bharat joro yatra Archives - Ludhiana Live

ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ
ਲੁਧਿਆਣਾ : ਪੰਜਾਬ ‘ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਸਮਰਾਲਾ ਚੌਂਕ ਪੁੱਜੀ। ਇਸ ਮੌਕੇ ਸਮਰਾਲਾ ਚੌਂਕ ਤੋਂ ਰਾਹੁਲ ਗਾਂਧੀ ਨੇ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਸੀਂ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਸੀ। ਯਾਤਰਾ ਦਾ ਟੀਚਾ ਹਿੰਦੁਸਤਾਨ ‘ਚ ਜੋ ਨਫ਼ਰਤ , ਹਿੰਸਾ ਤੇ ਡਰ ਫੈਲਾਇਆ ਜਾ ਰਿਹਾ ਹੈ, ਦੇ ਖ਼ਿਲਾਫ਼ ਖੜ੍ਹੇ ਹੋਣਾ ਤੇ ਦੇਸ਼ ਨੂੰ ਪਿਆਰ ਦਾ ਰਾਹ ਦਿਖਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਨਫ਼ਰਤ ਦੇ ਬਾਜ਼ਾਰ ‘ਚ ਪਿਆਰ ਦੀ ਦੁਕਾਨ ਖੋਲ੍ਹ ਰਹੇ ਹਾਂ।

ਰਾਹੁਲ ਨੇ ਕਿਹਾ ਕਿ ਇਹੀ ਹਿੰਦੁਸਤਾਨ ਦਾ ਇਤਿਹਾਸ ਹੈ ਤੇ ਪੰਜਾਬ ਦਾ ਸੱਭਿਆਚਾਰ ਵੀ। ਰਾਹੁਲ ਗਾਂਧੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਰੀ ਦੁਨੀਆ ਨੂੰ ਇਹੋ ਸੁਨੇਹਾ ਦਿੱਤਾ ਸੀ। ਇਸ ਦੇਸ਼ ‘ਚ ਹਿੰਸਾ ਤੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਭਾਈਚਾਰੇ, ਮੁਹੱਬਤ ਤੇ ਇੱਜ਼ਤ ਦਾ ਦੇਸ਼ ਹੈ।

ਰਾਹੁਲ ਗਾਂਧੀ ਨੇ ਦਿੱਲੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਡਰ ਫੈਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੇ ਯਾਤਰਾ ਦੌਰਾਨ ਮੈਨੂੰ ਕਿਸੇ ਵਿਅਕਤੀ ਨੇ ਕਿਹਾ ਕਿ ਲੁਧਿਆਣਾ ‘ਮਾਨਚੈਸਟਰ’ ਵਾਂਗ ਹੈ ਪਰ ਫਿਰ ਮੈਂ ਸੋਚਿਆ ਕਿ ਇਹ ਗੱਲ ਗ਼ਲਤ ਹੈ ਕਿਉਂਕਿ ਲੁਧਿਆਣਾ ‘ਮਾਨਚੈਸਟਰ ਵਰਗਾ ਨਹੀਂ ਸਗੋਂ ਮਾਨਚੈਸਟਰ ਲੁਧਿਆਣਾ ਵਰਗਾ ਹੈ। ਰਾਹੁਲ ਨੇ ਆਖਿਆ ਕਿ ਮਾਨਚੈਸਟਰ ਦਾ ਭਵਿੱਖ ਨਹੀਂ ਹੈ ਪਰ ਲੁਧਿਆਣਾ ਦਾ ਭਵਿੱਖ ਹੈ।

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ, ਗ਼ਲਤ GST ਲਾਗੂ ਕੀਤਾ ਤੇ ਉੱਥੇ ਹੀ ਦਿੱਲੀ ਦੀ ਸਰਕਾਰ ਸਾਰਾ ਕੰਮ 2-3 ਵੱਡੇ ਉਦਯੋਗਪਤੀਆਂ ਲਈ ਕਰਦੀ ਹੈ। ਜੋ ਮਦਦ ਛੋਟੇ ਵਪਾਰੀਆਂ , ਲੋਕਾਂ ਨੂੰ ਮਿਲਣਾ ਚਾਹੀਦੀ ਹੈ ਤੇ ਬੈਂਕਾਂ ਦਾ ਸਹਾਰਾ ਮਿਲਣਾ ਚਾਹੀਦਾ ਹੈ, ਉਹ ਜਨਤਾ ਨੂੰ ਨਹੀਂ ਮਿਲ ਰਿਹਾ ਸਗੋਂ ਤੁਹਾਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਨੋਟਬੰਦੀ ਤੇ GST ਕੋਈ ਪਾਲਿਸੀ ਨਹੀਂ ਸਗੋਂ ਇਹ ਛੋਟੇ ਵਪਾਰੀਆਂ ਦੇ ਕੰਮ ਨੂੰ ਤਬਾਅ ਕਰਦੀ ਹੈ।

ਇਸ ਤੋਂ ਇਲਾਵਾ ਦੇਸ਼ ਦੇ ਅਰਬਪਤੀ ਦੇਸ਼ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਜਦਕਿ ਲੁਧਿਆਣਾ ਦੇ ਛੋਟੇ ਉਦਯੋਗਪਤੀ ਦੇਸ਼ ਨੂੰ ਰੋਜ਼ਗਾਰ ਦੇ ਸਕਦੇ ਹਨ ਜੇਕਰ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੇਕਰ ਇਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਲੁਧਿਆਣਾ ਚੀਨ ਨੂੰ ਮੁਕਾਬਲਾ ਦੇ ਸਕਦਾ ਹੈ। ਲੁਧਿਆਣਾ ਦੀ ਮਦਦ ਨਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਤੇ ਨਾ ਹੀ ਕੇਂਦਰ ਸਰਕਾਰ। ਰਾਹੁਲ ਗਾਂਧੀ ਨੇ ਸਮਰਥਨ ਦੇਣ ਲਈ ਸਭ ਦਾ ਧੰਨਵਾਦ ਕੀਤਾ ਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

The post ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ appeared first on Ludhiana Live.

ਰਾਹੁਲ ਗਾਂਧੀ ਦੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ ‘ਚ ਭਾਰੀ ਟ੍ਰੈਫਿਕ ਜਾਮ
ਲੁਧਿਆਣਾ : ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਮੱਦੇਨਜ਼ਰ ਪੂਰਾ ਸ਼ਹਿਰ ਟ੍ਰੈਫਿਕ ਜਾਮ ਦਾ ਹਾਟ ਸਪਾਟ ਬਣ ਗਿਆ। ਪੁਲਸ ਵੱਲੋਂ ਸੁਰੱਖਿਆ ਬੰਦੋਬਸਤ ਦੇ ਮੱਦੇਨਜ਼ਰ ਸਮਰਾਲਾ ਚੌਂਕ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੋਪਹੀਆ ਵਾਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਲੋਕ ਕਿਸੇ ਤਰ੍ਹਾਂ ਗਲੀਆਂ ‘ਚੋਂ ਨਿਕਲ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਪੁਲਸ ਉਨ੍ਹਾਂ ਨੂੰ ਵਾਪਸ ਭੇਜ ਰਹੀ ਹੈ।

ਸਮਰਾਲਾ ਚੌਂਕ ਦੇ ਆਸ-ਪਾਸ ਦੇ ਇਲਾਕੇ ਜਮਾਲਪੁਰ, ਵਰਧਮਾਨ ਚੌਂਕ, ਤਾਜਪੁਰ ਰੋਡ, ਚੀਮਾ ਚੌਂਕ ਟਰਾਂਸਪੋਰਟ ਨਗਰ, ਬਾਬਾ ਥਾਣ ਸਿੰਘ ਚੌਂਕ, ਫੀਲਡ ਗੰਜ, ਚੌੜਾ ਬਾਜ਼ਾਰ ਦੇ ਇਲਾਕੇ ਭਾਰੀ ਟ੍ਰੈਫਿਕ ਨਾਲ ਜਾਮ ਹਨ। ਟ੍ਰੈਫਿਕ ਨੂੰ ਕਾਬੂ ਕਰਨ ਲਈ ਪੁਲਸ ਮੁਲਾਜ਼ਮ ਵੀ ਬੇਵੱਸ ਦਿਖਾਈ ਦੇ ਰਹੇ ਹਨ।

ਕਾਂਗਰਸ ਪਾਰਟੀ ਦੇ ਵੱਡੇ ਨੇਤਾ ਹੋਣ ਦੇ ਮੱਦੇਨਜ਼ਰ ਪੰਜਾਬ ਪੁਲਸ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਦੇ ਕਾਰਨ ਡੀ. ਸੀ. ਪੀ. ਪੱਧਰ ਦੇ ਅਧਿਕਾਰੀਆਂ ਦੀ ਦੇਖ-ਰੇਖ ‘ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਲਗਾਤਾਰ ਸੁਰੱਖਿਆ ਵਿਵਸਥਾ ਨੂੰ ਰਿਵਿਊ ਕਰ ਰਹੇ ਹਨ।

The post ਰਾਹੁਲ ਗਾਂਧੀ ਦੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ ‘ਚ ਭਾਰੀ ਟ੍ਰੈਫਿਕ ਜਾਮ appeared first on Ludhiana Live.

ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ
ਲੁਧਿਆਣਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਦਿਨ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਜ਼ਰ ਆ ਰਹੇ ਹਨ। ਰਾਹੁਲ ਆਪਣੇ ਇਸ ਦੌਰੇ ਤੋਂ ਬਾਅਦ ਵਾਪਸ ਦਿੱਲੀ ਪਰਤਣਗੇ। ਕਿਉਂਕਿ ਕੱਲ੍ਹ ਲੋਹੜੀ ਕਾਰਨ ਕੋਈ ਯਾਤਰਾ ਨਹੀਂ ਹੋਵੇਗੀ।

ਪੰਜਾਬ ਵਿੱਚ ਯਾਤਰਾ ਦੇ ਦੂਜੇ ਦਿਨ ਸੁਰੱਖਿਆ ਕਾਰਨਾਂ ਕਰਕੇ ਬਦਲਾਅ ਕੀਤੇ ਗਏ। ਸੁਰੱਖਿਆ ਕਾਰਨਾਂ ਕਰਕੇ ਸਵੇਰ ਦੇ ਸ਼ੁਰੂਆਤੀ ਸਥਾਨ ਨੂੰ ਜਸਪਾਲੋਂ ਤੋਂ 1 ਕਿਲੋਮੀਟਰ ਦੂਰ ਕੱਦੋ ਚੌਂਕ ਤੇ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਯਾਤਰਾ ਦਾ ਸਮਾਂ 7 ਵਜੇ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਰਾਹੁਲ ਗਾਂਧੀ ਅੱਜ ਟੀ-ਸ਼ਰਟ ‘ਚ ਹਨ ਅਤੇ ਉਹ ਬਿਨਾਂ ਪੱਗ ਦੇ ਨਜ਼ਰ ਆਏ। 9 ਵਜੇ ਰਾਹੁਲ ਗਾਂਧੀ ਨੇ ਪਹਿਲਾ ਟੀ-ਬ੍ਰੇਕ ਸਾਹਲੇਵਾਲ ਵਿਖੇ ਕਿਸਾਨ ਧਰਮ ਸਿੰਘ ਦੇ ਘਰ ‘ਚ ਲਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਣਪਛਾਤੇ ਵਿਅਕਤੀਆਂ ਵਲੋਂ ਕਾਂਗਰਸ ਦਫਤਰ ਬਾਹਰ ਇਮਾਰਤਾਂ ਤੇ ਰੌਸ ਵਜੋਂ ਪੋਸਟਰ ਚਿਪਕਾ ਦਿੱਤੇ ਸਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ 1984 ਦੇ ਦੰਗਾ ਪੀੜਤਾਂ ਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੂੰ ਸੀਆਰਪੀ ਕਲੌਨੀ ਦੁੱਗਰੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

The post ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ appeared first on Ludhiana Live.

ਸੁਰੱਖਿਆ ਦੇ ਚੱਲਦਿਆਂ ਰਾਹੁਲ ਗਾਂਧੀ ਨੂੰ ਬੁਲੇਟਪਰੂਫ ਸ਼ੀਲਡ ਨਾਲ ਕੀਤਾ ਗਿਆ ਕਵਰ
ਲੁਧਿਆਣਾ: ਰਾਹੁਲ ਗਾਂਧੀ ਅਗਲੇ 8 ਦਿਨਾਂ ਲਈ ਪੰਜਾਬ ‘ਚ ਹਨ। ਪੰਜਾਬ ‘ਚ ਰਾਹੁਲ ਗਾਂਧੀ 350 ਕਿਲੋਮੀਟਰ ਯਾਤਰਾ ਕਰਨਗੇ ਪਰ ਰਾਹੁਲ ਦੀ ਅੱਧੀ ਤੋਂ ਵੱਧ ਯਾਤਰਾ ਕਾਰ ਵਿੱਚ ਹੋਵੇਗੀ। ਇਸ ਪਿੱਛੇ ਮੁੱਖ ਕਾਰਨ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੀਆਂ ਖਾਲਿਸਤਾਨੀ ਜਥੇਬੰਦੀਆਂ ਤੋਂ ਮਿਲ ਰਹੇ ਇਨਪੁਟ ਹਨ। ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਾਰ-ਵਾਰ ਰਾਹੁਲ ਦਾ ਵਿਰੋਧ ਕਰ ਰਹੇ ਹਨ।

ਦੂਜੇ ਪਾਸੇ ਪਿਛਲੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਨੇ ਕਾਂਗਰਸ ਭਵਨ ਦੇ ਬਾਹਰ ਪੋਸਟਰ ਲਗਾ ਦਿੱਤੇ ਸਨ। ਜਿਸ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਕਾਰਨਾ ਕਾਰਨ ਅੱਜ ਰਾਹੁਲ ਗਾਂਧੀ ਨੂੰ ਬੁਲੇਟਪਰੂਫ ਸ਼ੀਲਡ ਨਾਲ ਕਵਰ ਕੀਤਾ ਗਿਆ ਹੈ।

The post ਸੁਰੱਖਿਆ ਦੇ ਚੱਲਦਿਆਂ ਰਾਹੁਲ ਗਾਂਧੀ ਨੂੰ ਬੁਲੇਟਪਰੂਫ ਸ਼ੀਲਡ ਨਾਲ ਕੀਤਾ ਗਿਆ ਕਵਰ appeared first on Ludhiana Live.

‘ਭਾਰਤ ਜੋੜੋ ਯਾਤਰਾ’ ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ
ਲੁਧਿਆਣਾ : ਪੰਜਾਬ ‘ਚ ਦੂਜੇ ਦਿਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋ ਚੁੱਕੀ ਹੈ। ਇਹ ਯਾਤਰਾ ਖੰਨਾ ਤੋਂ ਸ਼ੁਰੂ ਹੋਈ ਹੈ, ਜੋ ਕਿ ਸਮਰਾਲਾ ਚੌਂਕ ਜਾ ਕੇ ਦੁਪਹਿਰ ਦੇ ਸਮੇਂ ਖ਼ਤਮ ਹੋਵੇਗੀ। ਸਮਰਾਲਾ ਚੌਂਕ ਪੁੱਜਣ ‘ਤੇ ਰਾਹੁਲ ਗਾਂਧੀ ਵੱਲੋਂ ਸੰਬੋਧਨ ਵੀ ਕੀਤਾ ਜਾਵੇਗਾ। ਰਾਹੁਲ ਗਾਂਧੀ ਦੀ ਯਾਤਰਾ ‘ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਹਨ। ‘ਭਾਰਤ ਜੋੜੋ ਯਾਤਰਾ’ ਦੇ ਦੂਜੇ ਦਿਨ ਦੀ ਸ਼ੁਰੂਆਤ ਸਮੇਂ ਰਾਜਾ ਵੜਿੰਗ ਵੱਲੋਂ ਤਿਰੰਗਾ ਝੰਡਾ ਫਹਿਰਾਉਣ ਦੀ ਰਸਮ ਕੀਤੀ ਗਈ।

ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਥਾਂ-ਥਾਂ ‘ਤੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ। ਹਾਲਾਂਕਿ ਲੋਹੜੀ ਕਾਰਨ 13 ਜਨਵਰੀ ਨੂੰ ‘ਭਾਰਤ ਜੋੜੋ ਯਾਤਰਾ’ ‘ਤੇ ਬ੍ਰੇਕ ਰਹੇਗੀ। ਰਾਹੁਲ ਗਾਂਧੀ ਸਮਰਾਲਾ ਚੌਂਕ ਪੁੱਜਣ ‘ਤੇ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਇਕ ਦਿਨ ਲਈ ਦਿੱਲੀ ਚਲੇ ਜਾਣਗੇ। ਇਸ ਤੋਂ ਬਾਅਦ ਅਗਲੇ ਦਿਨ ਲਾਡੋਵਾਲ ਤੋਂ ਰੈਲੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ।

ਸਾਬਕਾ ਵਿਧਾਇਕ, ਹਲਕਾ ਇੰਚਾਰਜ ਆਪਣੇ ਸਾਥੀਆਂ ਨਾਲ ਯਾਤਰਾ ‘ਚ ਸ਼ਾਮਲ ਹੋਣਗੇ, ਜਿਸ ਦੇ ਲਈ ਹਲਕਾ ਵਾਈਜ਼ 2500 ਵਿਅਕਤੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਕਾਂਗਰਸ, ਸੇਵਾ ਦਲ ਅਤੇ ਐੱਨ. ਐੱਸ. ਯੂ. ਆਈ. ਦੇ ਮੈਂਬਰਾਂ ਲਈ ਵੀ ਪੁਆਇੰਟ ਫਿਕਸ ਕੀਤੇ ਗਏ ਹਨ।

The post ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ appeared first on Ludhiana Live.

ਕਾਂਗਰਸ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਸਾਹਨੇਵਾਲ ਵਿਖੇ ਪਹੁੰਚਣ ‘ਤੇ ਲੋਕਾਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ
ਲੁਧਿਆਣਾ: ‘ਭਾਰਤ ਜੋੜੋ ਯਾਤਰਾ` ਤਹਿਤ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਸਾਹਨੇਵਾਲ ਵਿਖੇ ਪੁੱਜਣ ‘ਤੇ ਹਲਕਾ ਸਾਹਨੇਵਾਲ ਦੇ ਕਾਂਗਰਸ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ‘ਚ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਤੋਂ ਲੈ ਕੇ ਰਾਹੁਲ ਗਾਂਧੀ ਦੇ ਆਉਣ ਤਕ ਕਾਂਗਰਸੀ ਵਰਕਰ ਨੈਸ਼ਨਲ ਹਾਈਵੇ ਦੇ ਕਿਨਾਰੇ ਕੜਾਕੇ ਦੀ ਠੰਢ ‘ਚ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ।

The post ਕਾਂਗਰਸ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਸਾਹਨੇਵਾਲ ਵਿਖੇ ਪਹੁੰਚਣ ‘ਤੇ ਲੋਕਾਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ appeared first on Ludhiana Live.

ਲੁਧਿਆਣਾ ਵੱਲ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਰਾਹੁਲ ਦੀ ਯਾਤਰਾ ਕਰਕੇ ਇਹ ਰੋਡ ਰਹਿਣਗੇ ਬੰਦ
ਲੁਧਿਆਣਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਖੰਨਾ ਪਹੁੰਚਣ ਤੋਂ ਪਹਿਲਾਂ ਰੂਟ ਪਲਾਨ ਬਦਲ ਦਿੱਤਾ ਗਿਆ ਹੈ। ਬੁੱਧਵਾਰ ਨੂੰ ਰਾਜਪੁਰਾ ਤੋਂ ਲੁਧਿਆਣਾ ਤੱਕ 86 ਕਿਲੋਮੀਟਰ ਲੰਮੇ ਕੌਮੀ ਮਾਰਗ ‘ਤੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ, ਜਦਕਿ ਜਲੰਧਰ ਤੋਂ ਦਿੱਲੀ ਤੱਕ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਦਿੱਲੀ ਤੋਂ ਆਉਣ ਵਾਲੇ ਵਾਹਨ ਰਾਜਪੁਰਾ ਤੋਂ ਚੰਡੀਗੜ੍ਹ ਰੋਡ ਤੋਂ ਬਨੂੜ, ਖਰੜ, ਸਮਰਾਲਾ ਹੁੰਦੇ ਹੋਏ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਨਿਕਲਣਗੇ।

ਗੋਬਿੰਦਗੜ੍ਹ ਤੋਂ ਆਉਣ ਵਾਲੇ ਵਾਹਨ ਅਮਲੋਹ, ਭਾਦਸੋਂ ਤੋਂ ਹੁੰਦੇ ਹੋਏ ਨਾਭਾ, ਮਾਲੇਰਕੋਟਲਾ, ਲੁਧਿਆਣਾ ਨੂੰ ਜਾਣਗੇ। ਲੁਧਿਆਣਾ ਤੋਂ ਦੋਰਾਹਾ-ਰੋਪੜ ਜਾਣ ਵਾਲੇ ਦੱਖਣੀ ਬਾਈਪਾਸ ‘ਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਕੇ ਦੋਰਾਹਾ ਦੀ ਬਜਾਏ ਸਾਹਨੇਵਾਲ ਰਾਹੀਂ ਆਉਣਾ ਪਵੇਗਾ। ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਨੂੰ ਲੁਧਿਆਣਾ-ਮੋਗਾ ਰਾਹੀਂ ਸੰਗਰੂਰ-ਮਾਲੇਰਕੋਟਲਾ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ।

ਲੁਧਿਆਣਾ-ਖਰੜ ਕੌਮੀ ਮਾਰਗ ’ਤੇ ਰੋਪੜ ਤੋਂ ਆਉਣ ਵਾਲੀ ਟਰੈਫਿਕ ਸਿੱਧੀ ਲੁਧਿਆਣਾ ਵੱਲ ਜਾ ਸਕੇਗੀ। ਨੀਲੋ-ਦੋਰਾਹਾ ਦੇ ਰਸਤੇ ਵਿਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਖੰਨਾ ਵਿੱਚ ਲਿੰਕ ਸੜਕਾਂ ਰਾਹੀਂ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਮਾਲੇਰਕੋਟਲਾ ਤੋਂ ਖੰਨਾ ਆਉਣ ਵਾਲੀ ਟਰੈਫਿਕ ਮਾਲੇਰਕੋਟਲਾ ਤੋਂ ਹੀ ਬੰਦ ਰਹੇਗੀ, ਟਰੈਫਿਕ ਪਟਿਆਲਾ ਤੋਂ ਹੋ ਕੇ ਲੰਘੇਗੀ। ਲਲਹੇੜੀ ਰੋਡ ਤੋਂ ਖੰਨਾ ਨੂੰ ਆਉਣ ਵਾਲੀ ਆਵਾਜਾਈ ਪਿੰਡ ਲਲਹੇੜੀ ਤੋਂ ਬੰਦ ਰਹੇਗੀ।

ਖੰਨਾ ‘ਚ ਸਮਰਾਲਾ ਤੋਂ ਆਉਣ ਵਾਲੀ ਟਰੈਫਿਕ ਦੀ ਕੋਈ ਐਂਟਰੀ ਨਹੀਂ ਹੋਵੇਗੀ। ਅਮਲੋਹ ਤੋਂ ਆਉਣ ਵਾਲੀ ਟਰੈਫਿਕ ਨੂੰ ਅਮਲੋਹ ਤੋਂ ਪਟਿਆਲਾ ਵਾਇਆ ਡਾਇਵਰਟ ਕੀਤਾ ਜਾਵੇਗਾ। ਖੰਨਾ ਸ਼ਹਿਰ ਪੂਰੀ ਤੌਰ ‘ਤੇ ਲਾਕ ਰਹੇਗਾ। ਖੰਨਾ ‘ਚ ਟਰਾਂਸਪੋਰਟ ਸਹੂਲਤ ਬੰਦ ਰਹੇਗੀ। ਯਾਤਰਾ ਦੀ ਸੁਰੱਖਿਆ ਲਈ ਖੰਨਾ, ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਤੋਂ ਇਲਾਵਾ ਹੋਮਗਾਰਡ ਫੋਰਸ ਸਮੇਤ 2000 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਜ਼ੈੱਡ ਪਲੱਸ ਸੁਰੱਖਿਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

The post ਲੁਧਿਆਣਾ ਵੱਲ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਰਾਹੁਲ ਦੀ ਯਾਤਰਾ ਕਰਕੇ ਇਹ ਰੋਡ ਰਹਿਣਗੇ ਬੰਦ appeared first on Ludhiana Live.