cooking gas Archives - Ludhiana Live

ਪੈਟਰੇਲ-ਡੀਜ਼ਲ ਤੋਂ ਬਾਅਦ ਰਸੋਈ ਗੈਸ 50 ਰੁਪਏ ਮਹਿੰਗੀ; ਜਾਣੋ ਲੁਧਿਆਣਾ ਦਾ ਨਵਾਂ ਰੇਟ
ਲੁਧਿਆਣਾ : ਰਸਾਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜ ਸੂਬਿਆਂ ਚ ਚੋਣਾਂ ਖਤਮ ਹੋਣ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਵਾਧੇ ਦਾ ਅਸਰ ਹੁਣ ਘਰੇਲੂ ਬਾਜ਼ਾਰ ਚ ਵੀ ਪੈਟਰੋਲੀਅਮ ਪਦਾਰਥਾਂ ਤੇ ਨਜ਼ਰ ਆ ਰਿਹਾ ਹੈ। ਸਾਲ 2022 ‘ਚ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟ ਵਧਣ ਨਾਲ ਹੁਣ ਰਸੋਈ ਗੈਸ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ। ਲੁਧਿਆਣਾ ਵਿੱਚ ਰਸੋਈ ਗੈਸ ਦੀ ਕੀਮਤ 926.50 ਰੁਪਏ ਤੋਂ ਵਧ ਕੇ 976.50 ਰੁਪਏ ਹੋ ਗਈ ਹੈ।

ਜਾਣਕਾਰੀ ਮੁਤਾਬਕ ਰੂਸ-ਯੂਕਰੇਨ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਅੱਜ ਵੀ ਕੱਚੇ ਤੇਲ ਦੀ ਕੀਮਤ 118 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹੈ। ਇਸ ਦਾ ਹੁਣ ਪੈਟਰੋ ਉਤਪਾਦਾਂ ‘ਤੇ ਅਸਰ ਪੈਣਾ ਸੁਭਾਵਿਕ ਹੈ। 5 ਸੂਬਿਆਂ ਦੀਆਂ ਚੋਣਾਂ ਕਾਰਨ ਪੈਟਰੋ ਉਤਪਾਦਾਂ ਦੀਆਂ ਕੀਮਤਾਂ ਪਿਛਲੇ 4 ਮਹੀਨਿਆਂ ਤੋਂ ਸਥਿਰ ਬਣੀਆਂ ਹੋਈਆਂ ਹਨ ਪਰ ਹੁਣ ਮਹਿੰਗਾਈ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ।

ਲੁਧਿਆਣਾ ਐਲਪੀਜੀ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਭਗ ਸਥਿਰ ਸਨ। ਅੱਜ 14 ਕਿੱਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਕੱਚਾ ਤੇਲ ਮਹਿੰਗਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਰਸੋਈ ਗੈਸ ਦੀ ਕੀਮਤ ਵਿਚ ਹੋਰ ਵਾਧਾ ਹੋ ਸਕਦਾ ਹੈ ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦਰਾਂ ‘ਚ ਸੋਧ ਦਾ ਸਾਢੇ ਚਾਰ ਮਹੀਨੇ ਦਾ ਫਰਕ ਖਤਮ ਹੋ ਗਿਆ। ਸਰਕਾਰ ਨੇ ਨਵੰਬਰ 2021 ਤੋਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਸੀ। ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਨਵੰਬਰ ਤੋਂ ਕੀਮਤਾਂ ਸਥਿਰ ਸਨ।

The post ਪੈਟਰੇਲ-ਡੀਜ਼ਲ ਤੋਂ ਬਾਅਦ ਰਸੋਈ ਗੈਸ 50 ਰੁਪਏ ਮਹਿੰਗੀ; ਜਾਣੋ ਲੁਧਿਆਣਾ ਦਾ ਨਵਾਂ ਰੇਟ appeared first on Ludhiana Live.

ਮਿਆਦ ਖਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ ਖਤਰਨਾਕ
ਲੁਧਿਆਣਾ  :  ਜਿਸ ਰਸੋਈ ਗੈਸ ਸਿਲੈਂਡਰ ਦੀ ਮਿਆਦ ਖਤਮ ਹੋ ਚੁੱਕੀ ਹੋਵੇ, ਉਸਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ, ਜਦਕਿ ਹਰ ਇਕ ਰਸੋਈ ਗੈਸ ਸਿਲੈਂਡਰ ਉਪਰ ਮਿਆਦ ਖਤਮ ਹੋਣ ਦਾ ਸਾਲ ਅਤੇ ਮਹੀਨਾ ਕੋਡ ਰਾਹੀਂ ਲਿਖਿਆ ਹੁੰਦਾ ਹੈ।

ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਹਰ ਇਕ ਰਸੋਈ ਗੈਸ ਸਿਲੈਂਡਰ ਉਪਰ ਉਸਦੀ ਮਿਆਦ ਖਤਮ ਹੋਣ ਦਾ ਮਹੀਨਾ ਅਤੇ ਸਾਲ ਲਿਖਿਆ ਹੁੰਦਾ ਹੈ। ਗੈਸ ਕੰਪਨੀਆਂ ਵਲੋਂ ਸਾਲ ਨੂੰ ਚਾਰ ਤਿਮਾਹੀਆਂ ਵਿਚ ਵੰਡਦਿਆਂ ਏ, ਬੀ, ਸੀ, ਡੀ ਚਾਰ ਕੋਡ ਬਣਾਏ ਹੋਏ ਹਨ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਸਿਲੈਂਡਰ ਉਪਰ ਏ-27 ਲਿਖਿਆ ਹੋਵੇਗਾ ਤਾਂ ਉਸਦੀ ਮਿਆਦ ਮਾਰਚ 2027 ਵਿੱਚ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਉਸ ਰਸੋਈ ਗੈਸ ਸਿਲੈਂਡਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਪਰ ਬਹੁਤੇ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ। ਗੱਲਬਾਤ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਸਿਲੈਂਡਰ ਨੂੰ ਮੁੜ ਤੋਂ ਜਾਚ ਆਦਿ ਲਈ ਪਲਾਂਟ ਵਿਚ ਭੇਜਿਆ ਜਾਂਦਾ ਹੈ ਅਤੇ ਸਾਰੀ ਜਾਂਚ ਪਰਖ ਕਰਨ ਤੋਂ ਬਾਅਦ 5 ਸਾਲ ਲਈ ਫਿਰ ਤੋਂ ਬਾਜ਼ਾਰ ਵਿਚ ਉਤਾਰਿਆ ਜਾਂਦਾ ਹੈ ਅਤੇ ਪੂਰੀ ਨਿਗਰਾਨੀ ਵੀ ਰੱਖੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇ ਕਿਸੇ ਖਪਤਕਾਰ ਦੇ ਧਿਆਨ ਵਿੱਚ ਅਜਿਹੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਗੈਸ ਏਜੰਸੀ ਨਾਲ ਸੰਪਰਕ ਕਰਨ।

The post ਮਿਆਦ ਖਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ ਖਤਰਨਾਕ appeared first on Ludhiana Live.

ਸ਼ਹਿਰ ‘ਚ ਧੜੱਲੇ ਨਾਲ ਹੋ ਰਿਹੈ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ
ਲੁਧਿਆਣਾ  :  ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਕਥਿਤ ਤੌਰ ਤੇ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਹੋ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਢਾਬੇ, ਫਾਸਟਫੂਡ ਦੁਕਾਨਾਂ ਅਤੇ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਹੋਰ ਦੁਕਾਨਦਾਰਾਂ ਵਿਚੋਂ ਅਨੇਕਾਂ ਵੱਲੋਂ ਹੀ ਆਪਣੇ ਕਾਰੋਬਾਰ ਲਈ ਵਪਾਰਕ ਸਿਲੰਡਰ ਦਾ ਇਸਤੇਮਾਲ ਕਰਨ ਦੀ ਥਾਂ ਘਰੇਲੂ ਰਸੋਈ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ।

ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਕਾਰੋਬਾਰ ਵਾਸਤੇ ਵਪਾਰਕ ਸਿਲੰਡਰ ਦਾ ਇਸਤੇਮਾਲ ਹੀ ਕੀਤਾ ਜਾ ਸਕਦਾ ਹੈ ਉਹ ਵੀ ਕੁਨੈਕਸ਼ਨ ਲੈ ਕੇ ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਸ਼ਰੇਆਮ ਹੀ ਅਜਿਹਾ ਹੁੰਦਾ ਵੇਖਿਆ ਜਾ ਸਕਦਾ ਹੈ। ਖੁਰਾਕ ਸਪਲਾਈ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਸ ਸਬੰਧ ਵਿਚ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਘਰੇਲੂ ਸਿਲੰਡਰ ਆਦਿ ਵੀ ਕਬਜ਼ੇ ਵਿਚ ਲਏ ਜਾਂਦੇ ਹਨ ਪਰ ਅਜਿਹਾ ਲੱਗਦਾ ਹੈ ਕਿ ਕਾਰਵਾਈ ਕਾਫ਼ੀ ਨਹੀਂ ਹਨ।

ਇਸ ਦੇ ਨਾਲ-ਨਾਲ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਥਿਤ ਤੌਰ ‘ਤੇ ਸਟੋਵ ਚੁੱਲ੍ਹਾ ਮੁਰੰਮਤ ਕਰਨ ਤੇ ਹੋਰ ਕਾਰੋਬਾਰ ਕਰਨ ਦੀ ਆੜ੍ਹ ਹੇਠ ਕਥਿਤ ਤੌਰ ‘ਤੇ ਘਰੇਲੂ ਰਸੋਈ ਗੈਸ ਸਿਲੰਡਰ ਤੋਂ ਛੋਟੇ ਸਿਲੰਡਰਾਂ ਅਤੇ ਵਾਹਨਾਂ ਵਿਚ ਗੈਸ ਭਰੀ ਜਾ ਰਹੀ ਹੈ। ਇਹ ਗੱਲ ਵੀ ਆਪਣੇ ਆਪ ਵਿਚ ਬੜੀ ਹੀ ਹੈਰਾਨੀ ਜਨਕ ਹੋਣ ਦੇ ਨਾਲ-ਨਾਲ ਹੀ ਅਨੇਕਾਂ ਸਵਾਲ ਵੀ ਪੈਦਾ ਕਰਦੀ ਹੈ। ਅਜਿਹਾ ਕਰਨਾ ਜਿਥੇ ਨਿਯਮਾਂ ਦੀ ਉਲੰਘਣਾ ਹੈ ਉਥੇ ਇਹ ਖਤਰਨਾਕ ਵੀ ਸਾਬਤ ਹੋ ਸਕਦੀ ਹੈ।

ਇਸ ਸਬੰਧ ਵਿਚ ਅਨੇਕਾਂ ਲੋਕਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਭਾਗ ਇਸ ਗੱਲ ਨੰ ਯਕੀਨੀ ਬਣਾਵੇ ਕਿ ਕੋਈ ਵੀ ਕਿੱਧਰੇ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ। ਗੱਲਬਾਤ ਦੌਰਾਨ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਤੇ ਉਲੰਘਣਾ ਰੋਕਣ ਲਈ ਛਾਪੇਮਾਰੀਆਂ ਤੇ ਹੋਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।

The post ਸ਼ਹਿਰ ‘ਚ ਧੜੱਲੇ ਨਾਲ ਹੋ ਰਿਹੈ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ appeared first on Ludhiana Live.