Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ

Published

on

Students of Sri Atam Vallabh Jain College conducted an industrial visit

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਸਟਾਕ ਐਂਡ ਕੈਪਿਟਲ ਲਿਮਟਿਡ ਦਾ ਦੌਰਾ ਕੀਤਾ ਗਿਆ। 43 ਵਿਦਿਆਰਥੀਆਂ ਨੇ ਸਟਾਕ ਐਕਸਚੇਂਜ ਦਾ ਦੌਰਾ ਕੀਤਾ ਅਤੇ ਸਟਾਕ ਮਾਰਕਿਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਸਟਾਕ ਐਕਸਚੇਂਜ ਵਿੱਚ ਸ਼੍ਰੀ ਅਤੁਲ ਚਿਕਰਸਾਲ  ਨੇ ਵਿਦਿਆਰਥੀਆਂ ਲਈ ਇੱਕ ਸੈਸ਼ਨ ਆਯੋਜਤ ਕੀਤਾ। ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਟਾਕ ਮਾਰਕਿਟ ਅਤੇ ਸਟਾਕ ਟਰੇਡਿੰਗ ਬਾਰੇ ਜਾਣਕਾਰੀ ਦਿੱਤੀ।

ਸ਼੍ਰੀਮਤੀ ਗੁਰਪ੍ਰੀਤ ਕੌਰ ਵੱਲੋਂ ਵੀ ਵਿਦਿਆਰਥੀਆਂ ਨੂੰ ਸਟਾਕ ਮਾਰਕਿਟ ਦੇ ਉਤਾਰ – ਚੜਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਖਾਸ ਤੌਰ ‘ਤੇ IPO ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਸਟਾਕ ਮਾਰਕਿਟ ਬਾਰੇ ਡੂੰਘਾਈ ਨਾਲ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਦਿੱਤੀ। ਦੋਹਾਂ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੱਤੇ ਗਏ।

Facebook Comments

Trending