ਪੰਜਾਬੀ

ਪੰਜਾਬੀ ਸਿਨੇਮਾ ਜਗਤ ਦੇ ਊੱਘੇ ਕਲਾਕਾਰ ਹੋਏ ਵਿਦਿਆਰਥੀਆਂ ਦੇ ਰੁ ਬ ਰੁ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਅੱਜ ਪੰਜਾਬੀ ਸਿਨੇਮਾ ਜਗਤ ਦੇ ਉੱਘੇ ਕਲਾਕਾਰ ਹਰਭਜਨ ਮਾਨ,ਅਮਰ ਨੂਰੀ ਤੇ ਦਿਲਬਰ ਆਰਿਆ ਵਿਦਿਆਰਥਣਾਂ ਦੇ ਰੁ ਬ ਰੁ ਹੋਏ।

ਆਉਣ ਵਾਲੀ ਪੰਜਾਬੀ ਫਿਲਮ ਪੀ.ਆਰ. ਦੇ ਕਲਾਕਾਰ ਹਰਭਜਨ ਮਾਨ ,ਅਮਰ ਨੂਰੀ , ਦਿਲਬਰ ਆਰਿਆ ਅਤੇ ਹੋਰ ਮੈਂਬਰਾਂ ਦੇ ਕਾਲਜ ਵਿਹੜੇ ਆਉਣ ‘ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਅਤੇ ਪ੍ਰਧਾਨ ਸ. ਰਣਜੋਧ ਸਿੰਘ ਨੇ ਉਹਨਾਂ ਨੂੰ ਜੀ ਆਇਆ ਕਿਹਾ।

ਡਾ.ਨਿਰਮਲ ਜੌੜਾ ਵੀ ਵਿਸ਼ੇਸ਼ ਤੌਰ ‘ ਕਾਲਜ ਆਏ। ਹਰਭਜਨ ਮਾਨ ਨੇ ਪੰਜਾਬ ਦੇ ਅਜੋਕੇ ਹਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਵੇਂ ਅੱਜ ਸਾਡੇ ਪੰਜਾਬ ਦੇ ਨੌਜਵਾਨ ਪਰਵਾਸੀ ਹੋ ਰਹੇ ਹਨ, ਕੁੜੀਆਂ ਮੁੰਡੇ ਪੜ੍ਹਈ ਕਰਨ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਮਾਪੇ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਬਾਹਰ ਜਾ ਕੇ ਸੈੱਟ ਹੋਣ ਪਰ ਤ੍ਰਾਸਦੀ ਇਹ ਹੈ ਕਿ ਪਰਵਾਸੀ ਮੁਲਕਾਂ ਵਿੱਚ ਸਾਡੇ ਵਿਦਿਆਰਥੀਆਂ ਨੂੰ ਅੰਤਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਰਭਜਨ ਮਾਨ ਨੇ ਅਪਣੀ ਆਉਣ ਵਾਲੀ ਫ਼ਿਲਮ ਪੀ.ਆਰ ਬਾਰੇ ਵੀ ਗੱਲ ਕੀਤੀ ਕਿ ਜਿਸ ਵਿੱਚ ਇਸ ਸਮੱਸਿਆ ਨੂੰ ਹੀ ਪੇਸ਼ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਇਸ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਕਿਹਾ ਕਿ ਹਰਭਜਨ ਮਾਨ ਦੀ ਫਿਲਮ ਪੀ.ਆਰ ਤੋਂ ਸਾਡੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੀ ਧਰਤੀ ਦੀ ਅਸਲੀਅਤ ਪਤਾ ਚੱਲੇਗੀ,ਉਹ ਗੁਮਰਾਹ ਹੋਣ ਤੋਂ ਬਚਣਗੇ ,ਇਹ ਫਿਲਮ ਪੰਜਾਬੀ ਸਿਨੇਮਾ ਰਾਹੀਂ ਵਧੀਆਂ ਸੁਨੇਹਾ ਦੇਣ ਵਾਲੀ ਹੈ।ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਖ਼ੂਬ ਮਨੋਰੰਜਨ ਕੀਤਾ।

Facebook Comments

Trending

Copyright © 2020 Ludhiana Live Media - All Rights Reserved.