ਪੰਜਾਬੀ
ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਕੱਢੀ ਰੋਸ ਰੈਲੀ
Published
3 years agoon
ਰਾੜਾ ਸਾਹਿਬ / ਲੁਧਿਆਣਾ : ਸਥਾਨਕ ਸਰਕਾਰੀ ਕਾਲਜ ਦੇ ਸਮੂਹ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਕਾਲਜ ਤੋਂ ਰਾੜਾ ਸਾਹਿਬ ਦੇ ਮੇਨ ਚੌਂਕ ਤੱਕ, ਹੱਥਾਂ ‘ਚ ਤਖਤੀਆਂ ਲੈ ਕੇ ਭਰਵੀਂ ਰੋਸ ਰੈਲੀ ਕੱਢੀ ਗਈ। ਜਿਸ ‘ਚ ਉਨਾਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਕੇ ਆਪਣੇ ਉੱਜਲੇ ਭਵਿੱਖ ਲਈ ਕਾਲਜ ‘ਚ ਆ ਰਹੀਆਂ ਅੌਕੜਾਂ ਸਬੰਧੀ ਸਰਕਾਰ ਤੋਂ ਮੰਗ ਕੀਤੀ।
ਉਨਾਂ ਚੰਨੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਕਾਲਜ ਦੇ ਵਿਦਿਆਰਥੀਆਂ ਦੇ ਪੇਪਰ ਆਨ ਲਾਇਨ ਮਾਧਿਅਮ ਰਾਹੀਂ ਹੋਣੇ ਚਾਹੀਦੇ ਹਨ, ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਪੀਟੀਏ ਫੰਡ ਮਾਫ ਹੋਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਕਿਉਂਕਿ ਸਾਰੇ ਪੋ੍ਫੈਸਰ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ‘ਤੇ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦਾ ਸਲੇਬਸ ਵੀ ਨਹੀਂ ਪੂਰਾ ਹੋ ਰਿਹਾ।
ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਤੇ ਅਧਿਆਕਾਂ ਦੀਆਂ ਮੰਗਾਂ ‘ਤੇ ਪੂਰਾ ਨਹੀਂ ਉਤਰਦੀ ਤਾਂ ਵਿਦਿਆਰਥੀਆਂ ਵੱਲੋਂ ਵੀ ਆਪਣੀਆਂ ਪੜ੍ਹਾਈਆਂ ਛੱਡ ਕੇ ਅਣਮਿਥੇ ਸਮੇਂ ਲਈ ਧਰਨਿਆਂ ‘ਤੇ ਬੈਠਿਆ ਜਾਵੇਗਾ।
You may like
-
ਪੀ ਏ ਯੂ ਦੇ ਵਾਈਸ ਚਾਂਸਲਰ ਨੇ ਧਰਨਾਕਾਰੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
-
PAU ਦੇ ਵਿਦਿਆਰਥੀਆਂ ਨੇ ਵੇਚੀ ਚਾਹ, ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਖਿਲਾਇਆ ਸੈਂਡਵਿਚ
-
ਗਡਵਾਸੂ ਵਿੱਚ ਇੰਟਰਨਸ਼ਿਪ ‘ਚ ਵਾਧੇ ਲਈ ਵਿਦਿਆਰਥੀਆਂ ਵਲੋਂ ਮਰਨ ਵਰਤ ਸ਼ੁਰੂ, ਚੌਥੇ ਦਿਨ ਵੀ ਜਾਰੀ ਰਿਹਾ ਵਿਰੋਧ
-
ਪ੍ਰੀਖਿਆ ਨੂੰ ਲੈ ਕੇ ਪੀ.ਏ.ਯੂ. ਦੇ ਵਿਦਿਆਥੀਆਂ ਵਲੋਂ ਰੋਸ ਧਰਨਾ ਜਾਰੀ
-
ਆਨਲਾਈਨ ਪ੍ਰੀਖਿਆ ਦੀ ਮੰਗ ਨੂੰ ਲੈ ਕੇ ਪੀਏਯੂ ਦੇ ਵਿਦਿਆਰਥੀਆਂ ਦਾ ਧਰਨਾ ਜਾਰੀ
-
ਆਫਲਾਈਨ ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਵਿਰੁੱਧ ਵਿਦਿਆਰਥੀਆਂ ਦਾ ਧਰਨਾ ਜਾਰੀ
