Connect with us

ਖੇਤੀਬਾੜੀ

 ਕਣਕ ਦੇ ਸਿੱਟਿਆਂ ਉੱਪਰ ਜਾਮਣੀ ਧੱਬਿਆਂ ਦੀ ਸਮੱਸਿਆ ਬਾਰੇ ਕਿਸਾਨਾਂ ਨੂੰ ਦਿੱਤੇ ਸੁਝਾਅ

Published

on

Suggestions given to farmers regarding the problem of purple spots on wheat ears

ਲੁਧਿਆਣਾ : ਕਣਕ ਦੇ ਸਿੱਟਿਆਂ ਤੇ ਪਿਛਲੇ ਕੁਝ ਦਿਨਾਂ ਤੋਂ ਜਾਮਣੀ ਰੰਗੇ ਧੱਬਿਆਂ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਇਹ ਸਮੱਸਿਆ ਕਣਕ ਦੀਆਂ ਸਾਰੀਆਂ ਕਿਸਮਾਂ ਤੇ ਦੇਖਣ ਨੂੰ ਮਿਲੀ ਹੈ। ਇਸ ਦਾ ਮੁੱਖ ਕਾਰਨ ਮੌਸਮ ਦੀ ਤਬਦੀਲੀ ਹੈ। ਇਹ ਧੱਬੇ ਛਿਲ਼ਕੇ ਤੱਕ ਹੀ ਸੀਮਿਤ ਹਨ ਅਤੇ ਦਾਣਿਆਂ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਪੀ.ਏ.ਯੂ. ਦੇ ਪੌਦਾ ਰੋਗ ਵਿਭਾਗ ਦੇ ਮੁੱਖੀ, ਡਾ. ਨਰਪਿੰਦਰਜੀਤ ਕੌਰ ਢਿੱਲੋਂ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਕਣਕ ਦੇ ਸਿੱਟਿਆਂ ਤੇ ਆਈ ਇਹ ਕੁਦਰਤੀ ਅਲਾਮਤ ਦੇ ਇਲਾਜ ਲਈ ਕਿਸੇ ਵੀ ਤਰ੍ਹਾਂ ਦੇ ਉੱਲੀਨਾਸ਼ਕ ਜਾਂ ਰਸਾਇਣ ਦੇ ਛਿੜਕਾਅ ਦੀ ਕੋਈ ਲੋੜ ਨਹੀਂ।

ਮਾਹਿਰਾਂ ਨੇ ਕਿਹਾ ਕਿ ਪੰਜਾਬ ਵਿਚ ਲਗਭਗ 95 ਫ਼ੀਸਦੀ ਰਕਬੇ ‘ਤੇ ਕਣਕ ਦੀ ਮੌਜੂਦਾ ਸੀਜ਼ਨ ਵਿਚ ਬਿਜਾਈ 25 ਅਕਤੁੂਬਰ ਤੋਂ 15 ਨਵੰਬਰ ਤੱਕ ਕੀਤੀ ਗਈ ਸੀ ਜੋ ਕਿ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਹੈ ਕਣਕ ਖਾਸ ਕਰਕੇ ਦਾਣੇ ਪੈਣ ਸਮੇਂ, ਉੱਚ ਤਾਪਮਾਨ ਲਈ ਵਧੇਰੇ ਸੰਵੇਦਨਸ਼ੀਲ ਹੈ। ਇਸ ਸਮੇਂ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਅਤੇ ਭਾਰ ਉੱਤੇ ਉੱਚ ਤਾਪਮਾਨ ਦਾ ਮਾੜਾ ਪ੍ਰਭਾਵ ਪੈਂਦਾ ਹੈ ।ਜਿਸ ਦੇ ਨਤੀਜੇ ਵਜੋਂ ਕਣਕ ਦੇ ਝਾੜ੍ਹ ਅਤੇ ਗੁਣਵੱਤਾ ਵਿਚ ਗਿਰਾਵਟ ਆਉਂਦੀ ਹੈ ।

ਵੱਧ ਤਾਪਮਾਨ ਕਾਰਨ ਅਗੇਤੀ ਅਤੇ ਹਲਕੀ ਤੋਂ ਦਰਮਿਆਨੀ ਜ਼ਮੀਨ ‘ਤੇ ਬੀਜੀ ਫ਼ਸਲ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਪੱਕ ਜਾਂਦੀ ਹੈ ਜਿਸ ਕਰਕੇ ਦਾਣੇ ਮਾੜੇ ਰਹਿ ਜਾਂਦੇ ਹਨ । ਮਾਰਚ 2022 ਦੇ ਦੂਜੇ ਅਤੇ ਤੀਜੇ ਹਫਤੇ ਵਿਚ ਪਿਛਲੇ ਸਾਲ (ਮਾਰਚ 2021) ਨਾਲੋਂ ਅਚਾਨਕ 4-6 ਡਿਗਰੀ ਸੈਟੀਂਗਰੇਡ ਜ਼ਿਆਦਾ ਦੇਖਿਆ ਗਿਆ ਹੈ। ਮੌਜੂਦਾ ਹਾਲਾਤ ਤਹਿਤ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਫ਼ਸਲ ਨੂੰ ਇੱਕ ਹਲਕਾ ਪਾਣੀ ਲਗਾਇਆ ਜਾਵੇ ।

Facebook Comments

Trending