ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਸਮਰ ਕੈੰਪ ਦੀ ਕੀਤੀ ਸਮਾਪਤੀ

Published

on

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਵਿੱਚ ਸਮਰ ਕੈੰਪ ਦੇ ਆਖਰੀ ਦਿਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਦੀ ਪ੍ਰਧਾਨਗੀ ਵਿੱਚ ਬੜੀ ਧੂਮਧਾਮ ਨਾਲ ਸਮਾਪਤ ਕੀਤਾ ਗਿਆ। ਸਮਰ ਕੈੰਪ ਵਿੱਚ ਆਯੋਜਿਤ ਗਤੀਵਿਧੀਆਂ ਯੋਗਾ, ਡਾਂਸ,ਵੈਦਿਕ ਮੈਥ,ਮੈਂਟਲ ਮੈਥ,ਖੇਡਾਂ, ਕੁਕਿੰਗ, ਪ੍ਰ੍ਸਨੈਲਟੀ ਵਿਕਾਸ, Computer Animation ਵਿੱਚ ਵਿਦਿਆਰਥੀਆਂ ਨੇ ਮੁਹਾਰਤ ਹਾਸਲ ਕੀਤੀ।

ਇਸ ਪ੍ਰੋਗਰਾਮ ਦੇ ਅੰਤ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਦੇ ਕੌਸ਼ਲ ਨੂੰ ਸਮਾਨਿਤ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਅਧਿਆਪਕਾ ਨੇ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਤੋਂ ਖੁਸ ਹੋ ਕੇ ਉਹਨਾਂ ਨੂੰ ਜੀਵਨ ਵਿੱਚ ਹਮੇਸ਼ਾ ਇਸੇ ਤਰਾਂ ਭਾਗ ਲੈਣ ਲਈ ਪ੍ਰੇਰਿਤ ਕੀਤਾ । ਇਸ ਦੇ ਨਾਲ ਹੀ ਮੁੱਖ ਅਧਿਆਪਕਾ ਨੇ ਅਧਿਆਪਕਾ ਦਾ ਸਮਰ ਕੈੰਪ ਵਿੱਚ ਪੁਰਣ ਸਹਿਯੋਗ ਦੇਣ ਲਈ ਸ਼ਲਾਘਾ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.