Amrik Singh Archives - Ludhiana Live

NRI ਪੰਜਾਬੀ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ‘ਤੇ ਹਵਾਈ ਅੱਡੇ ਤੋਂ ਹੀ ਭੇਜਿਆ ਵਾਪਸ
ਸਪੇਨ ਤੋਂ ਭਾਰਤ ਪਹੁੰਚੇ ਇਕ ਐਨਆਰਆਈ ਸਿੱਖ ਪਰਿਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ 33 ਘੰਟੇ ਇੰਤਜ਼ਾਰ ਕਰਵਾਉਣ ਮਗਰੋਂ ਵਾਪਸ ਡਿਪੋਰਟ ਕਰ ਦਿੱਤਾ ਗਿਆ। ਭਾਰਤ ਸਰਕਾਰ ਵਲੋਂ ਐਨਆਰਆਈ ਪੰਜਾਬੀ ਨਾਲ ਕੀਤੇ ਇਸ ਵਤੀਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਬੀਤੇ ਦਿਨੀਂ ਐਨਆਰਆਈ ਅਮਰੀਕ ਸਿੰਘ ਅਪਣੇ ਬਜ਼ੁਰਗ ਮਾਤਾ ਨਾਲ ਸਪੇਨ ਤੋਂ ਭਾਰਤ ਪਹੁੰਚੇ ਸਨ। ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਉਹਨਾਂ ਨੂੰ ਅਧਿਕਾਰੀਆਂ ਨੇ ਇੰਤਜ਼ਾਰ ਕਰਨ ਲਈ ਕਿਹਾ, ਹਾਲਾਂਕਿ ਉਹਨਾਂ ਦੇ ਮਾਤਾ ਨੂੰ ਤਿੰਨ ਘੰਟਿਆਂ ਤੋਂ ਬਾਅਦ ਆਉਣ ਦੀ ਮਨਜ਼ੂਰੀ ਦਿੱਤੀ ਗਈ ਪਰ ਅਮਰੀਕ ਸਿੰਘ ਨੂੰ 33 ਘੰਟਿਆਂ ਦੇ ਇੰਤਜ਼ਾਰ ਮਗਰੋਂ ਵਾਪਸ ਸਪੇਨ ਭੇਜ ਦਿੱਤਾ ਗਿਆ। ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਪਣੇ ਵਤਨ ਪਰਤਣ ਅਤੇ ਅਪਣਿਆਂ ਨੂੰ ਮਿਲਣ ਦਾ ਬਹੁਤ ਚਾਅ ਸੀ। ਉਹਨਾਂ ਕਿਹਾ ਕਿ ਤਰੱਕੀ ਲਈ ਵਿਦੇਸ਼ ਗਏ ਸੀ ਪਰ ਭਾਰਤ ਸਰਕਾਰ ਦੇ ਇਸ ਵਤੀਰੇ ਤੋਂ ਬਾਅਦ ਉਹਨਾਂ ਨੂੰ ਇੰਝ ਲੱਗਿਆ ਕਿ ਜਿਵੇਂ ਸਾਡਾ ਮੁਲਕ ਹੁਣ ਸਾਨੂੰ ਸਵੀਕਾਰ ਨਹੀਂ ਕਰ ਰਿਹਾ। ਇਸ ਗੱਲ ਦਾ ਉਹਨਾਂ ਨੂੰ ਬਹੁਤ ਦੁੱਖ ਲੱਗਿਆ।

ਉੱਥੇ ਹੀ ਅਮਰੀਕ ਸਿੰਘ ਨੂੰ ਲੋਕ ਭਲਾਈ ਲਈ ਕੀਤੇ ਗਏ ਕੰਮਾਂ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਧਰਤੀ ’ਤੇ ਬੈਠ ਕੇ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਹੈ। ਕੋਰੋਨਾ ਕਾਲ ਦੌਰਾਨ ਵੀ ਅਮਰੀਕ ਸਿੰਘ ਨੇ ਲੋੜਵੰਦਾਂ ਦੀ ਸੇਵਾ ਲ਼ਈ ਅਹਿਮ ਯੋਗਦਾਨ ਪਾਇਆ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੀ ਮਿਹਨਤ ਦੀ ਕਮਾਈ ਨਾਲ ਹੀ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਇਸ ਦੇ ਚਲਦਿਆਂ ਸਪੇਨ ਦੀ ਸਰਕਾਰ ਚੰਗੇ ਕੰਮਾਂ ਲਈ ਅਮਰੀਕ ਸਿੰਘ ਨੂੰ ਦੇਸ਼ ਭਗਤੀ ਦਾ ਸਨਮਾਨ ਵੀ ਦੇ ਚੁੱਕੀ ਹੈ। ਅਮਰੀਕ ਸਿੰਘ ਨੇ ਕਿਹਾ ਕਿ ਜੋ ਵੀ ਕਿਸਾਨੀ ਅੰਦੋਲਨ ਦੇ ਹੱਕ ਵਿਚ ਬੋਲਦਾ ਹੈ, ਸਰਕਾਰ ਉਸ ਨੂੰ ਵੱਖਰੇ ਨਜ਼ਰੀਏ ਨਾਲ ਦੇਖ ਰਹੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਕਰਨਾ, ਲੋੜਵੰਦਾਂ ਦੀ ਸੇਵਾ ਕਰਨਾ ਅਤੇ ਸਿੱਖੀ ਸਰੂਪ ਕਾਰਨ ਹੀ ਉਹਨਾਂ ਨੂੰ ਭਾਰਤ ਸਰਕਾਰ ਵਲੋਂ ਡਿਪੋਰਟ ਕੀਤਾ ਗਿਆ ਹੈ।ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਦੇਸ਼ਧ੍ਰੋਹੀ ਨਹੀਂ ਹਾਂ ਸਗੋਂ ਦੇਸ਼ ਦੇ ਉਹ ਪੁੱਤ ਹਾਂ ਜੋ ਦੇਸ਼ ਲਈ ਹਮੇਸ਼ਾਂ ਜਾਨ ਵਾਰਨ ਲਈ ਤਿਆਰ ਰਹਿੰਦੇ ਹਾਂ। ਅਸੀਂ ਦੇਸ਼ ਦੀ ਆਰਥਕ ਸਥਿਤੀ ਠੀਕ ਨਾ ਹੋਣ ਕਾਰਨ ਹੀ ਵਿਦੇਸ਼ ਵਿਚ ਆਏ ਹਾਂ, ਸਾਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਸ ਸੀ ਕਿ ਪੰਜਾਬ ਵਿਚ ਆਉਣ ’ਤੇ ਉਹਨਾਂ ਦਾ ਮਾਣ ਸਤਿਕਾਰ ਹੋਵੇਗਾ ਅਤੇ ਉਹ ਕਈ ਸਾਲਾਂ ਬਾਅਦ ਅਪਣਿਆਂ ਨੂੰ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨਗੇ।

ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਐਨਆਰਆਈ ਵੀਰਾਂ ਨਾਲ ਹੋ ਰਹੇ ਵਿਤਕਰੇ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਨ੍ਹਾਂ ਐਨਆਰਆਈ ਵੀਰਾਂ ਨੇ ਬਦਾਮਾਂ ਦੇ ਲੰਗਰ ਲਗਾਏ, ਅੱਜ ਉਹਨਾਂ ਨਾਲ ਹੀ ਦੇਸ਼ਧ੍ਰੋਹੀ ਵਰਗਾ ਵਿਤਕਰਾ ਕੀਤਾ ਜਾ ਰਿਹਾ ਹੈ। ਅਸੀਂ ਨਾ ਹੀ ਦੇਸ਼ਧ੍ਰੋਹੀ ਹਾਂ ਤੇ ਨਾ ਹੀ ਖਾਲਿਸਤਾਨੀ ਹਾਂ। ਉਹਨਾਂ ਕਿਹਾ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਭਾਰਤੀ ਕਿਹਾ ਜਾਂਦਾ ਹੈ ਅਤੇ ਲੋਕ ਸਾਨੂੰ ਭਾਰਤ ਦੇ ਨਾਂਅ ਨਾਲ ਹੀ ਜਾਣਦੇ ਹਨ। ਇਸ ਨਾਲ ਪੂਰੇ ਦੇਸ਼ ਦਾ ਨਾਂਅ ਰੌਸ਼ਨ ਹੁੰਦਾ ਹੈ।ਅਮਰੀਕ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਜੇ ਉਹ ਅੱਜ ਵੀ ਚੁੱਪ ਰਹੇ ਤਾਂ ਵਿਦੇਸ਼ਾਂ ਵਿਚ ਬੁਲੰਦ ਕਿਸਾਨੀ ਦੀ ਆਵਾਜ਼ ’ਤੇ ਬਹੁਤ ਵੱਡਾ ਦਬਾਅ ਪੈ ਸਕਦਾ ਹੈ। ਉਹਨਾਂ ਨੂੰ ਐਨਆਰਆਈਜ਼ ਦਾ ਮੁੱਦਾ ਸਰਕਾਰ ਸਾਹਮਣੇ ਚੁੱਕਣਾ ਚਾਹੀਦਾ ਹੈ।

The post NRI ਪੰਜਾਬੀ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ‘ਤੇ ਹਵਾਈ ਅੱਡੇ ਤੋਂ ਹੀ ਭੇਜਿਆ ਵਾਪਸ appeared first on Ludhiana Live.