ਲੁਧਿਆਣਾ : ਜ਼ਿਲਾ ਸਿੱਖਿਆ ਅਫਸਰ ਨੇ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਅਨੁਸਾਰ ਨਰਸਰੀ ਕਲਾਸ ਤੋਂ 12ਵੀਂ ਤੱਕ ਦੀਆਂ ਫੀਸਾਂ (ਜਿਵੇਂ ਕਿ ਫੀਸਾਂ, ਚਲਾਨ, ਖਰਚੇ, ਟਿਊਸ਼ਨ ਫੀਸ, ਬੁਨਿਆਦੀ ਢਾਂਚਾ ਅਤੇ ਅਧਿਐਨ ਸਮੱਗਰੀ ਆਦਿ) ਪੋਰਟਲ ‘ਤੇ ਦਿਖਾਈ ਜਾਣੀ ਚਾਹੀਦੀ ਹੈ।ਨਰਸਰੀ ਕਲਾਸ ਦੀਆਂ ਫੀਸਾਂ ਪਹਿਲਾਂ ਵਾਂਗ ਹੀ ਹੋਣੀਆਂ ਚਾਹੀਦੀਆਂ ਹਨ। ਇਹ ਯਕੀਨੀ ਬਣਾਇਆ ਜਾਵੇ ਕਿ ਹਰ ਨਵੀਂ ਜਮਾਤ ਦੇ ਦਾਖ਼ਲੇ ਸਮੇਂ ਮਾਪਿਆਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਇੱਕੋ ਦੁਕਾਨ ਤੋਂ ਖ਼ਰੀਦਣ ਲਈ ਮਜਬੂਰ ਨਾ ਕੀਤਾ ਜਾਵੇ।
ਜੇਕਰ ਮਾਪਿਆਂ ਵੱਲੋਂ ਉਪਰੋਕਤ ਸਬੰਧੀ ਕਿਸੇ ਵੀ ਸਕੂਲ ਦੀ ਸ਼ਿਕਾਇਤ ਮਿਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ ਅਤੇ ਅਗਲੇਰੀ ਕਾਰਵਾਈ ਲਈ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ।