Connect with us

ਪੰਜਾਬੀ

ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਕੱਢੀ ਰੋਸ ਰੈਲੀ

Published

on

Students protest against government

ਰਾੜਾ ਸਾਹਿਬ / ਲੁਧਿਆਣਾ : ਸਥਾਨਕ ਸਰਕਾਰੀ ਕਾਲਜ ਦੇ ਸਮੂਹ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਕਾਲਜ ਤੋਂ ਰਾੜਾ ਸਾਹਿਬ ਦੇ ਮੇਨ ਚੌਂਕ ਤੱਕ, ਹੱਥਾਂ ‘ਚ ਤਖਤੀਆਂ ਲੈ ਕੇ ਭਰਵੀਂ ਰੋਸ ਰੈਲੀ ਕੱਢੀ ਗਈ। ਜਿਸ ‘ਚ ਉਨਾਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਕੇ ਆਪਣੇ ਉੱਜਲੇ ਭਵਿੱਖ ਲਈ ਕਾਲਜ ‘ਚ ਆ ਰਹੀਆਂ ਅੌਕੜਾਂ ਸਬੰਧੀ ਸਰਕਾਰ ਤੋਂ ਮੰਗ ਕੀਤੀ।

ਉਨਾਂ ਚੰਨੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਕਾਲਜ ਦੇ ਵਿਦਿਆਰਥੀਆਂ ਦੇ ਪੇਪਰ ਆਨ ਲਾਇਨ ਮਾਧਿਅਮ ਰਾਹੀਂ ਹੋਣੇ ਚਾਹੀਦੇ ਹਨ, ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਪੀਟੀਏ ਫੰਡ ਮਾਫ ਹੋਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਕਿਉਂਕਿ ਸਾਰੇ ਪੋ੍ਫੈਸਰ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ‘ਤੇ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦਾ ਸਲੇਬਸ ਵੀ ਨਹੀਂ ਪੂਰਾ ਹੋ ਰਿਹਾ।

ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਤੇ ਅਧਿਆਕਾਂ ਦੀਆਂ ਮੰਗਾਂ ‘ਤੇ ਪੂਰਾ ਨਹੀਂ ਉਤਰਦੀ ਤਾਂ ਵਿਦਿਆਰਥੀਆਂ ਵੱਲੋਂ ਵੀ ਆਪਣੀਆਂ ਪੜ੍ਹਾਈਆਂ ਛੱਡ ਕੇ ਅਣਮਿਥੇ ਸਮੇਂ ਲਈ ਧਰਨਿਆਂ ‘ਤੇ ਬੈਠਿਆ ਜਾਵੇਗਾ।

Facebook Comments

Trending