Agri business Archives - Ludhiana Live

ਖੇਤੀ ਵਪਾਰ ਕਿਸਾਨਾਂ ਲਈ ਲਾਹੇਵੰਦ – ਡਾ ਸਤਿਬੀਰ ਸਿੰਘ ਗੋਸਲ
ਲੁਧਿਆਣਾ : ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਪਾਰੀਕਰਨ ਦੀਆਂ ਨੀਤੀਆਂ ਨੂੰ ਖੇਤੀ ਖੇਤਰ ਵਿੱਚ ਅਪਣਾ ਕੇ ਕਾਮਯਾਬ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਭੋਜਨ ਤਕਨਾਲੋਜੀ ਅਤੇ ਖੇਤੀ ਵਪਾਰ ਮਾਹਿਰਾਂ ਨੇ ਵੱਖ-ਵੱਖ ਭਾਗੀਦਾਰਾਂ ਨਾਲ ਮਿਲ ਕੇ ਇੱਕ ਮਜ਼ਬੂਤ ਵਪਾਰ ਢਾਂਚਾ ਬਣਾਇਆ ਹੈ | ਡਾ. ਗੋਸਲ ਨੇ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਨੂੰ ਪੀ.ਏ.ਯੂ. ਤੋਂ ਇਹ ਤਕਨੀਕਾਂ ਹਾਸਲ ਕਰਨ ਦੀ ਅਪੀਲ ਕੀਤੀ |

ਖੇਤੀ ਉੱਦਮ ਦੇ ਮਹੱਤਵ ਬਾਰੇ ਜ਼ੋਰ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਭਵਿੱਖ ਵਿੱਚ ਖਪਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਸੰਭਾਵੀ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਵਪਾਰਕ ਬਣਾਉਣ ਦੇ ਯੂਨੀਵਰਸਿਟੀ ਦੇ ਕਦਮਾਂ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਉਤਪਾਦਨ ਦੇ ਨਾਲ-ਨਾਲ ਸਵੈ ਮੰਡੀਕਰਨ ਅਤੇ ਖੇਤੀ ਵਪਾਰ ਨਾਲ ਜੁੜਨਾ ਵਧੇਰੇ ਮੁਨਾਫ਼ੇ ਦਾ ਕਾਮਯਾਬ ਰਸਤਾ ਸਾਬਿਤ ਹੋ ਸਕਦਾ ਹੈ |

ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਮੌਜੂਦਾ ਯੁਗ ਦੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭੋਜਨ ਵਿਗਿਆਨ ਅਤੇ ਤਕਨਾਲੋਜੀ ਖੇਤੀ ਖੇਤਰ ਦੇ ਅਹਿਮ ਪੱਖ ਬਣੇ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਇਹਨਾਂ ਦਾ ਲਾਭ ਲਿਆ ਹੈ | ਉਹਨਾਂ ਕਿਹ ਕਿ ਇਸ ਨਾਲ ਵਾਤਾਵਰਨ ਪੱਖੀ ਖੇਤੀ ਦਾ ਮਾਰਗ ਖੁਲਦਾ ਹੈ ਅਤੇ ਨਾਲ ਹੀ ਭੋਜਨ ਵਸਤਾਂ ਦਾ ਮਿਆਰ, ਪੌਸ਼ਕਤਾ, ਸੁਰੱਖਿਆ ਅਤੇ ਸਿਹਤ ਵਿੱਚ ਖਪਤਕਾਰ ਦਾ ਭਰੋਸਾ ਵਧਦਾ ਹੈ |

The post ਖੇਤੀ ਵਪਾਰ ਕਿਸਾਨਾਂ ਲਈ ਲਾਹੇਵੰਦ – ਡਾ ਸਤਿਬੀਰ ਸਿੰਘ ਗੋਸਲ appeared first on Ludhiana Live.

ਕਿਸਾਨ ਅਤੇ ਕਿਸਾਨ ਬੀਬੀਆਂ ਨੇ ‘ਕਿਸਾਨ ਭਾਗੀਦਾਰੀ, ਪ੍ਰਾਥਮਿਕਤਾ ਹਮਾਰੀ’ ਮੁਹਿੰਮ ਵਿੱਚ ਲਿਆ ਹਿੱਸਾ
ਲੁਧਿਆਣਾ : ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 250 ਦੇ ਕਰੀਬ ਕਿਸਾਨ ਪੀ.ਏ.ਯੂ. ਵਿਖੇ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ-ਅਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਸਮਾਗਮ ਵਿੱਚ ਸ਼ਾਮਿਲ ਹੋਏ । ਇਹ ਸਮਾਗਮ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਨੇ ਸਾਂਝੇ ਰੂਪ ਵਿੱਚ ਆਯੋਜਿਤ ਕੀਤਾ ।

ਇਸ ਮੁਹਿੰਮ ਦਾ ਆਰੰਭ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਪੀ.ਏ.ਯੂ. ਦੀ ਪਹਿਲ ਉਹਨਾਂ ਤਕਨਾਲੋਜੀਆਂ ਨੂੰ ਵਿਉਂਤਣ ਅਤੇ ਵਿਕਾਸ ਕਰਨ ਵੱਲ ਹੁੰਦੀ ਹੈ ਜਿਨ੍ਹਾਂ ਦਾ ਸਿੱਧਾ ਲਾਭ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੂੰ ਮਿਲ ਸਕੇ । ਇਹਨਾਂ ਤਕਨਾਲੋਜੀਆਂ ਰਾਹੀਂ ਖੇਤੀ ਕਾਰੋਬਾਰ ਅਤੇ ਖੇਤੀ ਨਾਲ ਸੰਬੰਧਤ ਹੋਰ ਕਿੱਤਿਆਂ ਦੀ ਮੁਹਾਰਤ ਵਿੱਚ ਵਾਧਾ ਹੋ ਸਕੇ । ਉਹਨਾਂ ਨੇ ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਖੇਤੀ ਉੱਦਮੀਆਂ ਦੇ ਸਿਖਲਾਈ ਲਈ ਪਹਿਲਕਦਮੀ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦਿਸ਼ਾ ਵਿੱਚ ਯੂਨੀਵਰਸਿਟੀ ਹਮੇਸ਼ਾ ਅੱਗੇ ਵਧਦੀ ਰਹੇਗੀ ।

ਪਾਬੀ ਦੇ ਮੁੱਖ ਨਿਗਰਾਨ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਆਪਣੇ ਭਾਸ਼ਣ ਵਿੱੱਚ ਖੇਤੀ ਆਮਦਨ ਵਧਾਉਣ ਅਤੇ ਖੇਤੀ ਕਾਰੋਬਾਰੀ ਉੱਦਮ ਵਿੱਚ ਵਾਧੇ ਦੀਆਂ ਪਾਬੀ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਅਕਾਦਮਿਕ ਸੰਸਥਾਵਾਂ, ਵਿੱਤੀ ਸੰਸਥਾਵਾਂ, ਉਦਯੋਗ ਅਤੇ ਹੋਰ ਭਾਗੀਦਾਰਾਂ ਨਾਲ ਮਿਲ ਕੇ ਉਸਾਰੂ ਵਾਤਾਵਰਨ ਬਨਾਉਣ ਦੀ ਕੋਸ਼ਿਸ਼ ਹੈ ।

ਉਹਨਾਂ ਦੱਸਿਆ ਕਿ ਪਾਬੀ ਤੋਂ ਸਿਖਲਾਈ ਪ੍ਰਾਪਤ 100 ਖੇਤੀ ਕਾਰੋਬਾਰੀ 5 ਕਰੋੜ ਤੋਂ ਵਧੇਰੇ ਦੀ ਵਿੱਤੀ ਇਮਦਾਦ ਪ੍ਰਾਪਤ ਕਰ ਰਹੇ ਹਨ । ਡਾ. ਰਿਆੜ ਨੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਖੇਤਰ ਵਿੱਚ ਸਿਖਲਾਈ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਪੀ.ਏ.ਯੂ. ਦੀ ਇਸ ਖੇਤਰ ਵਿੱਚ ਵਚਨਬੱਧਤਾ ਨੂੰ ਦੁਹਰਾਇਆ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਕਿਹਾ ਕਿ ਖੇਤੀ ਕਾਰੋਬਾਰ ਨਾਲ ਖੇਤੀ ਆਰਥਿਕਤਾ ਨੂੰ ਸਥਿਰਤਾ ਮਿਲੇਗੀ । ਉਹਨਾਂ ਨੇ 2015 ਵਿੱਚ ਓਹਾਈਓ ਰਾਜ ਯੂਨੀਵਰਸਿਟੀ ਅਮਰੀਕਾ ਦੀ ਸਹਾਇਤਾ ਨਾਲ ਸਥਾਪਿਤ ਭੋਜਨ ਉਦਯੋਗ ਇੰਨਕੁਬੇਸ਼ਨ ਸੈਂਟਰ ਦੀ ਸਥਾਪਨਾ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਇਹ ਕੇਂਦਰ ਕਿਸਾਨਾਂ, ਕਿਸਾਨ ਬੀਬੀਆਂ, ਨੌਜਵਾਨਾਂ, ਸਵੈ ਸੇਵੀ ਸੰਸਥਾਵਾਂ ਨੂੰ ਫਲਾਂ, ਸਬਜ਼ੀਆਂ ਅਤੇ ਅਨਾਜ ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਉਤਪਾਦ ਤਿਆਰ ਕਰਨ ਦੀ ਸਿਖਲਾਈ ਦੇ ਰਿਹਾ ਹੈ ।

ਇਸ ਤੋਂ ਇਲਾਵਾ ਉਤਪਾਦਾਂ ਦੇ ਮੰਡੀਕਰਨ ਦੀ ਸਿਖਲਾਈ ਵੀ ਇਸ ਕੇਂਦਰ ਦੀ ਅਹਿਮ ਪ੍ਰਾਪਤੀ ਹੈ । ਉਹਨਾਂ ਨੇ ਕੇਂਦਰ ਵੱਲੋਂ ਵੱਖ-ਵੱਖ ਅਚਾਰਾਂ, ਬੋਤਲਬੰਦ ਪੇਅ, ਸੁਕਐਸ਼, ਬਹੁ ਅਨਾਜੀ ਆਟਾ, ਕਣਕ ਦੇ ਕੁਕੀਜ਼, ਅਮਰੂਦ, ਪਲਪ ਅਤੇ ਸੇਬ ਤੇ ਗੰਨੇ ਦਾ ਰਸ ਬੋਤਲਬੰਦ ਕਰਨ ਦੀਆਂ ਤਕਨੀਕਾਂ ਦੀ ਦਿੱਤੀ ਜਾ ਰਹੀ ਸਿਖਲਾਈ ਬਾਰੇ ਵਿਸਥਾਰ ਨਾਲ ਗੱਲ ਕੀਤੀ ।

The post  ਕਿਸਾਨ ਅਤੇ ਕਿਸਾਨ ਬੀਬੀਆਂ ਨੇ ‘ਕਿਸਾਨ ਭਾਗੀਦਾਰੀ, ਪ੍ਰਾਥਮਿਕਤਾ ਹਮਾਰੀ’ ਮੁਹਿੰਮ ਵਿੱਚ ਲਿਆ ਹਿੱਸਾ appeared first on Ludhiana Live.