Connect with us

ਪੰਜਾਬੀ

ਵਿਦਿਆਰਥੀਆਂ ਨੇ ਪੀਟੀਯੂ ਯੂਨੀਵਰਸਿਟੀ ਪ੍ਰੀਖਿਆਵਾਂ ‘ਚ ਮਾਰੀਆਂ ਮੱਲਾਂ

Published

on

Students hit PTU University exams

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀ ਜੀ ਐਨ ਆਈ ਐਮ ਟੀ ) ਘੁਮਾਰ ਮੰਡੀ ਨੇ ਨਾਮਣਾ ਖੱਟਿਆ ਅਤੇ ਕਈ ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਦੇ ਸਾਰੇ ਆਈ ਕੇ ਜੀ ਪੀ ਟੀ ਯੂਮਾਨਤਾ ਪ੍ਰਾਪਤ ਕਾਲਜਾਂ ਵਿੱਚੋਂ ਆਪਣੀ ਸਥਿਤੀ ਨੂੰ ਮੁੜ ਪੱਕਾ ਕੀਤਾ।

ਯੂਨੀਵਰਸਿਟੀ ਦੀਆਂ ਪੁਜ਼ੀਸ਼ਨਾਂ ਹਾਸਲ ਕਰਨ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ, ਬੀ.ਐਸ.ਸੀ. (ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ), 2016-19 ਬੈਚ ਦੇ ਮਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੋਨੇ ਦਾ ਤਗਮਾ ਹਾਸਲ ਕੀਤਾ, ਉਸੇ ਕਲਾਸ ਦੀ ਅਮਨਪ੍ਰੀਤ ਵੀ ਪਿੱਛੇ ਨਹੀਂ ਰਹੀ,ਉਸ ਨੇ ਯੂਨੀਵਰਸਿਟੀ ਵਿੱਚ ਓਵਰਆਲ ਛੇਵਾਂ ਰੈਂਕ ਹਾਸਲ ਕੀਤਾ। ਬੀਸੀਏ 2016-19 ਬੈਚਵਿੱਚੋਂ ਗੀਤਾਂਜਲੀ ਨੇ ਯੂਨੀਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਬੀਐਸਸੀ (ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ) 2017-2020 ਬੈਚ ਵਿੱਚੋਂ, ਜਸਕੀਰਤ ਸਿੰਘ ਅਤੇ ਅਮਨਦੀਪ ਕੌਰ ਨੇ ਕ੍ਰਮਵਾਰ ਛੇਵਾਂ ਅਤੇ ਦਸਵਾਂ ਸਥਾਨ ਪ੍ਰਾਪਤ ਕਰਕੇ ਜੀਜੀਐਨਆਈਐਮਟੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਾਣ ਵਧਾਇਆ। ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਐਮ.ਸੀ.ਏ. ਦੀਆਂ ਵਿਦਿਆਰਥਣਾਂ ਮਨਦੀਪ ਕੌਰ ਅਤੇ ਰਵਿੰਦਰ ਕੌਰ ਨੇ ਯੂਨੀਵਰਸਿਟੀ ਵਿਚ ਕ੍ਰਮਵਾਰ ਦੂਜਾ ਅਤੇ ਛੇਵਾਂ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ।

ਬੀ.ਕਾਮ ਬੈਚ 2020 ਦੀ ਮਨਿੰਦਰ ਕੌਰ ਨੇ ਹਜ਼ਾਰਾਂ ਨੂੰ ਪਿੱਛੇ ਛੱਡ ਕੇ ਯੂਨੀਵਰਸਿਟੀ ਦੀ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਬੀਐਸਸੀ-ਫੈਸ਼ਨ ਟੈਕਨਾਲੋਜੀ ਵਿੱਚੋਂ ਰਾਜਵੀਰ ਕੌਰ ਨੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ।

 

 

Facebook Comments

Trending