Connect with us

ਪੰਜਾਬੀ

ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

Students of Devki Devi Jain Memorial College for Women performed brilliantly

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ ਵੋਕ (ਫੈਸ਼ਨ ਡਿਜ਼ਾਈਨਿੰਗ) ਦੂਜੇ ਸਮੈਸਟਰ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣਾ ਨਾਮ ਰੋਸ਼ਨ ਕੀਤਾ।

ਸੁਪਨਪ੍ਰੀਤ ਕੌਰ ਨੇ 91.83 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ, ਨੈਨਸੀ ਰੋਜ਼ ਰੀਟਾ ਨੇ 91.5 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮੁਸਕਾਨ ਨੇ 91.00 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਤੀਜਾ ਸਥਾਨ ਹਾਸਲ ਕੀਤਾ।

ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਸੁਖਦੇਵ ਰਾਜ ਜੈਨ, ਸ੍ਰੀ ਨੰਦ ਕੁਮਾਰ ਜੈਨ (ਚੇਅਰਮੈਨ), ਸ੍ਰੀ ਵਿਪਨ ਕੁਮਾਰ ਜੈਨ (ਸੀਨੀਅਰ ਵਾਈਸ ਪ੍ਰੈਜ਼ੀਡੈਂਟ), ਸ੍ਰੀ ਬਾਂਕਾ ਬਿਹਾਰੀ ਲਾਲ ਜੈਨ (ਉਪ ਪ੍ਰਧਾਨ), ਸ੍ਰੀ ਸ਼ਾਂਤੀ ਰੂਪ ਜੈਨ (ਉਪ ਪ੍ਰਧਾਨ), ਸ੍ਰੀ ਰਾਜੀਵ ਜੈਨ (ਸਕੱਤਰ), ਸ੍ਰੀ ਰਾਕੇਸ਼ ਕੁਮਾਰ ਜੈਨ (ਸੰਯੁਕਤ ਸਕੱਤਰ), ਸ੍ਰੀ ਰਾਜ ਕੁਮਾਰ ਗੁਪਤਾ (ਮੈਨੇਜਰ)। ਕਾਲਜ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਜੈਨ (ਕੈਸ਼ੀਅਰ) ਅਤੇ ਡਾ ਸਰਿਤਾ ਬਹਿਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Facebook Comments

Trending