dairy farmers Archives - Ludhiana Live

ਵੈਟਰਨਰੀ ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਲਈ ਕੱਟਿਆਂ ਵੱਛਿਆਂ ਦੀ ਦੇਖਭਾਲ ਸੰਬੰਧੀ ਦਿਵਸ ਮਨਾਇਆ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ‘ਫਾਰਮਰ ਫ਼ਸਟ’ ਪ੍ਰਾਜੈਕਟ ਅਧੀਨ ਡੇਅਰੀ ਕਿਸਾਨਾਂ ਲਈ ‘ਕੱਟਿਆਂ ਵੱਛਿਆਂ ਦੀ ਦੇਖਭਾਲ ਦਿਵਸ’ ਦਾ ਆਯੋਜਨ ਕੀਤਾ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਤੇ ਫਾਰਮਰ ਫ਼ਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਪਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਪ੍ਰਾਜੈਕਟ ਦੇ ਸਹਿ-ਨਿਰੀਖਕ ਡਾ. ਰਾਜੇਸ਼ ਕਸਰੀਜਾ ਨੇ ਇਹ ਆਯੋਜਨ ਕੀਤਾ।

ਡਾ. ਨਵਕਿਰਨ ਕੌਰ ਤੇ ਡਾ. ਗੁਰਕਰਨ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਇਸ ਦਿਵਸ ਵਿਚ ਪਿੰਡ ਕਲਾਲਾ ਤੇ ਚੰਨਣਵਾਲ ਦੇ ਕਰੀਬ 50 ਲਾਭਪਾਤਰੀ ਕਿਸਾਨਾਂ ਨੇ ਭਾਗ ਲਿਆ। ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਕੁੱਲ 137 ਵੱਛਿਆਂ ਕੱਟਿਆਂ ਦਾ ਇਲਾਜ ਕੀਤਾ ਗਿਆ, ਇਨ੍ਹਾਂ ‘ਚੋਂ ਜ਼ਿਆਦਾਤਰ ਪਸ਼ੂਆਂ ਦਾ ਪਰਜੀਵੀਆਂ ਦੀ ਪ੍ਰੇਸ਼ਾਨੀ ਸੰਬੰਧੀ ਇਲਾਜ ਕੀਤਾ ਗਿਆ। ਡਾ. ਕਸਰੀਜਾ ਨੇ ਉਨ੍ਹਾਂ ਨੂੰ ਵੱਛਿਆਂ ਦੇ ਵਿਗਿਆਨਕ ਪਾਲਨ ਪੋਸ਼ਣ ਬਾਰੇ ਵੀ ਜਾਗਰੂਕ ਕੀਤਾ।

ਕਿਸਾਨਾਂ ਨੂੰ ਸਿੰਗ ਦਾਗ਼ਣ, ਬਉਲੀ ਪਿਆਉਣ, ਮਲੱਪ ਰਹਿਤ ਕਰਨ, ਪਰਜੀਵੀ ਪ੍ਰਬੰਧਨ ਤੇ ਟੀਕਾਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਲਾਭਪਾਤਰੀਆਂ ਨੂੰ ਕਿਹਾ ਗਿਆ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਆਵੇ ਤਾਂ ਉਹ ਕੰਮਕਾਜੀ ਦਿਨਾਂ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੋਬਾਈਲ ਨੰਬਰ 62832-97919 ਤੇ 62832-58834 ਰਾਹੀਂ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ।

The post ਵੈਟਰਨਰੀ ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਲਈ ਕੱਟਿਆਂ ਵੱਛਿਆਂ ਦੀ ਦੇਖਭਾਲ ਸੰਬੰਧੀ ਦਿਵਸ ਮਨਾਇਆ appeared first on Ludhiana Live.

ਵੈਟਰਨਰੀ ਯੂਨੀਵਰਸਿਟੀ ਵਲੋਂ ‘ਗਡਵਾਸੂ ਸਰਵਿਸਿਜ਼’ ਮੋਬਾਈਲ ਐਪ ਦੀ ਸ਼ੁਰੂਆਤ
ਲੁਧਿਆਣਾ  :  ਪਸ਼ੂ ਪਾਲਕਾਂ ਦੀ ਸਹੂਲਤ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਇਕ ਮੋਬਾਇਲ ਐਪ ‘ਗਡਵਾਸੂ ਸਰਵਿਸਿਜ਼’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਪ ਸਹਾਇਕ ਪ੍ਰੋਫੈਸਰ ਡਾ.ਅਮਨਦੀਪ ਸਿੰਘ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਪਸ਼ੂਧਨ ਖੇਤਰ ਵਿਚ ਮੁਹੱਈਆ ਕੀਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਨੂੰ ਸ਼ਾਮਿਲ ਕਰਕੇ ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਡੇਅਰੀ ਕਿਸਾਨਾਂ ਲਈ ਮਹੀਨਾਵਾਰ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋਗਰੈਸਿਵ ਲਾਈਵਸਟਾਕ ਫਾਰਮਰਜ਼ ਐਸੋਸੀਏਸ਼ਨ ਨਾਲ ਜੁੜੇ ਕਿਸਾਨਾਂ ਅਤੇ ਆਹੁਦੇਦਾਰਾਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਸੈਮੀਨਾਰ ਦੇ ਮੁੱਖ ਮਹਿਮਾਨ ਸਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਅਤੇ ਜਸਵਿੰਦਰ ਸਿੰਘ ਢਿੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਸਮਾਗਮ ਦੀ ਸੋਭਾ ਵਧਾਈ।

ਡਾ. ਇੰਦਰਜੀਤ ਸਿੰਘ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਡੇਅਰੀ ਕਿੱਤੇ ਨੂੰ ਮੁਨਾਫ਼ੇਵੰਦ ਬਨਾਉਣ ਲਈ ਦੁੱਧ ਦੀ ਮੰਡੀਕਾਰੀ ਦੀ ਮਹੱਤਤਾ ਅਤੇ ਪਹਿਲੂਆਂ ਸੰਬੰਧੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਦੀ ਆਮਦਨ ਵਧਾਉਣ ਲਈ ਸਾਨੂੰ ਏਕੀਕਿ੍ਤ ਖੇਤੀਬਾੜੀ ਪ੍ਰਬੰਧ ਸਿਰਜਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਹਤਰ ਉਤਪਾਦਨ ਲਈ ਬਿਮਾਰੀਆਂ ਨੂੰ ਕਾਬੂ ਕਰਨਾ ਅਤੇ ਸਹੀ ਟੀਕਾਕਰਨ ਕਰਨਾ ਬਹੁਤ ਜ਼ਰੂਰੀ ਹੈ।

ਮੁਖੀ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂਆਂ ਵਿਚ ‘ਤੂਅ ਜਾਣ ਦੀ ਬਿਮਾਰੀ’ ਸੰਬੰਧੀ ਗਿਆਨ ਸਾਂਝਾ ਕੀਤਾ, ਜਦਕਿ ਡਾ. ਚਰਨਜੀਤ ਸਿੰਘ ਰੰਧਾਵਾ ਮੁਖੀ ਵੈਟਰਨਰੀ ਮੈਡੀਸਨ ਵਿਭਾਗ ਨੇ ‘ਡੇਅਰੀ ਪਸ਼ੂਆਂ ਵਿਚ ਲਾਗ ਵਾਲੀਆਂ ਬਿਮਾਰੀਆਂ ਤੋਂ ਬਚਾਅ’ ਸੰਬੰਧੀ ਨੀਤੀਆਂ ਬਾਰੇ ਚਰਚਾ ਕੀਤੀ।

The post ਵੈਟਰਨਰੀ ਯੂਨੀਵਰਸਿਟੀ ਵਲੋਂ ‘ਗਡਵਾਸੂ ਸਰਵਿਸਿਜ਼’ ਮੋਬਾਈਲ ਐਪ ਦੀ ਸ਼ੁਰੂਆਤ appeared first on Ludhiana Live.