ਪੰਜਾਬੀ

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਲਗਾਇਆ ਸਮਰ ਸਪੋਰਟਸ ਕੈਂਪ

Published

on

ਲੁਧਿਆਣਾ : ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ, ਲੁਧਿਆਣਾ ਵੱਲੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਸਮਰ ਸਪੋਰਟਸ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ “ਸਮੁੱਚਾ ਵਿਕਾਸ ਅਤੇ ਵਿਸ਼ੇਸ਼ ਸਿਖਲਾਈ” ਸੀ। ਕੈਂਪ ਵਿਚ 60 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ।

ਵਿਦਿਆਰਥੀਆਂ ਨੇ ਵਿਸ਼ੇਸ਼ ਕੋਚਾਂ ਦੀ ਅਗਵਾਈ ਹੇਠ ਐਥਲੈਟਿਕਸ, ਕ੍ਰਿਕਟ, ਫੁੱਟਬਾਲ, ਬਾਸਕਟਬਾਲ, ਸਾਫਟਬਾਲ, ਬੇਸਬਾਲ ਅਤੇ ਵਾਲੀਬਾਲ ਵਰਗੀਆਂ ਖੇਡਾਂ ਖੇਡਣ ਦਾ ਆਨੰਦ ਮਾਣਿਆ। ਕੈਂਪ ਦਾ ਵਿਸ਼ੇਸ਼ ਆਕਰਸ਼ਣ ਮਨੋਰੰਜਕ ਗਤੀਵਿਧੀਆਂ, ਜ਼ੁੰਬਾ ਕਲਾਸਾਂ ਅਤੇ ਅਨੁਕੂਲਿਤ ਖੁਰਾਕ ਯੋਜਨਾਵਾਂ ਸਨ। ਉਨ੍ਹਾਂ ਨੇ ਆਪਣੇ ਕੋਚਾਂ ਦੀ ਪ੍ਰੇਰਣਾ ਅਤੇ ਅਣਥੱਕ ਯਤਨਾਂ ਰਾਹੀਂ ਸਹਿਯੋਗ, ਅਗਵਾਈ ਅਤੇ ਖੇਡ ਭਾਵਨਾ ਸਿੱਖੀ।

ਵਿਦਿਆਰਥੀਆਂ ਨੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਖੇਡ ਦੇ ਵੱਖ-ਵੱਖ ਹੁਨਰਾਂ ਅਤੇ ਬੁਨਿਆਦੀ ਸਿਧਾਂਤਾਂ ਨੂੰ ਵੀ ਸਿੱਖਿਆ। ਸਮਾਪਤੀ ਦਿਵਸ ‘ਤੇ ਪਿ੍ੰਸੀਪਲ ਸ੍ਰੀਮਤੀ ਗੁਰਮੰਤ ਕੌਰ ਗਿੱਲ ਵਲੋਂ ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ।

 

Facebook Comments

Trending

Copyright © 2020 Ludhiana Live Media - All Rights Reserved.