car looted Archives - Ludhiana Live

ਲੁਧਿਆਣਾ ‘ਚ ਸੜਕ ਕਿਨਾਰੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਉਡਾਏ 68 ਲੱਖ ਰੁਪਏ
ਲੁਧਿਆਣਾ : ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਗੱਡੀ ਵਿੱਚੋਂ 68 ਲੱਖ ਰੁਪਏ ਚੋਰੀ ਹੋ ਗਏ । ਜਿਸ ਗੱਡੀ ਵਿੱਚੋਂ ਇਹ ਰਕਮ ਚੋਰੀ ਹੋਈ ਹੈ, ਉਹ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਸਮਰਾਲਾ ਚੌਕ ਨੇੜੇ ਕਾਰ ਸੜਕ ‘ਤੇ ਖੜ੍ਹੀ ਕਰ ਕਿਸੇ ਕੰਮ ਲਈ ਗਲੀ ਦੇ ਅੰਦਰ ਗਿਆ ਸੀ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਗੱਡੀ ਦੀ ਡਰਾਈਵਰ ਸਾਈਡ ਦੇ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ ’ਤੇ ਰੱਖਿਆ ਪੈਸਿਆਂ ਵਾਲਾ ਬੈਗ ਗਾਇਬ ਸੀ।

ਕਾਰ ਡਰਾਈਵਰ ਗੁਰਪ੍ਰੀਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਆਇਆ ਸੀ । ਉਸ ਦਾ ਮਾਲਕ ਚੰਡੀਗੜ੍ਹ ਰਹਿੰਦਾ ਹੈ ਅਤੇ ਇਨ੍ਹੀਂ ਦਿਨੀਂ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਪੇਮੈਂਟ ਲੈਣ ਲਈ ਲੁਧਿਆਣਾ ਆਉਂਦਾ ਜਾਂਦਾ ਰਿਹਾ ਹੈ । ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ। ਉੱਥੇ ਹੀ ਦੂਜੇ ਪਾਸੇ ਡਰਾਈਵਰ ਦੀ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ । ਸ਼ੁਰੂਆਤੀ ਜਾਂਚ ਵਿੱਚ ਪੁਲਿਸ ਪੂਰੇ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ।

The post ਲੁਧਿਆਣਾ ‘ਚ ਸੜਕ ਕਿਨਾਰੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਉਡਾਏ 68 ਲੱਖ ਰੁਪਏ appeared first on Ludhiana Live.

ਨੌਜਵਾਨ ਨੂੰ ਤਿੰਨ ਬਦਮਾਸ਼ਾਂ ਨੇ ਲੱਤ ‘ਚ ਗੋਲੀ ਮਾਰ ਕੇ ਲੁੱਟੀ ਕਾਰ
ਲੁਧਿਆਣਾ : ਕੱਪੜੇ ਵੇਚ ਕੇ ਘਰ ਵਾਪਸ ਪਰਤ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਸਪਲੈਂਡਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਮਹਿੰਦਰਾ ਲੋਗਨ ਕਾਰ ਲੁੱਟ ਲਈ। ਜਾਂਦੇ ਸਮੇਂ ਬਦਮਾਸ਼ ਨੌਜਵਾਨ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਬਲਾਕ ਬੀ ਧਾਂਦਰਾਂ ਰੋਡ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਬਿਆਨ ਉੱਪਰ 5 ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਮਾਮਲੇ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਹਿੰਦਰਾ ਲੋਗਨ ਕਾਰ ਵਿੱਚ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਦੇ ਬਾਹਰ ਕੱਪੜੇ ਵੇਚਦਾ ਹੈ। ਰਾਤ ਸਾਢੇ ਨੌਂ ਵਜੇ ਦੇ ਕਰੀਬ ਉਹ ਕੰਮ ਖਤਮ ਕਰਕੇ ਘਰ ਵਾਪਸ ਪਰਤ ਰਿਹਾ ਸੀ।

ਜਿਸ ਤਰ੍ਹਾਂ ਹੀ ਮਨਪ੍ਰੀਤ ਆਲਮਗੀਰ ਸਾਹਿਬ ਤੋਂ ਹੁੰਦਾ ਹੋਇਆ ਮਾਲੇਰਕੋਟਲਾ ਰੋਡ ‘ਤੇ ਪਹੁੰਚਿਆ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਜਿਨ੍ਹਾਂ ਚੋਂ ਇਕ ਨੇ ਪਿਸਤੌਲ ਕੱਢ ਕੇ ਸਿੱਧਾ ਫਾਇਰ ਕਰ ਦਿੱਤਾ। ਗੋਲੀ ਦੇ ਛਰ੍ਹੇ ਮਨਪ੍ਰੀਤ ਦੀ ਸੱਜੀ ਲੱਤ ਵਿੱਚ ਲਗੇ। ਲਹੂ ਲੁਹਾਨ ਹੋ ਕੇ ਨੌਜਵਾਨ ਜ਼ਮੀਨ ‘ਤੇ ਡਿੱਗ ਪਿਆ। ਬਦਮਾਸ਼ਾਂ ਨੇ ਨੌਜਵਾਨ ਕੋਲੋਂ ਗੱਡੀ ਤੇ ਮੋਬਾਈਲ ਫੋਨ ਲੁੱਟਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ।

The post ਨੌਜਵਾਨ ਨੂੰ ਤਿੰਨ ਬਦਮਾਸ਼ਾਂ ਨੇ ਲੱਤ ‘ਚ ਗੋਲੀ ਮਾਰ ਕੇ ਲੁੱਟੀ ਕਾਰ appeared first on Ludhiana Live.

ਲੁਧਿਆਣੇ ਦੇ ਲੋਹਾ ਵਪਾਰੀ ਦੀ ਕਾਰ ਲੁੱਟਣ ਵਾਲੇ 3 ਲੁਟੇਰੇ ਗ੍ਰਿਫ਼ਤਾਰ
ਲੁਧਿਆਣਾ :   ਲੋਹਾ ਵਪਾਰੀ ਤੋਂ ਹਥਿਆਰਾਂ ਦੇ ਜ਼ੋਰ ‘ਤੇ ਸਵਿਫਟ ਡਿਜ਼ਾਇਰ ਕਾਰ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਦੀ ਕਾਰ ਵੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਨੂੰ ਬਟਾਲਾ ਅਤੇ ਬਿਆਸ ਖੇਤਰਾਂ ਵਿੱਚ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ।

ਡੀਸੀਪੀ ਇਨਵੈਸਟੀਗੇਸ਼ਨ ਵਰਿੰਦਰ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨੂਰਜੀਤ ਸਿੰਘ ਉਰਫ਼ ਨੂਰ (22) ਵਾਸੀ ਪਿੰਡ ਜੱਲੂਵਾਲ ਜ਼ਿਲ੍ਹਾ ਬਾਬਾ ਬਕਾਲਾ (ਬਿਆਸ), ਗੁਰਵਿੰਦਰ ਸਿੰਘ ਉਰਫ਼ ਸ਼ੁਭਮ (20) ਵਾਸੀ ਪਿੰਡ ਬਿਆਸ ਮੁਹੱਲਾ ਬਾਬਾ ਸਾਵਨ ਸਿੰਘ ਨਗਰ ਅਤੇ ਅਜੀਤ ਸਿੰਘ ਉਰਫ਼ ਅਮਨ ਸਿੰਘ (22) ਵਜੋਂ ਹੋਈ ਹੈ।

ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ 21 ਜਨਵਰੀ ਨੂੰ ਭਾਰਤ ਨਗਰ ਵਾਸੀ ਨਮਨ ਗਰਗ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਲੋਹੇ ਦਾ ਕਾਰੋਬਾਰ ਕਰਦਾ ਹੈ। ਉਸ ਰਾਤ ਉਹ ਆਪਣੇ ਦੋਸਤ ਕੁਸ਼ ਵਰਮਾ ਨਾਲ ਆਪਣੀ ਕਾਰ ਨੰਬਰ ਪੀ.ਬੀ.10ਜੀ.ਐਲ 8492 ਵਿੱਚ ਕੰਮ ਲਈ ਰਵਾਨਾ ਹੋਇਆ ਸੀ। ਕੰਮ ਖਤਮ ਕਰਕੇ ਰਾਤ 10.40 ਵਜੇ ਸਰਾਭਾ ਨਗਰ ਵਿੱਚ ਕਾਰ ਵਿੱਚ ਬੈਠ ਕੇ ਸਨੈਕਸ ਖਾ ਰਹੇ ਸਨ। ਉਸੇ ਸਮੇਂ ਪੈਦਲ ਉੱਥੇ ਪਹੁੰਚੇ ਤਿੰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਾਰ ਤੋਂ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਮੁਲਜ਼ਮ ਉਸ ਦਾ ਮੋਬਾਈਲ ਅਤੇ 4 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਉਸ ਦੀ ਕਾਰ ਵਿੱਚ ਫਰਾਰ ਹੋ ਗਏ।

The post ਲੁਧਿਆਣੇ ਦੇ ਲੋਹਾ ਵਪਾਰੀ ਦੀ ਕਾਰ ਲੁੱਟਣ ਵਾਲੇ 3 ਲੁਟੇਰੇ ਗ੍ਰਿਫ਼ਤਾਰ appeared first on Ludhiana Live.

ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਕੋਲੋਂ ਲੁੱਟੀ ਕਾਰ, ਪੁਲਿਸ ਕਰ ਰਹੀ ਹੈ ਪੜਤਾਲ
ਲੁਧਿਆਣਾ :   ਦਾਤ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਕੋਲੋਂ ਉਸ ਦੀ ਸਵਿਫਟ ਕਾਰ ਖੋਂਹ ਲਈ । ਸ਼ੁੱਕਰਵਾਰ ਦੇਰ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਰਾਭਾ ਨਗਰ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਕ ਲੁਧਿਆਣਾ ਦਾ ਇੱਕ ਕਾਰੋਬਾਰੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਉਹ ਨਗਰ ਨਿਗਮ ਦੇ ਡੀ ਜ਼ੋਨ ਦੇ ਲਾਗੇ ਪਹੁੰਚਿਆ ਤਾਂ ਤਿੰਨ ਬਦਮਾਸ਼ਾਂ ਨੇ ਉਸ ਨੇ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ ਤੇ ਉਸ ਦੀ ਸਵਿਫਟ ਕਾਰ ਲੁੱਟ ਲਈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰੋਬਾਰੀ ਦੇ ਬਿਆਨ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਦੇ ਮੁਤਾਬਕ ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।

The post ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਕੋਲੋਂ ਲੁੱਟੀ ਕਾਰ, ਪੁਲਿਸ ਕਰ ਰਹੀ ਹੈ ਪੜਤਾਲ appeared first on Ludhiana Live.