Connect with us

ਪੰਜਾਬੀ

ਪੇਂਡੂ ਨੌਜਵਾਨਾਂ ਲਈ ਤਿੰਨ ਮਹੀਨੇ ਦਾ ਖੇਤੀ ਸਿਖਲਾਈ ਕੈਂਪ ਸਫਲਤਾ ਨਾਲ ਨੇਪਰੇ ਚੜਿਆ

Published

on

Successful three month agricultural training camp for rural youth

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸੰਯੁਕਤ ਫਸਲ ਉਤਪਾਦਨ ਵਿਸ਼ੇ ਤੇ ਪੇਂਡੂ ਨੌਜਵਾਨਾਂ ਲਈ ਲਾਇਆ ਜਾਣ ਵਾਲਾ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਬੀਤੇ ਦਿਨੀਂ ਸਮਾਪਤ ਹੋ ਗਿਆ । ਇਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 43 ਨੌਜਵਾਨ ਸ਼ਾਮਿਲ ਹੋਏ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

ਉਹਨਾਂ ਪੇਂਡੂ ਨੌਜਵਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੁੜਨ ਦੀ ਸਲਾਹ ਦਿੱਤੀ ਅਤੇ ਇਸ ਕੋਰਸ ਨੂੰ ਖੇਤੀ ਦੀ ਵਿਗਿਆਨਕ ਦਿਸ਼ਾ ਵੱਲ ਲੈਣ ਜਾਣ ਵਾਲਾ ਅਮਲ ਕਿਹਾ । ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਕੋਰਸ ਨੂੰ ਸਾਲ ਵਿੱਚ ਦੋ ਵਾਰ ਪੇਂਡੂ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਲਾਇਆ ਜਾਂਦਾ ਹੈ ।

ਕੋਰਸ ਦੇ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਵਿਸਥਾਰ ਨਾਲ ਕੋਰਸ ਵਿੱਚ ਦਿੱਤੀ ਸਿਖਲਾਈ ਬਾਰੇ ਜਾਣਕਾਰੀ ਮੁਹੱਈਆ ਕਰਵਾਈ । ਉਹਨਾਂ ਕਿਹਾ ਕਿ ਪੀ.ਏ.ਯੂ. ਮਾਹਿਰਾਂ ਨੇ ਫਸਲ ਉਤਪਾਦਨ, ਕਾਸ਼ਤ ਦੇ ਢੰਗ, ਬਾਗਬਾਨੀ ਫਸਲਾਂ, ਕੀੜੇ ਅਤੇ ਬਿਮਾਰੀਆਂ ਤੋਂ ਇਲਾਵਾ ਸ਼ਹਿਦ ਮੱਖੀ ਪਾਲਣ, ਖੁੰਬ ਉਤਪਾਦਨ ਅਤੇ ਪਸ਼ੂ ਪਾਲਣ ਬਾਰੇ ਸਿਖਲਾਈ ਦਿੱਤੀ ਗਈ ਹੈ ।

Facebook Comments

Trending