ਪੰਜਾਬ ਨਿਊਜ਼

ਵਿਦਿਆਰਥੀਆਂ ਨੇ ਚਾਇਲਡ ਲਾਈਨ-1098 ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣ ਲਈ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ

Published

on

ਲੁਧਿਆਣਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਵਿੰਗਾਂ ‘ਚ ਬੱਚਿਆਂ ਦੀ ਸੁਰੱਖਿਆ, ਬੱਚਿਆਂ ਦੀ ਭਲਾਈ ਲਈ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਬਾਲ ਘਰਾਂ ਲਈ ਮਾਸਟਰ ਆਫ ਸ਼ੋਸਲ ਵਰਕਰ (ਐਮ. ਐਸ. ਡਬਲਿਊ.) ਤੇ ਬੀ. ਐਸ. ਸੀ. ਹਿਊਮੈਨ ਕਮਿਊਨਿਟੀ ਸਾਇੰਸ (ਇਲੈਕਟ) ਕਰ ਰਹੇ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ‘ਚ ਆਪਣੀ ਸਿਖਲਾਈ ਦੌਰਾਨ ਰੇਲਵੇ ਸਟੇਸ਼ਨ ਪੁੱਜੇ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਸੈਣੀ ਦੀ ਅਗਵਾਈ ‘ਚ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਦੇ ਅਦਾਰੇ ਰੇਲਵੇ ਚਾਇਲਡ ਲਾਇਨ ਪੁੱਜੇ। ਵਿਦਿਆਰਥੀਆਂ ਨੇ ਲਾਵਾਰਸ ਤੇ ਬੇਸਹਾਰਾ ਬੱਚਿਆਂ, ਘਰ ਤੋਂ ਭੱਜੇ ਜਾਂ ਭਜਾਏ, ਅਗਵਾ ਕੀਤੇ ਬੱਚੇ, ਬਾਲ ਮਜ਼ਦੂਰੀ, ਬਾਲ ਵਿਆਹ, ਬਾਲ ਸੋਸ਼ਣ, ਬਾਲ ਤਸਕਰੀ ਆਦਿ ਕੈਟਾਗਿਰੀ ਨਾਲ ਸੰਬੰਧਿਤ ਮਾਮਲਿਆਂ ਬਾਰੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਨਾਲ ਸਵਾਲ-ਜਵਾਬ ਕਰਦਿਆਂ ਅਜਿਹੇ ਬੱਚਿਆਂ ਨੂੰ ਮੁਢਲੇ ਦੌਰ ‘ਚ ਸੰਭਾਲਣ ਲਈ ਚਾਇਲਡ ਲਾਈਨ ਵਲੋਂ ਕੀਤੀ ਜਾਣ ਵਾਲੀ ਕਾਗਜ਼ੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਜੈਪ੍ਰੀਤ ਕੌਰ ਤੇ ਸੁਖਰਾਜ ਕੌਰ, ਪੀ. ਏ. ਯੂ. ਦੀ ਵਿਦਿਆਰਥਣ ਮਹਿਕਦੀਪ ਕੌਰ ਤੇ ਗੂਰਿਕਾ ਅਰੁਣ ਨੇ ਪ੍ਰੋਟੈਕਸਨ ਆਫ ਚਾਇਲਡ ਸੈਕਸੂਅਲ ਆਫੈਂਸ (ਪੋਕਸੋ) ਦੇ ਵੱਖ-ਵੱਖ ਸੈਕਸ਼ਨ ਤੋਂ ਇਲਾਵਾ 363, 366, 365, 376 ਆਈ. ਪੀ. ਤੇ ਬੱਚਿਆਂ ਨੂੰ ਲਾਵਾਰਸ ਸੁੱਟਣ ਦੇ ਮਾਮਲਿਆਂ ‘ਚ ਦਰਜ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ |

ਇਸ ਮੌਕੇ ਰਸ਼ਮੀ ਸੈਣੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਐਸ. ਜੀ. ਬੀ. ਫਾਊਾਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ-ਕਮ-ਡਾਇਰੈਕਟਰ ਚਾਇਲਡ ਲਾਈਨ ਕੁਲਦੀਪ ਸਿੰਘ ਮਾਨ ਦੀ ਅਗਵਾਈ ‘ਚ ਚਾਇਲਡ ਲਾਈਨ ਰੇਲਵੇ ਤੇ ਚਾਇਲਡ ਲਾਈਨ ਸ਼ਹਿਰੀ ਬਾਲ ਅਧਿਕਾਰਾਂ ਦੀ ਰਾਖੀ ਅਤੇ ਬੱਚਿਆਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਸੰਜੀਦਾ ਹੈ।

 

 

Facebook Comments

Trending

Copyright © 2020 Ludhiana Live Media - All Rights Reserved.