ਲੁਧਿਆਣਾ : ਡਰਾਈਵਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਲੁਧਿਆਣਾ ‘ਚ ਕਈ ਵਾਹਨਾਂ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਪੁਲੀਸ ਵਿਭਾਗ ਨੇ ਕਮਰਸ਼ੀਅਲ ਵਾਹਨਾਂ ਨੂੰ ਜਨਤਕ ਟਰਾਂਸਪੋਰਟ ਵਜੋਂ ਵਰਤਣ ’ਤੇ ਪਾਬੰਦੀ ਲਾ ਦਿੱਤੀ ਹੈ।
ਡੀ.ਸੀ.ਪੀ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਲੋਕਾਂ ਨੂੰ ਢੋਆ-ਢੁਆਈ ਦਾ ਕੰਮ ਕਮਰਸ਼ੀਅਲ ਅਤੇ ਹੈਵੀ ਡਿਊਟੀ ਵਾਲੇ ਵਾਹਨਾਂ ਜਿਵੇਂ ਜੀਪ, ਟਾਟਾ-407, ਟਾਟਾ-409, ਟਰੈਕਟਰ-ਟਰਾਲੀ ਆਦਿ ਵਾਹਨਾਂ ‘ਤੇ ਕੀਤਾ ਜਾਵੇ।ਲੋਕਾਂ ਲਈ ਅਜਿਹਾ ਕਰਨਾ ਖਤਰਨਾਕ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਡੀ.ਸੀ.ਪੀ ਹੁਕਮਾਂ ਅਨੁਸਾਰ ਵਪਾਰਕ ਵਾਹਨਾਂ ਨੂੰ ਜਨਤਕ ਟਰਾਂਸਪੋਰਟ ਵਜੋਂ ਵਰਤਣ ‘ਤੇ ਪਾਬੰਦੀ ਹੈ।