Connect with us

ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ਵਿੱਚ ਕੀਤਾ ਗਿਆ ਸਮਰ ਕੈਂਪ ਦਾ ਆਯੋਜਨ

Published

on

Summer camp held at MGM Public School

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਵੇਂ ਕਿ ਆਰਟ ਐਂਡ ਕਰਾਫਟ, ਮਿਊਜ਼ਿਕ ਐਂਡ ਡਾਂਸ,ਯੋਗਾ ਅਤੇ ਇੰਗਲਿਸ਼ ਪਲੇ। ‌ਸਾਰੀਆਂ ਗਤੀਵਿਧੀਆਂ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਕੀਤੀਆਂ ਗਈਆਂ।ਅਧਿਆਪਕਾਂ ਨੇ ਵੀ ਬੜੇ ਉਤਸ਼ਾਹ ਅਤੇ ਦਿਲਚਸਪੀ ਨਾਲ ਇਹਨਾਂ ਗਤੀਵਿਧੀਆਂ ਨੂੰ ਕਰਵਾਇਆ।

ਅੱਜ ਅੰਤਿਮ ਦਿਨ ਬੱਚਿਆਂ ਨੇ ਇਹ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਅੰਤ ਵਿੱਚ ਪ੍ਰਿੰਸੀਪਲ ਅਤੇ ਡਾਇਰੈਕਟਰ ਗੱਜਣ ਸਿੰਘ ਥਿੰਦ ਨੇ ਇਸ ਸਫ਼ਲ ਪ੍ਰੋਗਰਾਮ ਦੀ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ।

Facebook Comments

Trending