Connect with us

ਪੰਜਾਬੀ

 ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

Published

on

Students of Gujranwala Guru Nanak Khalsa College won first place
ਲੁਧਿਆਣਾ :  ਏ. ਐਸ. ਕਾਲਜ ਖੰਨਾ  ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ 62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਂਦੇ ਹੋਏ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕਾਲਜ ਦੀ ਭੰਗੜਾ ਟੀਮ (ਕੈਪਟਨ ਸਿੰਘ (ਬੀ।ਏ।ਭਾਗ ਤੀਜਾ) ਕਰਮਜੀਤ ਸਿੰਘ, ਵਰੁਣ ਡੋਗਰਾ, ਹਰਪ੍ਰੀਤ ਸਿੰਘ, ਰੋਹਿਤ ਬਹਿਲ, ਕਰਨਦੀਪ ਸਿੰਘ, ਅਰਸ਼ਦੀਪ  ਸਿੰਘ ਅਤੇ ਮੋਹਿਤਪ੍ਰੀਤ  ਸਿੰਘ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਇਸੇ ਭੰਗੜਾ ਟੀਮ ਦੇ ਵਿਦਿਆਰਥੀ ਕਰਮਜੀਤ ਸਿੰਘ ਨੇ ਵਿਅਕਤੀਗਤ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਵੰਸ਼ਿਕਾ ਕਪੂਰ, (ਬੀ।ਸੀ।ਏ।ਭਾਗ ਤੀਜਾ) ਨੇ ਫੋਟੋਗ੍ਰਾਫੀ ਮੁਕਾਬਲੇ ਵਿਚੋਂ ਪਹਿਲਾ ਸਥਾਨ, ਵਿਦਿਆਰਥੀ ਗੁਰਪਵਨਵੀਰ ਸਿੰਘ ਮਰਵਾਹਾ (ਬੀ।ਕਾਮ ਭਾਗ ਦੂਜਾ) ਨੇ ਗੀਤ ਮੁਕਾਬਲੇ ਵਿਚੋ ਤੀਜਾ ਸਥਾਨ ਅਤੇ ਜਸਪਿੰਦਰ ਸਿੰਘ ਬੈਂਸ (ਬੀ।ਏ।ਭਾਗ ਦੂਜਾ) ਨੇ ਕਵਿਤਾ ਮੁਕਾਬਲੇ  ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

Facebook Comments

Trending