ਪੰਜਾਬ ਨਿਊਜ਼

ਕਣਕ ਦੀ ਪੀਲੀ ਕੁੰਗੀ ਨੂੰ ਸਮੇਂ ਸਿਰ ਕਾਬੂ ਕਰਨ ਲਈ ਸਰਵੇਖਣ ਜਰੂਰੀ

Published

on

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਨੀਂਮ ਪਹਾੜੀ ਇਲਾਕਿਆਂ ਵਿੱਚ ਕਣਕ ਦਾ ਸਰਵੇਖਣ ਦੌਰਾਨ ਪੀਲੀ ਕੁੰਗੀ ਦਾ ਹਮਲਾ ਰੋਪੜ ਜ਼ਿਲ੍ਹੇ ਦੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਕੁਝ ਕੁ ਖੇਤਾਂ ਵਿੱਚ ਐੱਚ ਡੀ 2967, ਐੱਚ ਡੀ 3086 ਅਤੇ ਹੋਰ ਗੈਰ ਸਿਫਾਰਿਸ਼ੀ ਕਿਸਮਾਂ ‘ਤੇ ਪਾਇਆ ਗਿਆ ਹੈ । ਇਸ ਵੇਲੇ ਪੀਲੀ ਕੁੰਗੀ ਦੇ ਵੱਧਣ-ਫੁੱਲਣ ਲਈ ਮੌਸਮ ਬਹੁਤ ਅਨੁਕੂਲ ਚੱਲ ਰਿਹਾ ਹੈ ।

ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਨਰਪਿੰਦਰਜੀਤ ਕੌਰ ਢਿੱਲੋਂ ਵੱਲੋਂ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਕਣਕ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਪੀਲੀ ਕੁੰਗੀ ਪਹਿਲਾਂ ਖੇਤ ਵਿੱਚ ਧੌੜੀਆਂ ‘ਚ ਦਿਖਾਈ ਦਿੰਦੀ ਹੈ । ਜੇਕਰ ਸ਼ੁਰੂ ਵਿੱਚ ਬਿਮਾਰੀ ਨੂੰ ਧੌੜੀਆਂ ਵਿੱਚ ਹੀ ਕਾਬੂ ਕਰ ਲਿਆ ਜਾਵੇ ਤਾਂ ਪੀਲੀ ਕੁੰਗੀ ਦਾ ਅੱਗੇ ਫੈਲਾਅ ਰੁੱਕ ਜਾਂਦਾ ਹੈ।

ਜਿਨ੍ਹਾਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਐਚ ਡੀ 2967, ਐੱਚ ਡੀ 3086 ਅਤੇ ਹੋਰ ਗੈਰ ਸਿਫਾਰਿਸ਼ੀ ਕਿਸਮਾਂ ਦੀ ਕਾਸ਼ਤ ਕੀਤੀ ਹੈ ਉਨ੍ਹਾਂ ਨੂੰ ਇਸ ਸਮੇਂ ਚੁਕੰਨੇ ਰਹਿਣ ਦੀ ਖਾਸ ਲੋੜ ਹੈ। ਜੇਕਰ ਖੇਤ ਵਿੱਚ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ, ਪੱਤਿਆਂ ਉੱਤੇ ਪੀਲੀਆਂ ਧੂੜੇਦਾਰ ਧਾਰੀਆਂ ਦੇ ਰੂਪ ਵਿੱਚ ਦਿਖਾਈ ਦੇਣ ਤਾਂ ਆਪਣੀ ਫਸਲ ਤੇ 120 ਗ੍ਰਾਮ ਨਟੀਵੋ 75 ਡਬਲਯੂ ਜੀ ਜਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ ਜਾਂ 200 ਮਿ.ਲਿ. ਕਸਟੋਡੀਆ 325 ਐਸ ਸੀ ਜਾਂ ਟਿਲਟ 25 ਈ ਸੀ ਜਾਂ ਸ਼ਾਈਨ 25 ਈ ਸੀ ਜਾਂ ਬੰਪਰ 25 ਈ ਸੀ ਜਾਂ ਕੰਮਪਾਸ 25 ਈ ਸੀ ਜਾਂ ਸਟਿਲਟ 25 ਈ ਸੀ ਜਾਂ ਮਾਰਕਜ਼ੋਲ 25 ਈ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਤਾਂ ਜੋ ਪੀਲੀ ਕੁੰਗੀ ਦੇ ਵਾਧੇ ਨੂੰ ਉੱਥੇ ਹੀ ਰੋਕਿਆ ਜਾ ਸਕੇ।

Facebook Comments

Trending

Copyright © 2020 Ludhiana Live Media - All Rights Reserved.