cultural programe Archives - Ludhiana Live

45ਵੇਂ ਪ੍ਰੋਃ ਮੋਹਨ ਸਿੰਘ ਯਾਦਗਾਰੀ ਮੇਲੇ ਤੇ ਪੰਜ ਸ਼ਖਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿਃ) ਲੁਧਿਆਣਾ ਵੱਲੋਂ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 45ਵੇਂ ਪ੍ਰੋਃ ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਮੇਲੇ ਵਿੱਚ ਪੰਜ ਸਿਰਕੱਢ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪਰੋ ਵਾਈਸ ਚਾਂਸਲਰ ਤੇ ਕਵੀ ਡਾਃ ਜਗਤਾਰ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।

ਇਹ ਜਾਣਕਾਰੀ ਦੇਂਦਿਆਂ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਸਕੱਤਰ ਜਨਰਲ ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਸਨਮਾਨਿਤ ਸ਼ਖਸੀਅਤਾਂ ਵਿੱਚ ਜਗਤਪੁਰ( ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵੱਸਦੇ ਪੰਜਾਬੀ ਕਵੀ ਤੇ ਸਫ਼ਲ ਕਿਸਾਨ ਸਃ ਮਹਿੰਦਰ ਸਿੰਘ ਦੋਸਾਂਝ,ਅੰਬਾਲਾ ਵਾਸੀ ਗ਼ਜ਼ਲ ਗਾਇਕ ਵਿਨੋਦ ਸਹਿਗਲ(ਜਗਜੀਤ ਸਿੰਘ ਜੀ ਦੇ ਸ਼ਾਗਿਰਦ) ਉਲੰਪੀਅਨ ਸ਼ੂਟਰ ਅਵਨੀਤ ਕੌਰ ਸਿੱਧੂ, ਮਨਸੂਰਾਂ (ਲੁਧਿਆਣਾ) ਦੇ ਜੰਮਪਲ ਪਰਵਾਸੀ ਪੰਜਾਬੀ ਕਾਰੋਬਾਰੀ ਸਃ ਆਗਿਆਕਾਰ ਸਿੰਘ ਗਰੇਵਾਲ ਤੇ ਰਵਾਇਤੀ ਲੋਕ ਸੰਗੀਤਕਾਰ ਨਵਜੋਤ ਸਿੰਘ ਜਰਗ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਃ ਜਗਦੇਵ ਸਿੰਘ ਜੱਸੋਵਾਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਜੱਸੋਵਾਲ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਪ੍ਰੋਃ ਮੋਹਨ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ 20 ਅਕਤੂਬਰ ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਡਾਃ ਸ ਸ ਜੌਹਲ, ਡਾਃ ਸੁਰਜੀਤ ਪਾਤਰ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਢਿੱਲੋਂ, ਪ੍ਰੋਃ ਜ਼ਿੰਦਾਂ ਪੁਰੀ,ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਵੇਰੇ 10.30 ਵਜੇ ਕਰਨਗੇ

ਪੰਜਾਬੀ ਭਵਨ ਦੇ ਬਾਹਰ ਪ੍ਰੋਃ ਮੋਹਨ ਸਿੰਘ ਦੇ ਬੁੱਤ ਨੂੰ ਫਾਉਂਡੇਸ਼ਨ ਦੇ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਨਗੇ। ਮੇਲੇ ਦਾ ਪਹਿਲਾ ਸੈਸ਼ਨ ਪ੍ਰੋਃ ਮੋਹਨ ਸਿੰਘ ਰਚਨਾ ਸੈਮੀਨਾਰ ਤੇ ਕਵੀ ਦਰਬਾਰ ਤੇ ਆਧਾਰਿਤ ਹੋਵੇਗਾ ਜਿਸ ਵਿੱਚ ਸੁਆਗਤੀ ਸ਼ਬਦ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਕਹਿਣਗੇ।

ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ “ਪ੍ਰੋਃ ਮੋਹਨ ਸਿੰਘ ਦੇ ਕਾਵਿ ਦੀ ਵਰਤਮਾਨ ਹਾਲਾਤ ਵਿੱਚ ਸਾਰਥਿਕਤਾ” ਅਤੇ ਨਿੰਦਰ ਘੁਗਿਆਣਵੀ “ਪ੍ਰੋਃ ਮੋਹਨ ਸਿੰਘ ਮੇਲਾਃ ਲੋਕ ਮਨ ਪ੍ਰਭਾਵ “ ਵਿਸ਼ੇ ਤੇ ਸੰਬੋਧਨ ਕਰਨਗੇ। ਇਸ ਉਪਰੰਤ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਦਰਾਂ ਚੋਣਵੇਂ ਪੰਜਾਬੀ ਕਵੀ ਭਾਗ ਲੈਣਗੇ। ਇਸ ਉਪਰੰਤ ਸਨਮਾਨ ਸਮਾਰੋਹ ਹੋਵੇਗਾ।

ਦੂਜਾ ਸੈਸ਼ਨ ਦੋ ਵਜੇ ਆਰੰਭ ਹੋਵੇਗਾ ਜਿਸ ਦੀ ਪ੍ਰਧਾਨਗੀ ਸਃ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਕਰਨਗੇ ਜਦ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਕ ਡਾ. ਸ ਸ ਗੋਸਲ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪੁੱਜਣਗੇ। ਇਸ ਸੈਸ਼ਨ ਵਿੱਚ ਕਵੀਸ਼ਰੀ, ਢਾਡੀ ਰਾਗ, ਲੋਕ ਸੰਗੀਤ ਵੰਨਗੀਆਂ , ਲੋਕ ਸਾਜ਼ ਆਰਕੈਸਟਰਾ ਤੇ ਰਵਾਇਤੀ ਗਮੰਤਰੀ ਗਾਇਨ ਨਵਜੋਤ ਸਿੰਘ ਜਰਗ ਤੇ ਅੰਮ੍ਰਿਤਪਾਲ ਸਿੰਘ “ਪਾਲੀ ਖਾਦਿਮ” ਪੇਸ਼ ਕਰਨਗੇ।

The post 45ਵੇਂ ਪ੍ਰੋਃ ਮੋਹਨ ਸਿੰਘ ਯਾਦਗਾਰੀ ਮੇਲੇ ਤੇ ਪੰਜ ਸ਼ਖਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ appeared first on Ludhiana Live.

ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਮੇਲਾ ਧੀਆਂ ਦਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਸ਼ੋਕ ਕੁਮਾਰ ਪਰਾਸ਼ਰ ਵਿਧਾਇਕ, ਲੁਧਿਆਣਾ ਕੇਂਦਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਮੀਨੂੰ ਪਰਾਸ਼ਰ ਨੇ ਮੁੱਖ ਮਹਿਮਾਨ ਸਨ ਅਤੇ ਸ਼੍ਰੀ ਸੁਨੀਲ ਵੋਹਰਾ ਅਤੇ ਸ਼੍ਰੀਮਤੀ ਕਵਿਤਾ ਵੋਹਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਅਤੇ ਸੀਨੀਅਰ ਸਟਾਫ਼ ਕੌਂਸਲ ਨੇ ਆਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਕਾਲਜ ਕੈਂਪਸ ਵਿੱਚ ਮੁਟਿਆਰਾਂ ਨੇ ਹਰੇ ਭਰੇ ਪ੍ਰਕ੍ਰਿਤਕ ਵਾਤਾਵਰਣ ਵਿੱਚ ਗਿੱਧਾ, ਬੋਲੀਆਂ, ਕਿੱਕਲੀ ਅਤੇ ਪੀਘਾਂ ਝੂੱਟਣ ਦਾ ਭਰਪੂਰ ਆਨੰਦ ਮਾਣਿਆ।

ਡਾ: ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ (ਕਾਲਜਾਂ) ਪੰਜਾਬ ਅਤੇ ਡਾ: ਨਿਰਮਲ ਜੌੜਾ, ਡਾਇਰੈਕਟਰ, ਵਿਦਿਆਰਥੀ ਭਲਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਡਾ: ਗੁਰਸ਼ਰਨ ਸੰਧੂ ਵਿਸ਼ੇਸ਼ ਤੌਰ ਦੇ ਸ਼ਿਰਕਤ ਕੀਤੀ।

ਮੁੱਖ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ ਪਰਾਸ਼ਰ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸ਼ਾਨਦਾਰ ਹੁੰਗਾਰੇ ਨੂੰ ਦੇਖ ਕੇ ਦੰਗ ਰਹਿ ਗਏ ਹਨ। ਔਰਤਾਂ ਸਮਾਜ ਵਿੱਚ ਧੀ, ਭੈਣ, ਮਾਂ ਆਦਿ ਦੇ ਰੂਪ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹੋਏ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਹ ਕਾਲਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਮੁੱਖ ਰੱਖਦਿਆਂ ਸਿੱਖਿਆ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾ ਰਿਹਾ ਹੈ।

ਡਾ: ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਉੱਚੇਰੀ ਸਿੱਖਿਆ, ਪੰਜਾਬ ਨੇ ਦੱਸਿਆ ਕਿ ਕਿਵੇਂ ਇਹ ਮੇਲੇ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੂੰ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਨੂੰ ਦਰਸਾਉਣ ਲਈ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।

ਡਾ: ਨਿਰਮਲ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੇ ਸਾਡੇ ਸੱਭਿਆਚਾਰ ਦੇ ਕਈ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਜੀ ਨੇ ਵੀ ਆਪਣੇ ਵਿਚਾਰ ਰੱਖੇ। ਉਹਨਾਂ ਨੇ ਇਸ ਮੌਕੇ ‘ਤੇ ਆਪਣਾ ਕੀਮਤੀ ਸਮਾਂ ਕੱਢਣ ਲਈ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਕਾਲਜ ਕੈਂਪਸ ਵਿੱਚ ਚੂੜੀਆਂ, ਗਹਿਣੇ, ਕਾਸਮੈਟਿਕਸ, ਸੂਟ, ਗਿਫਟ ਆਈਟਮਾਂ ਦੇ ਵੱਖ-ਵੱਖ ਸਟਾਲ ਪ੍ਰਦਰਸ਼ਿਤ ਕੀਤੇ ਗਏ ਸਨ। ਵਿਦਿਆਰਥੀਆਂ ਨੇ ਚਾਟ ਅਤੇ ਆਈਸ ਕਰੀਮ ਆਦਿ ਪਕਵਾਨਾਂ ਦਾ ਆਨੰਦ ਮਾਣਿਆ। ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬੋਧਾਤਮਕ ਹੁਨਰ ਨੂੰ ਵਧਾਉਣ ਲਈ ਕਈ ਖੇਡਾਂ ਵੀ ਕਰਵਾਈਆਂ ਗਈਆਂ। ਕਾਲਜ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਟੱਪੇ, ਸੁਹਾਗ, ਪੰਜਾਬੀ ਲੋਕ ਗੀਤ ਆਦਿ ਸ਼ਾਮਿਲ ਸਨ।

ਸਾਵਣ ਦੇ ਗੀਤ ਮਹਿੰਦੀ, ਰੰਗੋਲੀ, ਕਰੋਸ਼ੀਆਂ, ਪੱਖੀ, ਨਾਲਾ ਬੁਣਨਾ, ਪਰਾਂਦਾ ਬੁਣਨਾ, ਖਿੱਦੋ ਬਨਾਉਣਾ, ਛਿੱਕੂ ਬਨਾਉਣਾ ਅਤੇ ਕੋਮਲ ਕਲਾ ਵਿਭਾਗ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੇਲੇ ਦਾ ਵਿਸ਼ੇਸ਼ ਆਕਰਸ਼ਣ ਪੰਜਾਬੀ ਸੁੰਦਰਤਾ ਮੁਕਾਬਲਾ ਰਿਹਾ। ਜਿਸ ਵਿੱਚ ਜੱਜ ਦੀ ਭੂਮਿਕਾ ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਨੀਲਿਮਾ ਧੀਮਾਨ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਨੇ ਨਿਭਾਈ। ਸੁੰਦਰਤਾ ਮੁਕਾਬਲੇ ਦੀ ਜੇਤੂ ਗੁਰਲੀਨ ਕੌਰ ਰਹੀ। ਸ਼੍ਰੀਮਤੀ ਗੁਰਜਿੰਦਰ ਕੌਰ, ਵਾਈਸ ਪ੍ਰਿੰਸੀਪਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

The post ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’ appeared first on Ludhiana Live.