Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Published

on

Students of Master Tara Singh Memorial Collegiate School hit the malls

ਲੁਧਿਆਣਾ : ਪੀਐਸਈਬੀ ਵੱਲੋਂ ਬੀਤੇ ਦਿਨ ਐਲਾਨੇ ਨਤੀਜੇ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜੀਏਟ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ 10+2 ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕਾਮਰਸ ਸਟ੍ਰੀਮ ਵਿੱਚ ਪਲਕ ਨੇ 93.8% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਹਰਸਿਮਰਨ ਕੌਰ (91.4%) ਅਤੇ ਚੇਸ਼ਟਾ (90.2%) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਹਿਊਮੈਨਿਟੀਜ਼ ਸਟ੍ਰੀਮ ਵਿੱਚ ਦੀਕਸ਼ਾ ਨੇ 88.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਰਿਧੀ ਜਿੰਦਲ (87.8%) ਅਤੇ ਮਾਨਸੀ ਪਾਂਡੇ (87.2%) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ ਕਿਰਨਦੀਪ ਕੌਰ ਨੇ ਕਲਾਸ ਦੇ ਵਿਦਿਆਰਥੀਆਂ ਨੂੰ 100 ਫੀਸਦੀ ਨਤੀਜਾ ਆਉਣ ਤੇ ਵਧਾਈ ਦਿੱਤੀ। ਉਨ੍ਹਾਂ ਨੇ 10 +2 ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

Facebook Comments

Trending