cp Archives - Ludhiana Live

ਸੰਦੀਪ ਥਾਪਰ ਘਟਨਾ ਤੋਂ ਬਾਅਦ ਸੀ.ਪੀ ਨੇ ਇੱਕ ਅਹਿਮ ਮੀਟਿੰਗ ਕੀਤੀ, ਹਿੰਦੂ ਆਗੂਆਂ ਨੂੰ ਕੀਤੀ ਇਹ ਅਪੀਲ
ਲੁਧਿਆਣਾ : ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਹਮਲੇ ਦੀ ਤਾਜ਼ਾ ਘਟਨਾ ਤੋਂ ਬਾਅਦ ਅੱਜ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਮੀਟਿੰਗ ਕੀਤੀ, ਜਿਸ ‘ਚ ਹਿੰਦੂ ਆਗੂ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਹਿੰਦੂ ਨੇਤਾਵਾਂ ਨੂੰ ਅਜਿਹੇ ਨਫਰਤ ਭਰੇ ਭਾਸ਼ਣਾਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸੀ.ਪੀ ਚਾਹਲ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਅਤੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ। ਸੰਦੀਪ ਥਾਪਰ ਨਾਲ ਵਾਪਰੀ ਘਟਨਾ ਤੋਂ ਬਾਅਦ ਜਿਨ੍ਹਾਂ ਆਗੂਆਂ ਦੇ ਗੰਨਮੈਨ ਵਾਪਸ ਲੈ ਲਏ ਗਏ ਸਨ, ਉਨ੍ਹਾਂ ਨੂੰ ਮੁੜ ਆਗੂ ਦੀ ਡਿਊਟੀ ‘ਤੇ ਲਗਾ ਦਿੱਤਾ ਗਿਆ ਹੈ।

ਦੂਜੇ ਪਾਸੇ ਸ਼ਿਵ ਸੈਨਾ ਮੁਖੀ ਰਾਜੀਵ ਟੰਡਨ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਦੀਪ ਥਾਪਰ ’ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ‘ਤੇ ਐਨ.ਐਸ.ਏ ਲਗਾਇਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਕੇ ਫੜਿਆ ਜਾਵੇ। ਟੰਡਨ ਨੇ ਕਿਹਾ ਕਿ ਸਾਰੀਆਂ ਹਿੰਦੂ ਜਥੇਬੰਦੀਆਂ ਮਿਲ ਕੇ ਸ਼ਹਿਰ ਵਿੱਚ ਸ਼ਕਤੀ ਮਾਰਚ ਕੱਢਣਗੀਆਂ। ਸ਼ਿਵ ਨੇਤਾ ਮੁਖੀ ਨੇ ਦੱਸਿਆ ਕਿ ਫਿਲਹਾਲ ਸੰਦੀਪ ਥਾਪਰ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ।

The post ਸੰਦੀਪ ਥਾਪਰ ਘਟਨਾ ਤੋਂ ਬਾਅਦ ਸੀ.ਪੀ ਨੇ ਇੱਕ ਅਹਿਮ ਮੀਟਿੰਗ ਕੀਤੀ, ਹਿੰਦੂ ਆਗੂਆਂ ਨੂੰ ਕੀਤੀ ਇਹ ਅਪੀਲ appeared first on Ludhiana Live.

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰਾਂ ‘ਤੇ ਪਾਬੰਦੀ ਹੁਕਮ ਜਾਰੀ
ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ. ਨੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ-ਵੱਖ ਥਾਵਾਂ ‘ਤੇ ਹੁੱਕਾ ਬਾਰ ਚਲਾਏ ਜਾ ਰਹੇ ਹਨ ਜਿਨ੍ਹਾਂ ਅੰਦਰ ਤੰਬਾਕੂ, ਸਰਾਬ, ਸਿਗਰਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਲੈਕਟ੍ਰਿਕ ਸਿਗਰਟ ਜੋ ਆਮ ਦੁਕਾਨਾਂ ‘ਤੇ ਵਿਕ ਰਹੀ ਹੈ ਜੋਕਿ ਮਨੁੱਖੀ ਸਰੀਰ ਲਈ ਕਾਫੀ ਘਾਤਕ ਹਨ ਅਤੇ ਸਮਾਜ ਵਿਚ ਮਾੜਾ ਪ੍ਰਭਾਵ ਪੈਦਾ ਹੈ।

ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ. ਵੱਲੋਂ ਆਪਣੇ ਹੁਕਮਾਂ ਵਿੱਚ ਕਿਹਾ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਜੋ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ਅਤੇ ਇਲੈਕਟ੍ਰਿਕ ਸਿਗਰਟ (ਵੇਬ) ਲੋਕਲ ਮਾਰਕੀਟ ਅੰਦਰ ਵੇਚਣ ‘ਤੇ ਪਬਲਿਕ ਹਿੱਤ ਵਿੱਚ ਲਗਾਈ ਜਾਂਦੀ ਹੈ, ਉਲੰਘਣਾ ਕਰਨ ਵਾਲਿਆਂ  ਖਿਲਾਫ਼ ਧਾਰਾ 108, 269 ਅਤੇ 270 ਭਾ: ਦੰਡ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

The post ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰਾਂ ‘ਤੇ ਪਾਬੰਦੀ ਹੁਕਮ ਜਾਰੀ appeared first on Ludhiana Live.

ਭਾਰ ਢੋਹਣ ਵਾਲੀਆਂ ਗੱਡੀਆਂ ‘ਤੇ ਸਵਾਰੀਆਂ ਦੀ ਢੋਆ-ਢੁਆਈ ‘ਤੇ ਪਾਬੰਦੀ ਦੇ ਹੁਕਮ ਜਾਰੀ
ਲੁਧਿਆਣਾ :  ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਸ. ਰੁਪਿੰਦਰ ਸਿੰਘ, ਪੀ.ਪੀ.ਐਸ. ਨੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਭਾਰ ਢੋਹਣ ਵਾਲੀਆਂ ਗੱਡੀਆਂ ਵਿੱਚ ਆਮ ਜਨਤਾ ਨੂੰ ਲਿਜਾਣ ਅਤੇ ਢੋਣ ‘ਤੇ ਤੁਰੰਤ ਪਾਬੰਦੀ ਲਗਾਈ ਹੈ। ਉਨ੍ਹਾਂ ਜਾਰੀ ਹੁਕਮਾਂ ਵਿੱਚ ਦੱਸਿਆ ਕਿ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਕਿਸਮ ਦੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਵਲੋਂ ਸ਼ਰੇਆਮ ਸਵਾਰੀਆਂ ਢੋਈਆਂ ਜਾਂਦੀਆਂ ਹਨ ਜੋ ਕਿ ਗੈਰ ਕਾਨੂੰਨੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਘੋਰ ਉਲੰਘਣਾਂ ਹੈ।

ਉਨ੍ਹਾਂ ਦੱਸਿਆ ਕਿ ਕਈ ਵਾਰੀ ਮੰਦਭਾਗੇ ਹਾਦਸੇ ਵੀ ਵਾਪਰਦੇ ਹਨ ਜਿੰਨ੍ਹਾਂ ਵਿੱਚ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆ ਹਨ। ਇਸ ਲਈ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਅਤੇ ਪਬਲਿਕ ਹਿੱਤ ਵਿਚ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਹੁਕਮ ਮੌਕੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਤੁਰੰਤ ਲਾਗੂ ਹੋਵੇਗਾ ਅਤੇ ਜਾਰੀ ਹੋਣ ਦੀ ਮਿਤੀ ਤੋਂ ਦੋ ਮਹੀਨੇ ਤੱਕ ਅਮਲ ਵਿੱਚ ਰਹੇਗਾ।

The post ਭਾਰ ਢੋਹਣ ਵਾਲੀਆਂ ਗੱਡੀਆਂ ‘ਤੇ ਸਵਾਰੀਆਂ ਦੀ ਢੋਆ-ਢੁਆਈ ‘ਤੇ ਪਾਬੰਦੀ ਦੇ ਹੁਕਮ ਜਾਰੀ appeared first on Ludhiana Live.

ਧਾਰਮਿਕ ਯਾਤਰਾ ‘ਤੇ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ
ਲੁਧਿਆਣਾ : ਕੁੱਝ ਦਿਨ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾ ਰਹੇ ਜੱਥੇ ਤੋਂ ਡੇਹਲੋਂ ਰੋਡ ‘ਤੇ ਲੁੱਟ ਹੋਈ ਸੀ। ਸ਼ਰਧਾਲੂਆਂ ਤੋਂ ਤਿੰਨ ਲੁਟੇਰੇ 1.35 ਲੱਖ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਡੇਹਲੋਂ ਪੁਲਸ ਨੇ ਕੇਸ ਨੂੰ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਦੋਸ਼ੀਆਂ ਤੋਂ ਬਰਾਮਦ ਹੋਈ ਲੁੱਟ ਦੀ ਰਕਮ ਨੂੰ ਸਰਕਾਰੀ ਫਾਰਮੈਲਿਟੀ ਪੂਰੀ ਕਰਕੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਰਕਮ ਸ਼ਰਧਾਲੂਆਂ ਨੂੰ ਵਾਪਸ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਜੱਥਾ ਰਾਜਸਥਾਨ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਿਹਾ ਸੀ। ਜੱਥੇ ‘ਚ ਮੌਜੂਦ ਸ਼ਰਧਾਲੂਆਂ ਨੇ ਪੁਲਸ ਕਮਿਸ਼ਨਰ ਦਾ ਧੰਨਵਾਦ ਕੀਤਾ।

The post ਧਾਰਮਿਕ ਯਾਤਰਾ ‘ਤੇ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ appeared first on Ludhiana Live.

ਨੂੰਹ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਸਮੇਤ 6 ਖ਼ਿਲਾਫ਼ FIR ਦਰਜ
ਲੁਧਿਆਣਾ : ਘਰੇਲੂ ਹਿੰਸਾ ਦੀ ਸ਼ਿਕਾਰ ਆਕ੍ਰਿਤੀ ਵਾਸੀ ਸਰਾਭਾ ਨਗਰ ਨੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਬੀਤੀ 3 ਮਈ ਨੂੰ ਲਿਖਤੀ ਸ਼ਿਕਾਇਤ ‘ਚ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਧੋਖਾਧੜੀ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਦੀ ਜਾਂਚ ਲਈ ਪੁਲਸ ਕਮਿਸ਼ਨਰ ਨੇ ਪੀੜਤਾ ਦੀ ਸ਼ਿਕਾਇਤ ਥਾਣਾ ਸਦਰ ਦੇ ਮਹਿਲਾ ਸੈੱਲ ਨੂੰ ਜਾਂਚ ਲਈ ਭੇਜ ਦਿੱਤੀ।

ਪੁਲਸ ਅਫ਼ਸਰਾਂ ਵੱਲੋਂ ਜਾਂਚ ਕਰਨ ‘ਤੇ ਇੰਸਪੈਕਟਰ ਕਿਰਨਪ੍ਰੀਤ ਕੌਰ ਨੇ ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰਨ ‘ਤੇ ਪੀੜਤਾ ਦੇ ਪਤੀ ਰਾਘਵ ਧੀਰ, ਸਹੁਰਾ ਵਾਸੀ ਕਲੱਬ ਰੋਡ ਸਿਵਲ ਲਾਈਨ ਤੇ 6 ਹੋਰਾਂ ਖ਼ਿਲਾਫ਼ ਦਾਜ ਲਈ ਆਕ੍ਰਿਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਆਪਣੇ ਸਹੁਰਿਆਂ ‘ਤੇ ਦੋਸ਼ ਲਗਾਉਂਦਿਆਂ ਆਕ੍ਰਿਤੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਘਵ ਧੀਰ ਨਾਲ 5 ਫਰਵਰੀ 2017 ਨੂੰ ਬੜੇ ਧੂਮਧਾਮ ਨਾਲ ਹੋਇਆ ਸੀ। ਮੇਰੇ ਮਾਤਾ-ਪਿਤਾ ਨੇ ਵਿਆਹ ‘ਤੇ ਕਰੋੜਾਂ ਰੁਪਏ ਖਰਚ ਕੀਤੇ ਸਨ, ਫਿਰ ਵੀ ਮੇਰੇ ਸਹੁਰੇ ਮੈਨੂੰ ਦਾਜ ਲਈ ਤੰਗ ਕਰਦੇ ਸਨ। ਧੀ ਦੀ ਖੁਸ਼ੀ ਲਈ ਮਾਪਿਆਂ ਵਲੋਂ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਪਰ ਦਾਜ ਦੇ ਲੋਭੀਆਂ ਨੇ ਫਿਰ ਨਾਨਕੇ ਘਰੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ।

The post ਨੂੰਹ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਸਮੇਤ 6 ਖ਼ਿਲਾਫ਼ FIR ਦਰਜ appeared first on Ludhiana Live.