ਪੰਜਾਬੀ

ਪੂਰਬ, ਪੱਛਮ ਤੇ ਪਰਵਾਸ ਰਾਹੀਂ ਸੁਰਿੰਦਰ ਸੀਰਤ ਦੀਆਂ ਕਹਾਣੀਆਂ ਸਾਨੂੰ ਵਕਤ  ਦੇ ਰੂ ਬ ਰੂ ਖੜ੍ਹਾ ਕਰਦੀਆਂ ਹਨ- ਗੁਰਭਜਨ ਗਿੱਲ

Published

on

ਲੁਧਿਆਣਾ : ਜੀ. ਜੀ. ਐੱਨ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੈਲੇਫੋਰਨੀਆ (ਅਮਰੀਕਾ)ਵੱਸਦੇ ਬਹੁ ਪੱਖੀ ਪ੍ਰਤਿਭਾ ਵਾਲੇ ਲੇਖਕ ਸੁਰਿੰਦਰ ਸੀਰਤ ਦਾ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’ ਲੋਕ ਅਰਪਿਤ ਕੀਤਾ ਗਿਆ।

ਪੁਸਤਕ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਿੰਦਰ ਸੀਰਤ ਜੰਮੂ ਵੱਸਦਿਆਂ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਸੀ ਅਤੇ  ਸਾਹਿੱਤ ਦੀਆਂ ਤਿੰਨ ਵੰਨਗੀਆਂ ਪੰਜਾਬੀ ਗ਼ਜ਼ਲ, ਕਹਾਣੀ ਅਤੇ ਨਾਵਲ ਨਿਗਾਰੀ ਵਿੱਚ ਇੱਕੋ ਜਹੀ ਸ਼ਕਤੀ ਨਾਲ ਅੱਗੇ ਵਧ ਰਿਹਾ ਸੀ। ਹੁਣ ਅਮਰੀਕਾ ਵੱਸਦਿਆਂ ਉਸ ਦੀ ਗ਼ਜ਼ਲ ਨੇ ਆਪਣੀ ਸੰਘਣੀ ਤੇ ਸਰਬਾਂਗੀ ਸੋਚ ਧਾਰਾ ਕਾਰਨ ਬਿਲਕੁਲ ਨਿਵੇਕਲਾ ਸਥਾਨ ਗ੍ਰਹਿਣ ਕਰ ਲਿਆ ਹੈ।

ਇਸ ਮੌਕੇ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਕਿਹਾ ਕਿ ਗਲਪ ਦੇ ਖੇਤਰ ਵਿਚ ਇਹ ਉਹਨਾਂ ਦੀ ਦੂਸਰੀ ਪੁਸਤਕ ਹੈ ਇਸ ਤੋਂ ਪਹਿਲਾਂ ਉਹਨਾਂ ਦਾ ਨਾਵਲ ‘ਭਰਮ ਭੁਲਈਆਂ’ 1986 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਹੁਣ ਤੱਕ ਉਹਨਾਂ ਦੇ ਸੱਤ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਸੀਰਤ ਦੀ ਲਿਖਤ ਸਾਨੂੰ ਜਟਿਲ ਮਨੁੱਖ ਦੇ ਅੰਦਰੂਨੀ ਸੰਸਾਰ ਨਾਲ ਮਿਲਾਉਂਦੀ ਹੈ।

Facebook Comments

Trending

Copyright © 2020 Ludhiana Live Media - All Rights Reserved.