ਪੰਜਾਬੀ

ਵਾਰ-ਵਾਰ ਹੁੰਦੀ ਹੈ ਪੈਰਾਂ ‘ਚ ਸੋਜ਼ ਤਾਂ ਇਨ੍ਹਾਂ Natural ਤਰੀਕਿਆਂ ਨਾਲ ਪਾਓ ਰਾਹਤ

Published

on

ਪੈਰਾਂ ‘ਚ ਸੋਜ ਇੱਕ ਆਮ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਗਲਤ ਲਾਈਫਸਟਾਈਲ, ਪੌਸ਼ਟਿਕ ਤੱਤਾਂ ਦੀ ਕਮੀ, ਸਰੀਰਕ ਗਤੀਵਿਧੀਆਂ ਦੀ ਕਮੀ ਜਾਂ ਮੋਟਾਪੇ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਪੈਦਲ ਚੱਲਣ, ਵਧਦੀ ਉਮਰ, ਪ੍ਰੈਗਨੈਂਸੀ, ਪੁਰਾਣੀ ਸੱਟ ਜਾਂ ਪੈਰਾਂ ‘ਚ ਬਲੱਡ ਸਰਕੂਲੇਸ਼ਨ ਠੀਕ ਨਾ ਹੋਣ ਕਾਰਨ ਵੀ ਪੈਰਾਂ ‘ਚ ਸੋਜ ਆ ਜਾਂਦੀ ਹੈ। ਮਾਹਿਰਾਂ ਅਨੁਸਾਰ ਜਦੋਂ ਤੁਹਾਡੇ ਟਿਸ਼ੂਆਂ ‘ਚ Liquid ਇਕੱਠਾ ਹੁੰਦਾ ਹੈ ਤਾਂ ਇਸਨੂੰ ਐਡੀਮਾ ਕਿਹਾ ਜਾਂਦਾ ਹੈ ਜੋ ਪੈਰਾਂ ‘ਚ ਸੁੱਜਣ ਦਾ ਕਾਰਨ ਹੈ। ਤੁਸੀਂ ਕੁਝ ਕੁਦਰਤੀ ਤਰੀਕੇ ਅਪਣਾ ਕੇ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਸਿਰਹਾਣੇ ‘ਤੇ ਰੱਖੋ ਪੈਰ : ਕਈ ਵਾਰ ਕਈ ਘੰਟੇ ਲਗਾਤਾਰ ਕੰਮ ਕਰਨ ਨਾਲ ਪੈਰਾਂ ‘ਚ ਸੋਜ ਵੀ ਆ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬਿਸਤਰ ‘ਤੇ ਲੇਟ ਜਾਓ ਅਤੇ ਗੱਦੀ ਜਾਂ ਸਿਰਹਾਣੇ ਦੀ ਮਦਦ ਨਾਲ ਪੈਰਾਂ ਨੂੰ ਥੋੜ੍ਹਾ ਉੱਚਾ ਰੱਖੋ। ਪੈਰਾਂ ਨੂੰ ਥੋੜ੍ਹਾ ਜਿਹਾ ਉੱਚਾ ਰੱਖਣ ਨਾਲ ਸੋਜ ਹੌਲੀ-ਹੌਲੀ ਠੀਕ ਹੋ ਜਾਵੇਗੀ।

ਵਧਦੇ ਵਜ਼ਨ ਨੂੰ ਕਰੋ ਘੱਟ : ਭਾਰ ਵਧਣ ਕਾਰਨ ਵੀ ਪੈਰਾਂ ‘ਚ ਸੋਜ ਆ ਸਕਦੀ ਹੈ। ਭਾਰ ਵਧਣ ਨਾਲ ਬਲੱਡ ਸਰਕੁਲੇਸ਼ਨ ‘ਚ ਸਮੱਸਿਆ ਆਉਂਦੀ ਹੈ। ਜਿਸ ਕਾਰਨ ਤੁਹਾਡੇ ਪੈਰਾਂ ‘ਚ ਸੋਜ ਵੀ ਆ ਸਕਦੀ ਹੈ। ਇਸ ਲਈ ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਇਸ ‘ਤੇ ਕੰਟਰੋਲ ਰੱਖੋ।

ਪੋਟਾਸ਼ੀਅਮ ਦੀ ਕਮੀ : ਭੋਜਨ ‘ਚ ਪੋਟਾਸ਼ੀਅਮ ਦੀ ਕਮੀ ਕਾਰਨ ਵੀ ਪੈਰਾਂ ‘ਚ ਸੋਜ ਆ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀ ਡਾਇਟ ‘ਚ ਪੋਟਾਸ਼ੀਅਮ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਕੇਲਾ, ਸ਼ਕਰਕੰਦੀ, ਆਲੂ, ਐਵੋਕਾਡੋ, ਅਨਾਰ, ਪਾਲਕ ਵਰਗੀਆਂ ਚੀਜ਼ਾਂ ਖਾਓ।

Compressed ਜੁਰਾਬਾਂ ਪਹਿਨੋ : ਜੇ ਤੁਹਾਡੇ ਪੈਰਾਂ ‘ਚ ਦਰਦ ਜਾਂ ਸੋਜ ਹੈ ਤਾਂ ਆਪਣੇ ਪੈਰਾਂ ‘ਚ Compressed ਜੁਰਾਬਾਂ ਪਹਿਨੋ। ਇਨ੍ਹਾਂ ਜੁਰਾਬਾਂ ਨੂੰ ਕੁਝ ਸਮੇਂ ਲਈ ਆਪਣੇ ਪੈਰਾਂ ‘ਤੇ ਰੱਖੋ। ਇਨ੍ਹਾਂ ਨੂੰ ਪਹਿਨਣ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ ਅਤੇ ਪੈਰਾਂ ਦੀ ਸੋਜ ਘੱਟ ਹੁੰਦੀ ਹੈ।

8-10 ਗਲਾਸ ਪਾਣੀ ਪੀਓ : ਪੈਰਾਂ ‘ਚ ਸੋਜ ਸਰੀਰ ‘ਚ ਪਾਣੀ ਦੀ ਕਮੀ ਦੇ ਕਾਰਨ ਵੀ ਹੋ ਸਕਦੀ ਹੈ। ਇਸ ਲਈ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਦਿਨ ‘ਚ ਘੱਟੋ ਘੱਟ 8-10 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡਾ ਸਰੀਰ ਹਾਈਡ੍ਰੇਟ ਰਹੇਗਾ ਅਤੇ ਪੈਰਾਂ ਦੀ ਸੋਜ ਵੀ ਠੀਕ ਹੋ ਜਾਵੇਗੀ।

ਮੈਗਨੀਸ਼ੀਅਮ ਨਾਲ ਭਰਪੂਰ ਫ਼ੂਡ ਖਾਓ : ਮੈਗਨੀਸ਼ੀਅਮ ਦੀ ਕਮੀ ਨਾਲ ਵੀ ਪੈਰਾਂ ‘ਚ ਦਰਦ ਹੋ ਸਕਦਾ ਹੈ। ਇਸ ਲਈ ਤੁਹਾਨੂੰ ਡਾਈਟ ‘ਚ ਮੈਗਨੀਸ਼ੀਅਮ ਯੁਕਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਬਦਾਮ, ਬ੍ਰੋਕਲੀ, ਡਾਰਕ ਚਾਕਲੇਟ, ਹਰੀਆਂ ਸਬਜ਼ੀਆਂ, ਦਹੀਂ ਵਰਗੇ ਫੂਡਜ਼ ਦਾ ਸੇਵਨ ਕਰ ਸਕਦੇ ਹੋ।

Facebook Comments

Trending

Copyright © 2020 Ludhiana Live Media - All Rights Reserved.