chemical coloured Archives - Ludhiana Live

ਰੰਗਾਂ ਦਾ ਤਿਉਹਾਰ ਹੋਲੀ ਖੇਡਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਰਹੋਗੇ ਸੁਰੱਖਿਅਤ
ਹੋਲੀ ਦਾ ਤਿਉਹਾਰ ਰੰਗਾਂ, ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਹੁੰਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ 18 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ ਸਗੋਂ ਆਪਸੀ ਪ੍ਰੇਮ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਰੰਗਾਂ ਨਾਲ ਭਰੀ ਹੋਲੀ ਵਾਲੇ ਦਿਨ ਲੋਕ ਖ਼ਾਸ ਤਰ੍ਹਾਂ ਦੇ ਗੁਲਾਲ, ਰੰਗ ਅਤੇ ਫੁੱਲਾਂ ਦੀ ਵਰਤੋਂ ਕਰਦੇ ਹਨ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਇਕ ਦੂਜੇ ਦੇ ਲਗਾਉਂਦੇ ਹਨ। ਹੋਲੀ ਖੇਡਦੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਜ਼ਰੂਰੀ ਗੱਲਾਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਹੋਲੀ ਖੇਡਣ ਲਈ ਹਰਬਲ ਰੰਗਾਂ ਦੀ ਵਰਤੋਂ ਕਰੋ। ਕਦੇ ਵੀ ਕੈਮੀਕਲ ਵਾਲੇ ਰੰਗਾਂ ਨਾਲ ਹੋਲੀ ਨਾ ਖੇਡੋ। ਹਰਬਲ ਰੰਗਾਂ ਨਾਲ ਖੇਡਣ ’ਤੇ ਚਮੜੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਹੋਲੀ ਦੇ ਦਿਨ ਅਕਸਰ ਕੁੜੀਆਂ ਆਪਣੇ ਵਾਲ ਖੁੱਲ੍ਹੇ ਛੱਡ ਦਿੰਦੀਆਂ ਹਨ, ਜੋ ਰੰਗਾਂ ਨਾਲ ਖ਼ਰਾਬ ਹੋ ਜਾਂਦੇ ਹਨ। ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕਰਨ ਨਾਲ ਵਾਲ ਕਮਜ਼ੋਰ ਹੋਣ ਦੇ ਨਾਲ-ਨਾਲ ਬੇਜਾਨ ਹੋ ਜਾਂਦੇ ਹਨ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਨੂੰ ਬੰਨ੍ਹ ਕੇ ਰੱਖਣਾ ਜ਼ਰੂਰ ਹੈ।

ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹੋਲੀ ਖੇਡਣ ਤੋਂ ਪਹਿਲਾਂ ਚਮੜੀ ‘ਤੇ ਤੇਲ ਲਗਾਉਂਦੇ ਹਨ ਤਾਂਕਿ ਰੰਗ ਸੌਖੇ ਤਰੀਕੇ ਨਾਲ ਨਿਕਲ ਜਾਵੇ। ਚਮੜੀ ਦੇ ਨਾਲ-ਨਾਲ ਹੋਲੀ ਵਾਲੇ ਦਿਨ ਵਾਲਾਂ ’ਚ ਤੇਲ ਲਗਾਉਣਾ ਵੀ ਜ਼ਰੂਰੀ ਹੈ। ਤੇਲ ਵਾਲਾਂ ਨੂੰ ਸੁਰੱਖਿਅਤ ਕਰਦਾ ਹੈ, ਤਾਂਕਿ ਰੰਗ ਜਲਦੀ ਨਿਕਲ ਜਾਵੇ। ਹੋਲੀ ਵਾਲੇ ਦਿਨ ਬੜੇ ਧਿਆਨ ਨਾਲ ਹੋਲੀ ਖੇਡਣੀ ਚਾਹੀਦੀ ਹੈ, ਤਾਂਕਿ ਤੁਸੀਂ ਸੁਰੱਖਿਅਤ ਰਹਿ ਸਕੋ। ਧਿਆਨ ਰੱਖੋ ਕਿ ਹੋਲੀ ਦੀ ਮਸਤੀ ਕਰਦੇ ਸਮੇਂ ਰੰਗ ਤੁਹਾਡੇ ਮੂੰਹ, ਨੱਕ ਅਤੇ ਅੱਖਾਂ ਵਿੱਚ ਨਾ ਜਾਵੇ, ਕਿਉਂਕਿ ਅਜਿਹਾ ਹੋਣ ’ਤੇ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।

ਹੋਲੀ ਖੇਡਦੇ ਸਮੇਂ ਬਹੁਤ ਸਾਰੇ ਲੋਕ ਆਪਣੀ ਜੇਬ ‘ਚ ਜ਼ਿਆਦਾ ਪੈਸੇ ਰੱਖ ਲੈਂਦੇ ਹਨ। ਹੋਲੀ ਖੇਡਦੇ ਸਮੇਂ ਕਈ ਵਾਰ ਪੈਸਿਆਂ ਦਾ ਯਾਦ ਨਹੀਂ ਰਹਿੰਦਾ ਜਾਂ ਪੈਸੇ ਡਿੱਗ ਜਾਂਦੇ ਹਨ, ਜਿਸ ਨਾਲ ਤੁਹਾਡਾ ਨੁਕਸਾਨ ਹੋ ਜਾਂਦਾ ਹੈ। ਇਸੇ ਲਈ ਹੋਲੀ ਵਾਲੇ ਦਿਨ ਆਪਣੀ ਜੇਬ ’ਚ ਪੈਸੇ ਨਾ ਪਾਓ।

ਹੋਲੀ ਖੇਡਣ ਤੋਂ ਬਾਅਦ ਆਪਣੇ ਚਿਹਰੇ ‘ਤੇ ਲਗੇ ਰੰਗ ਨੂੰ ਜ਼ਿਆਦਾ ਦੇਰ ਤਕ ਨਾ ਰੱਖੋ। ਰੰਗ ਸਾਫ਼ ਨਾ ਕਰਨ ’ਤੇ ਤੁਹਾਡੇ ਚਿਹਰੇ ’ਤੇ ਧੱਫੜ ਅਤੇ ਖੁਸ਼ਕੀ ਹੋ ਸਕਦੀ ਹੈ। ਹੋਲੀ ਖੇਡਣ ਤੋਂ ਪਹਿਲਾਂ ਆਪਣੇ ਚਿਹਰੇ ’ਤੇ ਕੋਈ ਤੇਲ ਜ਼ਰੂਰ ਲਗਾ ਲਓ, ਜਿਸ ਨਾਲ ਤੁਹਾਡਾ ਚਿਹਰਾ ਸੁਰੱਖਿਅਤ ਰਹਿ ਸਕੇ।

ਇਨਸਾਨਾਂ ਅਤੇ ਜਾਨਵਰਾਂ ਦੀ ਚਮੜੀ ਵਿਚ ਫ਼ਰਕ ਹੁੰਦਾ ਹੈ। ਹੋਲੀ ਵਾਲੇ ਦਿਨ ਕਦੇ ਵੀ ਕਿਸੇ ਜਾਨਵਰ ਨੂੰ ਰੰਗ ਨਾ ਲਗਾਓ, ਕਿਉਂਕਿ ਕੈਮੀਕਲ ਵਾਲੇ ਰੰਗ ਸਾਡੀ ਚਮੜੀ ‘ਤੇ ਖਾਰਸ਼ ਅਤੇ ਧੱਫੜ ਕਰ ਸਕਦੇ ਹਨ ਤਾਂ ਜਾਨਵਰਾਂ ਨੂੰ ਵੀ ਇਸ ਨਾਲ ਨੁਕਸਾਨ ਹੋ ਸਕਦਾ ਹੈ।

The post ਰੰਗਾਂ ਦਾ ਤਿਉਹਾਰ ਹੋਲੀ ਖੇਡਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਰਹੋਗੇ ਸੁਰੱਖਿਅਤ appeared first on Ludhiana Live.