ਪੰਜਾਬੀ

ਭਿੱਜੇ ਕਾਲੇ ਛੋਲਿਆਂ ਦੇ ਸੇਵਨ ਨਾਲ ਹੁੰਦੀਆਂ ਹਨ ਪੇਟ ਦੀਆਂ ਸਮੱਸਿਆਵਾਂ ਦੂਰ !

Published

on

ਮਾਹਰਾਂ ਦੁਆਰਾ ਕੀਤੀ ਗਈ ਬਹੁਤ ਸਾਰੀਆਂ ਖੋਜਾਂ ਨੇ ਇਹ ਦਰਸ਼ਾਇਆ ਹੈ ਕਿ ਜੇ ਅਸੀਂ ਰੋਜ਼ ਸਵੇਰੇ ਇੱਕ ਮੁੱਠੀ ਭਿੱਜੇ ਹੋਏ ਛੋਲੇ ਦਾ ਸੇਵਨ ਕਰੀਏ ਤਾਂ ਸਾਡੇ ਸ਼ਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਅਲੋਪ ਹੋ ਜਾਂਦੀਆਂ ਹਨ। ਕਿਉਂਕਿ ਭਿੱਜੇ ਹੋਏ ਛੋਲੇ ਵਿਚ ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ, ਚਰਬੀ, ਫਾਈਬਰ ਅਤੇ ਵਿਟਾਮਿਨ ਹੁੰਦੇ ਹਨ। ਇਸ ਲਈ ਅੱਜ ਅਸੀਂ ਭਿੱਜੇ ਕਾਲੇ ਛੋਲਿਆਂ ਦੇ ਫ਼ਾਇਦਿਆਂ ਬਾਰੇ ਦੱਸਾਗੇ

ਇਮਿਊਨਟੀ ‘ਚ ਮਜ਼ਬੂਤੀ : ਸਰੀਰ ਨੂੰ ਸਭ ਤੋਂ ਜ਼ਿਆਦਾ ਪੋਸ਼ਣ ਭਿੱਜੇ ਕਾਲੇ ਛੋਲਿਆਂ ਤੋਂ ਮਿਲਦਾ ਹੈ। ਛੋਲਿਆਂ ‘ਚ ਬਹੁਤ ਸਾਰੇ ਵਿਟਾਮਿਨ ਤੇ ਕਲੋਰੋਫਿਲ ਨਾਲ ਫਾਸਫੋਰਸ ਆਦਿ ਮਿਨਰਲ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਰੋਜ਼ਾਨਾ ਸਵੇਰ ਵੇਲੇ ਭਿੱਜੇ ਛੋਲੇ ਖਾਣ ਨਾਲ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਦੇ ਲਈ ਕਾਲੇ ਛੋਲਿਆਂ ਨੂੰ ਰਾਤ ਭਾਰ ਭਿਗੋ ਕੇ ਰੱਖ ਲਓ ਤੇ ਰੋਜ਼ਾਨਾ ਸਵੇਰੇ ਦੋ ਮੁੱਠੀਆਂ ਖਾਓ। ਕੁਝ ਦਿਨਾਂ ‘ਚ ਤੁਹਾਨੂੰ ਫ਼ਰਕ ਮਹਿਸੂਸ ਹੋਣ ਲੱਗੇਗਾ।

ਡਾਇਬਟੀਜ਼ ਤੋਂ ਬਚਾਅ : ਜੇਕਰ ਤੁਸੀਂ ਡਾਇਬਟੀਜ਼ ਤੋਂ ਪਰੇਸ਼ਾਨ ਹੋ ਤਾਂ ਆਪਣੀ ਖ਼ੁਰਾਕ ‘ਚ ਭਿੱਜੇ ਛੋਲਿਆਂ ਨੂੰ ਸ਼ਾਮਲ ਕਰੋ। 25 ਗ੍ਰਾਮ ਕਾਲੇ ਛੋਲੇ ਰਾਤ ਨੂੰ ਭਿਗੋ ਕੇ ਸਵੇਰੇ ਖ਼ਾਲੀ ਪੇਟ ਸੇਵਨ ਕਰਨ ਨਾਲ ਡਾਇਬਟੀਜ਼ ਦੂਰ ਹੋ ਜਾਂਦੀ ਹੈ।

ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ : ਛੋਲਿਆਂ ਨੂੰ ਰਾਤ ਭਰ ਪਾਣੀ ‘ਚ ਭਿਗੋ ਕੇ ਰੱਖੋ। ਫਿਰ ਸਵੇਰੇ ਉਨ੍ਹਾਂ ਦੇ ਪਾਣੀ ਨੂੰ ਵੱਖਰਾ ਕਰ ਕੇ ਉਸ ਵਿਚ ਅਦਰਕ, ਜ਼ੀਰਾ ਤੇ ਨਮਕ ਮਿਕਸ ਕਰ ਕੇ ਖਾਓ। ਛੋਲਿਆਂ ਨੂੰ ਇਸ ਤਰ੍ਹਾਂ ਖਾਣ ਨਾਲ ਕਬਜ਼ ਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ।

ਐਨਰਜੀ ਨਾਲ ਭਰਪੂਰ : ਜੇਕਰ ਤੁਸੀਂ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹਿਣਾ ਚਾਹੁੰਦੇ ਹੋ ਤਾਂ ਸਰੀਰ ਦੀ ਤਾਕਤ ਵਧਾਉਣ ਲਈ ਭਿੱਜੇ ਛੋਲਿਆਂ ‘ਚ ਨਿੰਬੂ, ਅਦਰਕ ਦੇ ਟੁੱਕੜੇ, ਹਲਕਾ ਨਮਕ ਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ‘ਚ ਖਾਓ।

ਪੁਰਸ਼ਾਂ ਲਈ ਫਾਇਦੇਮੰਦ : ਸਵੇਰੇ ਖ਼ਾਲੀ ਪੇਟ ਕਾਲੇ ਛੋਲੇ ਖਾਣਾ ਪੁਰਸ਼ਾਂ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਚੀਨੀ ਦੇ ਬਰਤਨ ‘ਚ ਰਾਤ ਨੂੰ ਛੋਲੇ ਭਿਗੋ ਕੇ ਰੱਖ ਦਿਉ। ਸਵੇਰੇ ਉੱਠ ਕੇ ਛੋਲਿਆਂ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਓ। ਇਸ ਦੇ ਲਗਾਤਾਰ ਸੇਵਨ ਨਾਲ ਪੁਰਸ਼ਾਂ ਨਾਲ ਜੁੜੀਹਨ।ਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ

Facebook Comments

Trending

Copyright © 2020 Ludhiana Live Media - All Rights Reserved.