ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਜੀ ਯੋਗ ਅਗਵਾਈ ਅਤੇ ਹੋਸਟਲ ਵਾਰਡਨ ਸ੍ਰੀਮਤੀ ਗੁਰਵਿੰਦਰ ਕੌਰ ਜੀ ਦੀ ਦੇਖ-ਰੇਖ ਵਿੱਚ ਮਿਸ ਹੋਸਟਲ ਫਰੈਸ਼ਰ ਦਾ ਸਫ਼ਲ ਆਯੋਜਨ ਕੀਤਾ ਗਿਆ। ਹੋਸਟਲ ਕਮੇਟੀ ਅਤੇ ਵਿਦਿਆਰਥਣਾਂ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦਾ ਸੁਆਗਤ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ।
ਮਿਸ ਹੋਸਟਲ ਫਰੈਸ਼ਰ ਮੁਕਾਬਲੇ ਦੇ ਤਿਨ ਰਾਊਡ ਰੱਖੇ ਗਏ, ਜਿਹਨਾਂ ਵਿੱਚ ਕਮਲਪ੍ਰੀਤ ਕੌਰ, ਰੈਪ ਵਾਕ, ਆਪਣੇ ਹੁਨਰ ਦੀ ਪੇਸ਼ਕਾਰੀ ਅਤੇ ਸਵਾਲ- ਜਵਾਬ ਰਾਊਡ ਨੂੰ ਪਾਰ ਕਰਕੇ ਮਿਸ ਹੋਸਟਲ ਫਰੈਸ਼ਰ ਦਾ ਖਿਤਾਬ ਜਿੱਤਣ ਵਿੱਚ ਸਫ਼ਲ ਰਹੀਂ। ਜਸਮਨ ਪ੍ਰੀਤ, ਨੇ ਫਸਟ ਅਤੇ ਮਨਦੀਪ ਕੌਰ ਨੇ ਸੈਕਿਡ ਰਨਅਰਅੱਪ ਦਾ ਖਿਤਾਬ ਜਿੱਤਿਆ। ਮਿਸ ਰਮਨਜੀਤ ਭੱਟੀ ਅਤੇ ਸ੍ਰੀਮਤੀ ਹਰਲੀਨ ਕੌਰ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਪ੍ਰਿਸੀਪਲ ਸ੍ਰੀਮਤੀ ਸੁਮਨ ਲਤਾ ਜੀ ਦੁਆਰਾ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ।