Connect with us

ਅਪਰਾਧ

ਟੀ. ਵੀ. ਸੀਰੀਅਲ ਦੇਖ ਮੰਗਣ ਚੱਲਿਆ ਸੀ ਫਿਰੌਤੀ, ਫਿਰ ਜੋ ਹੋਇਆ

Published

on

T. Also. The serial ransom demand was gone, then what happened

ਇਹ ਮਾਮਲਾ ਖੰਨਾ ‘ਚ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਟੀ. ਵੀ. ਸੀਰੀਅਲ ਦੇਖ ਕੇ ਇਕ ਕਾਰੋਬਾਰੀ ਤੋਂ ਉਸ ਦੇ ਪੁੱਤਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ। ਫਿਲਹਾਲ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਦਾ ਖ਼ੁਲਾਸਾ ਖੰਨਾ ਦੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਕਾਰੋਬਾਰੀ ਅੰਗਦ ਘਈ ਨੂੰ ਕਿਸੇ ਨੇ ਫੋਨ ‘ਤੇ ਧਮਕੀ ਦਿੱਤੀ ਸੀ ਕਿ ਮੈਨੂੰ 2 ਕਰੋੜ ਰੁਪਿਆ ਦੇ ਦਿਓ, ਨਹੀਂ ਤਾਂ ਮੈਂ ਤੁਹਾਡੇ ਪੁੱਤਰ ਨੂੰ ਮਾਰ ਦੇਵਾਂਗਾ। ਉਨ੍ਹਾਂ ਕਿਹਾ ਕਿ ਕਾਰੋਬਾਰੀ ਦੀਆਂ ਫੋਨ ਕਾਲਾਂ ਅਤੇ ਰਿਕਾਰਡਾਂ ਦੀ ਛਾਣ-ਬੀਣ ਮਗਰੋਂ ਉਨ੍ਹਾਂ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪਛਾਣ ਕੁਲਦੀਪ ਸਿੰਘ ਪਿੰਡ ਘੁੰਗਰਾਲੀ ਵੱਜੋਂ ਹੋਈ ਹੈ।

ਉੱਥੇ ਹੀ ਡੀ. ਐਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕਾਰੋਬਾਰੀ ਦੀ ਫੈਕਟਰੀ ‘ਚ 2-3 ਮਹੀਨੇ ਪਹਿਲਾਂ ਸਕਿਓਰਿਟੀ ਗਾਰਡ ਦੀ ਨੌਕਰੀ ਕੀਤੀ ਸੀ। ਡੀ. ਐਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀ ਦੇ ਸਿਰ ‘ਤੇ ਕਰਜ਼ਾ ਸੀ ਅਤੇ ਉਸ ਨੇ ਹੀ ਟੀ. ਵੀ. ਸੀਰੀਅਲ ਦੇਖ ਕੇ ਉਸ ਨੇ ਹੀ ਕਾਰੋਬਾਰੀ ਨੂੰ ਧਮਕੀ ਦਿੱਤੀ ਸੀ ਤਾਂ ਜੋ ਉਸ ਦਾ ਕਰਜ਼ਾ ਉਤਰ ਸਕੇ। ਫਿਲਹਾਲ ਪੁਲਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Facebook Comments

Trending