ਪੰਜਾਬ ਨਿਊਜ਼

ਵਿਦਿਆਰਥੀ ਪੜ੍ਹਨਗੇ ਪੰਜਾਬ ਦਾ ਗੌਰਵਮਈ ਇਤਿਹਾਸ-ਮਨਮੋਹਨ ਸਿੰਘ

Published

on

ਲੁਧਿਆਣਾ : ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਜੀ. ਡੀ. ਐੱਸ. ਕਾਨਵੈਂਟ ਸਕੂਲ ਰਾਹੋਂ ਦੇ ਚੇਅਰਮੇਨ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਵਲੋਂ ਮੋਹ ਦੀਆਂ ਤੰਦਾਂ ਪੰਜਾਬੀ ਪਾਠ ਪੁਸਤਕਾਂ ਸੰਪਾਦਤ ਕੀਤੀਆਂ ਗਈਆਂ ਹਨ। ਇਹ ਪਾਠ ਪੁਸਤਕਾਂ ਦਾ ਸੰਗ੍ਰਹਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਮੀਰ ਵਿਰਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾਂਭਣ ਅਤੇ ਅਪਨਾਉਣ ਦਾ ਇਕ ਯਤਨ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਪਾਠ ਪੁਸਤਕਾਂ ‘ਚ ਛਪਣ ਵਾਲੀ ਸਮੱਗਰੀ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਤਬਦੀਲ ਨਹੀਂ ਹੋਈ। ਭਾਸ਼ਾ ਦੇ ਮੁੱਢਲੇ ਸਿਧਾਂਤਾਂ ‘ਚ ਬਹੁਤੀ ਤਬਦੀਲੀ ਨਹੀਂ ਆਈ ਪਰ ਸਮੇਂ-ਸਮੇਂ ‘ਤੇ ਇਸ ਵਿਚ ਹੋਣ ਵਾਲੀਆਂ ਤਬਦੀਲੀਆਂ ਅਤੇ ਟੈਕਨਾਲੌਜੀ ਦੇ ਇਸ ਯੁੱਗ ਵਿਚ ਨਵੇਂ ਵਿਸ਼ੇ ਅਤੇ ਨਵੇਂ ਉਦੇਸ਼ ਜੁੜਨੇ ਬਹੁਤ ਜ਼ਰੂਰੀ ਹਨ।

ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ, ਪੰਜਾਬ ਦਾ ਅਮੀਰ ਵਿਰਸਾ, ਗੁਰੂਆਂ ਦੀ ਜੀਵਨੀ ਅਤੇ ਪੰਜਾਬ ਦੇ ਯੋਧਿਆਂ ਦੀਆਂ ਕਹਾਣੀਆਂ ਪਹਿਲਾਂ ਐੱਨ. ਸੀ. ਈ. ਆਰ. ਟੀ. ਦੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਵਿਚੋਂ ਗਾਇਬ ਹੋਣੀਆਂ ਸ਼ੁਰੂ ਹੋਈਆਂ ਅਤੇ ਹੁਣ ਇਸ ਦਾ ਅਸਰ ਹੌਲੀ-ਹੌਲੀ ਪੰਜਾਬੀ ਦੀਆਂ ਪਾਠ-ਪੁਸਤਕਾਂ ਉੱਪਰ ਪੈਣਾ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਡਾ. ਧੂਰੀ ਵਲੋਂ ਸੰਪਾਦਤ ਪੁਸਤਕਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨਾਂ ਦਾ ਜੀਵਨ ਫਲਸਫਾ, ਵਿਸ਼ਵ ਪ੍ਰਸਿੱਧ ਵਿਅਕਤੀਆਂ ਤੇ ਪੰਜਾਬ ਦੇ ਯੋਧਿਆਂ ਅਤੇ ਦੇਸ਼ ਭਗਤਾਂ ਦੀਆਂ ਜੀਵਨੀਆਂ, ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼ ਤੋਂ ਵਿਦਿਆਰਥੀਆਂ ਨੂੰ ਜਾਣੰੂ ਕਰਵਾਉਣਾ ਹੈ। ਉਨ੍ਹਾਂ ਡਾ. ਜਗਜੀਤ ਸਿੰਘ ਧੂਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪੁਸਤਕਾਂ ਪੜ੍ਹਨ ਨਾਲ ਵਿਦਿਆਰਥੀ ਆਪਣੇ ਅਮੀਰ ਸੱਭਿਆਚਾਰ ਤੋਂ ਜਾਣੰੂ ਹੋਣਗੇ।

Facebook Comments

Trending

Copyright © 2020 Ludhiana Live Media - All Rights Reserved.