ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਾਜ ਕਾਲਜ ਚੌਕੀਮਾਨ ਦੇ ਵਿਦਿਆਰਥੀਆਂ ਨੇ ਹੈਲੋਵੀਨ ਤਿਉਹਾਰ ਮਨਾਇਆ। ਇਸ ਸਮਾਗਮ ‘ਚ ਵਿਦਿਆਰਥੀ ਤੇ ਅਧਿਆਪਕ ਹੈਲੋਵੀਨ ਦੀ ਭਾਵਨਾ ਨੂੰ ਮਨਾਉਣ ਲਈ ਵੱਖ-ਵੱਖ ਪੁੁਸ਼ਾਕਾਂ ਵਿੱਚ ਸਜੇ।

ਉੱਥੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਪਹਿਰਾਵੇ ਪਾ ਕੇ ਚੰਗੀਆਂ ਆਤਮਾਵਾਂ ਦਾ ਸਵਾਗਤ ਕਰਨ ਤੇ ਉਨ੍ਹਾਂ ਦੇ ਜੀਵਨ ‘ਚ ਬੁੁਰੀਆਂ ਆਤਮਾਵਾਂ ਨੂੰ ਦੂਰ ਕਰਨ ਦਾ ਸੰਕੇਤ ਦਿੱਤਾ। ਵਿਦਿਆਰਥੀਆਂ ਨੂੰ ਹੈਲੋਵੀਨ ਪਾਰਟੀ ਵਿਚ ਖੇਡਾਂ ਦਾ ਆਨੰਦ ਲੈਣ ਅਤੇ ਡਾਂਸ ਕਰਨ ਦਾ ਮੌਕਾ ਮਿਲਿਆ। ਕਾਲਜ ਕਮਿਊਨਿਟੀ ਨੇ ਸਾਰੇ ਵਿਦਿਆਰਥੀਆਂ ਦਾ ਆਨੰਦ ਲੈਣ ਲਈ ਇੱਕ ਮਜ਼ੇਦਾਰ ਪਾਰਟੀ ਦੀ ਮੇਜ਼ਬਾਨੀ ਕੀਤੀ। ਸਮਾਗਮ ‘ਚ ਇੱਕ ਡੀਜੇ, ਡਰਾਉਣੀ ਸਜਾਵਟ ਵੀ ਕੀਤੀ ਹੋਈ ਸੀ।