ਜੌਨ ਡੀਅਰ, ਐੱਸ ਏ ਈ ਇੰਡੀਆ, ਮਹਿੰਦਰਾ ਅਤੇ ਮਹਿੰਦਰਾ, ਕਮਿੰਸ ਅਤੇ ਇਹ ਏ ਆਰ ਏ ਆਈ ਦੇ ਜੱਜਾਂ ਦੀ ਇੱਕ ਟੀਮ ਨੇ ਵੱਖ-ਵੱਖ ਸਥਿਤੀਆਂ ਵਿੱਚ ਇਸ ਮਸੀਨ ਦਾ ਚੰਗੀ ਤਰ•ਾਂ ਮੁਲਾਂਕਣ ਕੀਤਾ| ਜੱਜਾਂ ਨੇ ਆਟੋਮੇਟਿਡ ਮਲਟੀ ਵੈਜੀਟੇਬਲ ਟਰਾਂਸਪਲਾਂਟਰ ਦੇ ਡਿਜਾਈਨ ਅਤੇ ਪ੍ਰਦਰਸਨ ਦੀ ਬਹੁਤ ਸਲਾਘਾ ਕੀਤੀ| ਅਰਸਦੀਪ ਸਿੰਘ, ਨਿਹਾਲ ਅਸਤੀ ਅਤੇ ਹਰਸ਼ਿਤ ਪਰਾਸਰ ਦੇ ਨਾਲ ਇਨੋਵੇਟਰਜ ਟੀਮ ਦੇ ਕਪਤਾਨ ਮਿਸਟਰ ਕਰਨ ਨੇ ਵਿਕਸਤ ਮਸੀਨ ਦੇ ਡਿਜਾਈਨ, ਕੰਮ ਕਰਨ, ਲਾਗਤ ਵਿਸਲੇਸਣ ਬਾਰੇ ਦੱਸਿਆ|