾ ਸਿੰਚਾਈ ਅਤੇ ਪੌਲੀ ਹਾਊਸਾਂ ਦੀ ਵਰਤੋਂ ਬਾਰੇ ਹੋਇਆ ਸਿਖਲਾਈ ਕੋਰਸ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਖੇਤੀ ਪਸਾਰ ਮਾਹਿਰਾਂ ਲਈ “ਤੁਪਕਾ, ਸਪਿ੍ਰੰਕਲਰ ਸਿੰਚਾਈ ਅਤੇ ਪੌਲੀ ਹਾਊਸ ਦੀ ਵਰਤੋਂ” ਵਿਸ਼ੇ ‘ਤੇ ਦੋ-ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਭੂਮੀ ਸੰਭਾਲ, ਬਾਗਬਾਨੀ ਅਤੇ ਖੇਤੀਬਾੜੀ, ਅਧਿਕਾਰੀ; ਪੀਏਯੂ ਅਤੇ ਇਸ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਕੁੱਲ 20 ਵਿਗਿਆਨੀਆਂ ਨੇ ਭਾਗ ਲਿਆ।

ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਮੰਡੀਆਂ ਦੇ ਵਿਸ਼ਵੀਕਰਨ, ਸੁੰਗੜਦੀ ਜ਼ਮੀਨ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੁਰੱਖਿਅਤ ਖੇਤੀ ਸਭ ਤੋਂ ਮਹੱਤਵਪੂਰਨ ਤਕਨੀਕ ਵਜੋਂ ਉਭਰੀ ਹੈ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਪੌਲੀ ਹਾਊਸ ਦੀ ਖੇਤੀ ਔਫ-ਸੀਜ਼ਨ ਸਬਜ਼ੀਆਂ ਦੀ ਫਸਲ ਪੈਦਾ ਕਰਨ ਲਈ ਸਹਾਇਕ ਹੁੰਦੀ ਹੈ।

ਡਾ. ਕਿਰਨ ਗਰੋਵਰ, ਪਿ੍ਰੰਸੀਪਲ ਐਕਸਟੈਂਸ਼ਨ ਸਾਇੰਟਿਸਟ (ਫੂਡ ਐਂਡ ਨਿਊਟ੍ਰੀਸਨ) ਅਤੇ ਡਾ: ਕੁਲਵੀਰ ਕੌਰ, ਅਸਿਸਟੈਂਟ ਪ੍ਰੋਫੈਸਰ ਕੋਰਸ ਨੇ ਦੱਸਿਆ ਕਿ ਵੱਧਦੀ ਮੰਗ ਨੂੰ ਪੂਰਾ ਕਰਨ ਅਤੇ ਯਕੀਨੀ ਬਣਾਉਣ ਲਈ ਸੁਰੱਖਿਅਤ ਅਤੇ ਪੌਸਟਿਕ ਭੋਜਨ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਪੌਲੀ ਹਾਊਸ ਵਿਧੀਆਂ ਦੀ ਵਰਤੋਂ ਤੇ ਜ਼ੋਰ ਦਿੱਤਾ ।

ਡਾ. ਰਾਕੇਸ਼ ਸ਼ਾਰਦਾ, ਪਿ੍ਰੰਸੀਪਲ ਐਕਸਟੈਂਸ਼ਨ ਸਾਇੰਟਿਸਟ (ਮਿੱਟੀ ਅਤੇ ਪਾਣੀ ਇੰਜੀਨੀਅਰਿੰਗ) ਅਤੇ ਤਕਨੀਕੀ ਕੋਆਰਡੀਨੇਟਰ ਨੇ ਸੋਲਰ ਫੋਟੋ ਵੋਲੇਟਿੲਕ ’ਤੇ ਜੋਰ ਦਿੱਤਾ। ਡਾ: ਮੁਕੇਸ ਸਿਆਗ ਨੇ ਤੁਪਕਾ ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ, ਡਾ. ਸੰਜੇ ਤੁਕਾਰਾਮ ਸਤਪੁਤੇ ਅਤੇ ਡਾ. ਸੁਧੀਰ ਥੰਮਣ, ਵਿਗਿਆਨੀ ਨੇ ਪਾਣੀ ਦੀ ਵਰਤੋਂ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਦੇ ਨਾਲ-ਨਾਲ ਇੱਕ ਤਕਨਾਲੋਜੀ ਦੇ ਤੌਰ ’ਤੇ ਸਪਿ੍ਰੰਕਲਰ ਸਿੰਚਾਈ ਦੀ ਵਰਤੋਂ ਬਾਰੇ ਦੱਸਿਆ।

ਮਿੱਟੀ ਅਤੇ ਜਲ ਇੰਜੀਨੀਅਰਿੰਗ ਦੇ ਮਾਹਿਰ ਡਾ: ਨੀਲੇਸ਼ ਬਿਵਾਲਕਰ ਅਤੇ ਤਕਨੀਕੀ ਕੋਆਰਡੀਨੇਟਰ ਨੇ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਪਾਣੀ ਦੀ ਸਹੀ ਵਰਤੋਂ ਲਈ ਤੁਪਕਾ ਸਿੰਚਾਈ ਦੀ ਵਰਤੋਂ ਅਤੇ ਫਸਲਾਂ ਦੇ ਪਾਣੀ ਦੀ ਲੋੜ ਬਾਰੇ ਗੱਲ ਕੀਤੀ। ਉਨਾਂ ਨੇ ਖੇਤ ਦੀਆਂ ਸਥਿਤੀਆਂ ਵਿੱਚ ਸਿੰਚਾਈ ਦੇ ਪਾਣੀ ਦੀ ਸਮਾਂ-ਸਾਰਣੀ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ। ਡਾ. ਗੁਰਬੀਰ ਕੌਰ ਨੇ ਸੁਰੱਖਿਅਤ ਖੇਤੀ ਲਈ ਮਾਈਕਰੋ ਸਿੰਚਾਈ ਪ੍ਰਣਾਲੀਆਂ ਵਿੱਚ ਖਾਦ ਸਿੰਚਾਈ ਪ੍ਰਣਾਲੀ ਦੀ ਵਰਤੋਂ ਬਾਰੇ ਦੱਸਿਆ।

The post ਪੀ.ਏ.ਯੂ. ਵਿੱਚ ਤੁਪਕਾ ਸਿੰਚਾਈ ਅਤੇ ਪੌਲੀ ਹਾਊਸਾਂ ਦੀ ਵਰਤੋਂ ਬਾਰੇ ਹੋਇਆ ਸਿਖਲਾਈ ਕੋਰਸ appeared first on Ludhiana Live.