ਪੰਜਾਬੀ

ਡੇਅਰੀਆਂ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਦਲਜੀਤ ਸਿੰਘ ਗਰੇਵਾਲ

Published

on

ਸ਼ਹਿਰ ਵਾਸੀਆਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਪਹਿਲਕਦਮੀ ਕਰਦਿਆਂ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਐਨੀਮਲ ਲਵਰ ਸੋਸਾਇਟੀ ਨਾਲ ਰਾਬਤ ਕਰਕੇ ਸਥਾਨਕ ਤਾਜਪੁਰ ਰੋਡ ਵਿਖੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਸੋਸਾਇਟੀ ਮੈਂਬਰਾਂ ਨੂੰ ਸਪੁਰਦ ਕੀਤਾ ਗਿਆ ਜਿੱਥੇ ਉਨ੍ਹਾਂ ਵਲੋਂ ਪਸ਼ੂਆਂ ਦੀ ਸੁਚੱਜੇ ਢੰਗ ਨਾਲ ਸੇਵਾ ਕੀਤਾ ਜਾਵੇਗੀ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਕਈ ਵਾਰ ਸੜਕ ਤੇ ਘੁੰਮ ਰਹੇ ਇਹਨਾਂ ਬੇਸਹਾਰਾ ਪਸ਼ੂਆਂ ਸਬੰਧੀ ਗੱਲਬਾਤ ਕੀਤੀ ਗਈ, ਕਿਉਂਕਿ ਤਾਜਪੁਰ ਰੋਡ ‘ਤੇ ਰਾਹਗੀਰਾਂ ਦੀ ਆਵਾਜਾਈ ਬਹੁਤ ਜਿਆਦਾ ਹੈ, ਕਈ ਵਾਰ ਇਹਨਾਂ ਅਵਾਰਾ ਪਸ਼ੂਆਂ ਕਾਰਨ ਕਈ ਸੜਕੀ ਹਾਦਸੇ ਵੀ ਵਾਪਰੇ, ਸੋ ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਐਨੀਮਲ ਲਵਰ ਸੋਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਸੜਕਾਂ ‘ਤੇ ਜਿੰਨੇ ਵੀ ਬੇਸਹਾਰਾ ਪਸ਼ੂ ਜਾ ਗਾਵਾਂ ਘੁੰਮਦੀਆਂ ਹਨ, ਉਨ੍ਹਾਂ ਨੂੰ ਉਹ ਆਪਣੀ ਗਊਸ਼ਾਲਾ ਲੋਪੋਕੇ ਵਿਖੇ ਲੈ ਜਾਣਗੇ।

ਵਿਧਾਇਕ ਗਰੇਵਾਲ ਨੇ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਅੱਜ ਤੋਂ ਇਸ ਮੁਹਿੰਮ ਤਹਿਤ ਸੜਕਾਂ ‘ਤੇ ਘੁੰਮ ਰਹੀਆਂ ਗਾਵਾਂ ਨੂੰ ਆਪਣੀ ਗਊਸ਼ਾਲਾ ਵਿਖੇ ਸ਼ਿਫਟ ਕੀਤਾ ਹੈ। ਉਹਨਾਂ ਡੇਅਰੀ ਮਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਸੜਕਾਂ ‘ਤੇ ਨਾ ਛੱਡਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ।

ਉਹਨਾਂ ਕਿਹਾ ਕਿ ਜਲਦ ਹੀ ਡੇਅਰੀ ਮਾਲਕਾਂ ਨਾਲ ਇਸ ਸਬੰਧ ਵਿੱਚ ਇਕ਼ ਮੀਟਿੰਗ ਰੱਖੀ ਜਾਵੇਗੀ ਅਤੇ ਉਹਨਾਂ ਨੂੰ ਇੱਕ ਚੰਗੇ ਸ਼ਹਿਰਵਾਸੀ ਹੋਣ ਦਾ ਫਰਜ ਯਾਦ ਕਰਵਾਇਆ ਜਾਵੇਗਾ, ਉਹਨਾਂ ਕਿਹਾ ਕਿ ਜੇ ਉਹਨਾਂ ਬੇਨਤੀ ਨਹੀਂ ਮੰਨੀ ਤਾਂ ਡੇਅਰੀ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਪਾਰਟੀ ਵਰਕਰ ਅਤੇ ਸੋਸਾਇਟੀ ਮੈਂਬਰ ਵੀ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.