crop competition Archives - Ludhiana Live

ਕਿਸਾਨ ਮੇਲੇ ਦੇ ਦੂਜੇ ਦਿਨ ਭਾਰੀ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਭਰਵਾਂ ਇਕੱਠ
ਲੁਧਿਆਣਾ : ਪੰਜਾਬ ਐਗਰੀਕਚਰਲ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਖੇ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਇਨਾਮ ਵੰਡ ਸਮਾਰੋਹ ਹੋਇਆ | ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ |

ਇਸ ਮੌਕੇ ਮੁੱਖ ਮਹਿਮਾਨ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ 50 ਸਾਲ ਪਹਿਲਾਂ ਯੂਨੀਵਰਸਿਟੀ ਵਿੱਚ ਅਕਾਦਮਿਕ ਸਿੱਖਿਆ ਹਾਸਲ ਕਰਨ ਲਈ ਵਧੇਰੇ ਮੁਕਾਬਲਾ ਸੀ | ਪੀ.ਏ.ਯੂ. ਨੇ ਆਪਣੇ ਮਿਆਰ ਨੂੰ ਬਦਲਦੀਆਂ ਸਥਿਤੀਆਂ ਵਿੱਚ ਵੀ ਬਰਕਰਾਰ ਰੱਖਿਆ ਹੈ ਇਹ ਗੱਲ ਵਿਸ਼ੇਸ਼ ਮਾਣ ਵਾਲੀ ਹੈ | ਉਹਨਾਂ ਕਿਹਾ ਕਿ ਖੇਤੀ ਇੱਕ ਬਹੁਤ ਉੱਤਮ ਕਿੱਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਅੱਜ ਦੇ ਨੌਜਵਾਨ ਦਾ ਧਿਆਨ ਖੇਤੀ ਸਿੱਖਿਆ ਅਤੇ ਖੇਤੀ ਦੇ ਧੰਦੇ ਤੋਂ ਹਟਦਾ ਜਾ ਰਿਹਾ ਹੈ |

ਪੀ.ਏ.ਯੂ. ਦੇ ਖੇਤੀ ਖੋਜ ਅਤੇ ਅਧਿਆਪਨ ਦੇ ਮਿਆਰ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ | ਪੰਜਾਬ ਵਿੱਚ ਖਾਰੇਪਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਗਰੋ ਫੋਰੈਸਟਰੀ ਦੇ ਮਾਡਲ ਲਗਾਉਣ ਦਾ ਮਸ਼ਵਰਾ ਦਿੰਦਿਆਂ ਉਹਨਾਂ ਬੇਰ ਦੀ ਕਿਸਮ ਐਪਲ ਬੇਰ ਅਤੇ ਅੰਬ ਦੀ ਕਿਸਮ ਮੀਆਜਾਕੀ ਨੂੰ ਵੱਧ ਤੋਂ ਵੱਧ ਲਾਉਣ ਲਈ ਕਿਹਾ|

ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਜੇਤੂ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਵਾਰਡ ਹਾਸਲ ਕਰਨ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਸਾਡੇ ਜੇਤੂ ਕਿਸਾਨ ਹੋਰਨਾਂ ਕਿਸਾਨਾਂ ਵਾਸਤੇ ਚਾਨਣ-ਮੁਨਾਰੇ ਦਾ ਕੰਮ ਕਰਦੇ ਹਨ | ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਗਿਰਾਵਟ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਲਈ ਸਾਨੂੰ ਝੋਨੇ ਦੀ ਘੱਟ ਪਾਣੀ ਲੈਣ ਵਾਲੀ ਕਿਸਮ ਪੀ ਆਰ 126 ਲਗਾਉਣੀ ਚਾਹੀਦੀ ਹੈ ਅਤੇ ਬਾਗਾਂ ਵਾਸਤੇ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ |

ਇਸ ਮੌਕੇ ਫ਼ਸਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ | ਉਹਨਾਂ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਅੱਜ ਮੇਲੇ ਦਾ ਸਿਖਰ ਹੋਣ ਦੇ ਬਾਵਜੂਦ ਪ੍ਰਦਰਸ਼ਨੀਆਂ ਅਤੇ ਬੀਜਾਂ ਦੀ ਵਿਕਰੀ ਕੱਲ ਵੀ ਜਾਰੀ ਰਹੇਗੀ | ਡਾ. ਬੁੱਟਰ ਨੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਤੋਂ ਯੂਨੀਵਰਸਿਟੀ ਨਾਲ ਲਗਾਤਾਰ ਜੁੜੇ ਰਹਿਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ |

ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਉਹਨਾਂ ਨੇ ਕਿਸਾਨਾਂ ਨੂੰ ਖੇਤ ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਸਟਾਲਾਂ ਤੇ ਪਹੁੰਚਣ ਦਾ ਸੱਦਾ ਦਿੰਦਿਆਂ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਜੁੜ ਕੇ ਵਿਗਿਆਨਕ ਲੀਹਾਂ ਤੇ ਖੇਤੀ ਨੂੰ ਤੋਰਨ ਲਈ ਕਿਹਾ | ਅੰਤ ਵਿੱਚ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ |

The post ਕਿਸਾਨ ਮੇਲੇ ਦੇ ਦੂਜੇ ਦਿਨ ਭਾਰੀ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਭਰਵਾਂ ਇਕੱਠ appeared first on Ludhiana Live.

ਪੀ.ਏ.ਯੂ. ਦੇ ਕਿਸਾਨ ਮੇਲੇ ਮੌਕੇ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਕਰਵਾਏ ਮੁਕਾਬਲੇ
ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੌਰਾਨ ਵੱਖ-ਵੱਖ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਮੁਕਾਬਲੇ ਹੋਏ । ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਲੁਧਿਆਣਾ ਪੱਛਮੀ ਦੇ ਵਿਧਾਇਕ ਸ਼੍ਰੀ ਗੁਰਪ੍ਰੀਤ ਗੋਗੀ ਬੱਸੀ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਨੇ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ।

ਇਹਨਾਂ ਮੁਕਾਬਲਿਆਂ ਵਿੱਚ ਤੋਰੀ ਦੇ ਵਰਗ ਵਿੱਚ ਜ਼ਿਲਾ ਬਠਿੰਡਾ ਦੇ ਪਿੰਡ ਲਹਿਰਾਬੇਗਾ ਦੇ ਜਸਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਭਿੰਡੀ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਿੰਡ ਜਲਬੇਰੀ ਦੇ ਪਰਮਜੀਤ ਸਿੰਘ ਨੂੰ, ਬੈਂਗਣਾਂ ਦੇ ਮੁਕਾਬਲੇ ਵਿੱਚ ਸਦੌੜ ਦੇ ਬੂਟਾ ਸਿੰਘ ਨੂੰ ਅਤੇ ਲਸਣ ਮੁਕਾਬਲਿਆਂ ਵਿੱਚ ਲਾਲਿਆਣਾ ਪਿੰਡ ਦੇ ਉਡੀਕਵਾਨ ਸਿੰਘ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ।

ਪਿਆਜ਼ ਮੁਕਾਬਲ਼ਿਆਂ ਵਿੱਚ ਪਿੰਡ ਸਦੌੜ ਦੇ ਤੀਰਥ ਸਿੰਘ ਨੂੰ ਪਹਿਲਾ, ਘੀਆ ਮੁਕਾਬਲੇ ਵਿੱਚ ਢਿੱਲਵਾਂ ਦੇ ਸੁਖਵਿੰਦਰ ਸਿੰਘ ਨੂੰ ਪਹਿਲਾ, ਲੋਬੀਆ ਦੇ ਮੁਕਾਬਲੇ ਵਿੱਚ ਪਿੰਡ ਰਾਮੇਆਣਾ ਦੇ ਜਿੱਕੀ ਸਿੰਘ ਨੂੰ, ਅਰਬੀ ਮੁਕਾਬਲੇ ਵਿੱਚ ਲਾਲੇਆਣਾ ਦੇ ਉਡੀਕਵਾਨ ਸਿੰਘ ਨੂੰ ਅਤੇ ਝਾੜ ਕਰੇਲੇ ਦੇ ਮੁਕਾਬਲੇ ਵਿੱਚ ਢਿੱਲਵਾਂ ਦੇ ਦਲੀਪ ਸਿੰਘ ਨੂੰ ਪਹਿਲਾ ਸਥਾਨ ਹਾਸਲ ਹੋਇਆ । ਇਸੇ ਤਰਾਂ ਮਿਰਚਾਂ ਦੇ ਮੁਕਾਬਲੇ ਵਿੱਚ ਪਿੰਡ ਡੱਲਾ ਗੁਰਾਇਆ ਦੇ ਨਰਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।

ਫ਼ਸਲਾਂ ਦੇ ਮੁਕਾਬਲਿਆਂ ਵਿੱਚ ਨਰਮੇ ਵਿੱਚ ਪਹਿਲਾ ਸਥਾਨ ਪਿੰਡ ਪੱਟੀ ਸਦੀਕ ਦੇ ਗੁਰਪ੍ਰੀਤ ਸਿੰਘ ਨੂੰ ਮਿਲਿਆ । ਕਮਾਦ ਦੇ ਮੁਕਾਬਲੇ ਵਿੱਚ ਸਿੰਘਪੁਰ ਪਿੰਡ ਦੇ ਸਰਬਜੀਤ ਸਿੰਘ ਜੇਤੂ ਰਹੇ । ਫ਼ਲਾਂ ਵਿੱਚੋਂ ਚਕੌਤਰਾ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਪੰਡੋਰੀ ਅਰਾਈਆ ਦੇ ਬਲਰਾਜ ਸਿੰਘ ਨੇ ਹਾਸਲ ਕੀਤਾ । ਨਿੰਬੂ ਦੇ ਮੁਕਾਬਲਿਆਂ ਵਿੱਚ ਪਿੰਡ ਨਾਗਰਾ ਦੇ ਕੁਲਵਿੰਦਰ ਸਿੰਘ ਨੂੰ ਪਹਿਲਾ ਸਥਾਨ ਮਿਲਿਆ । ਪਪੀਤੇ ਦੇ ਮੁਕਾਬਲੇ ਵਿੱਚ ਰਮਨਪ੍ਰੀਤ ਸਿੰਘ ਜੇਤੂ ਰਹੇ । ਆਂਮਲਾ ਦੇ ਮੁਕਾਬਲੇ ਵਿੱਚ ਪਿੰਡ ਨਾਗਰਾ ਦੇ ਕੁਲਵਿੰਦਰ ਸਿੰਘ ਅਤੇ ਮਾਲਟਾ ਦੇ ਮੁਕਾਬਲਿਆਂ ਵਿੱਚ ਪਿੰਡ ਔਲਖ ਦੇ ਸਤਨਾਮ ਸਿੰਘ ਜੇਤੂ ਰਹੇ ।

ਇਸੇ ਤਰਾਂ ਮਸ਼ੀਨਰੀ ਦੇ ਮੁਕਾਬਲਿਆਂ ਵਿੱਚ ਟਰੈਕਟਰ, ਕੰਬਾਈਨ ਅਤੇ ਰੀਪਰ ਮੁਕਾਬਲ਼ਿਆਂ ਵਿੱਚ ਪਹਿਲਾ ਇਨਾਮ ਮਹਿੰਦਰਾ ਐਂਡ ਮਹਿੰਦਰਾ ਨੂੰ ਪ੍ਰਾਪਤ ਹੋਇਆ । ਟਰੈਕਟਰ ਦੇ ਸੰਦਾਂ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਜਗਤਜੀਤ ਗੁਰੱਪ ਨੂੰ, ਬਿਜਲੀ ਦੀਆਂ ਮੋਟਰਾਂ ਅਤੇ ਪੰਪ ਸੈੱਟਾਂ ਦੇ ਮੁਕਾਬਲੇ ਵਿੱਚ ਰਾਜਾ ਇੰਟਰਪ੍ਰਾਈਜ਼ਜ਼ ਪਹਿਲੇ ਸਥਾਨ ਤੇ ਰਹੇ । ਪਾਣੀ ਬਚਾਉਣ ਵਾਲੀਆਂ ਮਸ਼ੀਨਾਂ ਅਤੇ ਸੰਦਾਂ ਦੇ ਮੁਕਾਬਲੇ ਵਿੱਚ ਮੈਸਰਜ਼ ਜੈਨ ਇਰੀਗੇਸ਼ਨ ਨੂੰ ਪਹਿਲਾ ਸਥਾਨ ਮਿਲਿਆ ।

ਇਸ ਤੋਂ ਬਿਨਾਂ ਖਾਦਾਂ, ਕੀਟ ਨਾਸ਼ਕਾਂ ਅਤੇ ਖੇਤੀ ਪ੍ਰੋਸੈਸਿੰਗ ਮਸ਼ੀਨਰੀ ਮੁਕਾਬਲ਼ਿਆਂ ਵਿੱਚ ਕ੍ਰਮਵਾਰ ਇਫਕੋ, ਬੇਅਰਕਰੋਪ ਸਾਇੰਸਜ਼ ਅਤੇ ਕੇ ਸੀ ਮਾਰਕੀਟਿੰਗ ਕੰਪਨੀ ਪਹਿਲੇ ਸਥਾਨ ਤੇ ਰਹੇ । ਖੇਤੀ ਕਾਰੋਬਾਰੀਆਂ ਵਿੱਚੋਂ ਪਹਿਲਾ ਸਥਾਨ ਪਰਮਜੀਤ ਸਿੰਘ ਅਤੇ ਦੂਸਰਾ ਸਥਾਨ ਸ੍ਰੀਮਤੀ ਜਸਪ੍ਰੀਤ ਕੌਰ ਔਜਲਾ ਨੂੰ ਪ੍ਰਾਪਤ ਹੋਇਆ ।

ਪੀ.ਏ.ਯੂ ਵੱਲੋਂ ਲਾਈਆਂ ਸਟਾਲਾਂ ਵਿੱਚੋਂ ਪੌਦਾ ਰੋਗ ਵਿਗਿਆਨ ਦੀ ਸਟਾਲ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਜਦਕਿ ਖੇਤ ਪ੍ਰਦਰਸ਼ਨੀਆਂ ਵਿੱਚ ਜੈਵਿਕ ਖੇਤੀ ਸਕੂਲ ਦੀ ਪ੍ਰਦਰਸ਼ਨੀ ਸ੍ਰੇਸ਼ਟ ਗਿਣੀ ਗਈ । ਨੌਜਵਾਨ ਕਿਸਾਨ ਸੰਸਥਾਵਾਂ ਦੇ ਮੁਕਾਬਲੇ ਵਿੱਚ ਕਿਸਾਨ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਪਹਿਲੇ ਸਥਾਨ ਤੇ ਰਹੇ । ਇਹਨਾਂ ਜੇਤੂਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨਾਂ ਨਾਲ ਸਨਮਾਨਿਆ ਗਿਆ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ ।

The post ਪੀ.ਏ.ਯੂ. ਦੇ ਕਿਸਾਨ ਮੇਲੇ ਮੌਕੇ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਕਰਵਾਏ ਮੁਕਾਬਲੇ  appeared first on Ludhiana Live.