ਪੰਜਾਬੀ

ਸਪਰਿੰਗ ਡੇਲ ਸਕੂਲ ਵਿਖੇ ਕਲਾਤਮਕ ਰੰਗਾਂ ਨਾਲ਼ ਸਮਾਪਤ ਹੋਇਆ ਸਮਰ ਕੈਂਪ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਕਲਾਤਮਕ ਕਿਰਿਆਵਾਂ ਨਾਲ਼ ਭਰਪੂਰ ਸਮਰ ਕੈਂਪ ਦਾ ਸਮਾਪਣ ਸਮਾਗਮ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕੀਤਾ।

ਇਸ ਸਮਰ ਕੈਂਪ ਦੌਰਾਨ ਵੱਖ-ਵੱਖ ਗੀਤਵਿਧੀਆਂ ਜਿਵੇਂ ਓਰੇਟਰੀ ਸਕਿਲਜ਼, ਸੈਲਫ਼ ਗਰੂਮਿੰਗ, ਕੈਲੀਗ੍ਰਾਫੀ, ਕਲਨਰੀ ਆਰਟ, ਟੇਬਲ ਮੈਨਰਜ਼, ਡਾਂਸ ਬੋਨਾਜ਼ਾ (ਜੁ਼ੰਬਾ, ਐਰੋਬਿਕਸ, ਹਿਪ-ਹੋਪ, ਸੈਮੀਕਲਾਸੀਕਲ) ਸੈਲਫ਼ ਡਿਫੈਂਸ, ਲੋਕ ਨਾਚ ਆਦਿ ਦਾ ਅਯੋਜਨ ਕਰਕੇ ਬੱਚਿਆਂ ਦੀ ਕਲਾ ਨੂੰ ਹੋਰ ਜ਼ਿਆਦਾ ਨਿਖਾਰਿਆ ਗਿਆ। ਇਸ ਦੇ ਨਾਲ਼ ਹੀ, ਫ਼ਨ ਵਿੱਦ ਸਾਇੰਸ, ਆਰਟ ਐਂਡ ਕਰਾਫਟ/ਪੇਂਟਿੰਗ, ਅਤੇ ਕੰਪਿਊਟਰ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਹੀਆਂ।

ਸਮਰ ਕੈਂਪ ਦੌਰਾਨ ਭਾਸ਼ਾ ਵਿਚ ਆਪਣੀ ਰੁਚੀ ਅਤੇ ਦਿਲਚਸਪੀ ਰੱਖਦੇ ਹੋਏ ਬੱਚਿਆਂ ਨੇ ਜਰਮਨ ਭਾਸ਼ਾ ਵੀ ਸਿੱਖੀ। ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬੱਚਿਆਂ ਨੇ ਆਪਣੇ ਦੁਆਰਾ ਬਣਾਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਕੀਤੀ ਤੇ ਅੰਤ ਵਿੱਚ ਨੱਚ ਕੇ ਅਤੇ ਧਮਾਲਾਂ ਪਾ ਕੇ ਇਸ ਸਮਰ ਕੈਂਪ ਦਾ ਸਮਾਪਣ ਕੀਤਾ। ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੇ ਪੂਲ ਪਾਰਟੀ ਦਾ ਵੀ ਖ਼ੂਬ ਆਨੰਦ ਮਾਣਿਆ । ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਦੀ ਪਿੱਠ ਥਾਪੜੀ। ਉਹਨਾਂ ਨਾਲ਼ ਹੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਸੋ ਹਰ ਬੱਚੇ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ।

Facebook Comments

Trending

Copyright © 2020 Ludhiana Live Media - All Rights Reserved.