ਬਠਿੰਡਾ : ਬਠਿੰਡਾ ਮੋੜ ਮੰਡੀ ਅਤੇ ਗਿੱਦੜਬਾਹਾ ‘ਚ ਮੋਹਾਲੀ ਐੱਸ.ਟੀ.ਐੱਫ. ਨੇ ਛਾਪੇਮਾਰੀ ਕੀਤੀ ਹੈ। ਇਹ ਮਾਮਲਾ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਨਾਲ ਸਬੰਧਤ ਦੱਸਿਆ ਜਾਂਦਾ ਹੈ, ਜਿਸ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਵੱਡੀ ਜਾਇਦਾਦ ਬਣਾਈ ਸੀ ਅਤੇ ਸਮੱਗਲਿੰਗ ਦੇ ਧੰਦੇ ਵਿੱਚ ਵੀ ਸ਼ਾਮਲ ਸੀ। ਉਸ ਦੇ ਮੋੜ ਮੰਡੀ ਦੇ ਵੱਡੇ ਤਸਕਰਾਂ ਨਾਲ ਸਬੰਧ ਸਨ ਅਤੇ ਉਦੋਂ ਤੋਂ ਹੀ ਉਹ ਛੁੱਟੀ ‘ਤੇ ਹੈ। ਐਸ.ਟੀ.ਐਫ ਟੀਮ ਨੇ ਡਰੱਗ ਇੰਸਪੈਕਟਰ ਦੇ ਸਾਰੇ ਖਾਤੇ ਅਤੇ ਸੋਨਾ ਜ਼ਬਤ ਕਰ ਲਿਆ। ਐੱਫ.ਡੀ. ਆਦਿ ਨੂੰ ਸੀਲ ਕਰ ਦਿੱਤਾ ਹੈ ਅਤੇ ਕੁਝ ਕਾਗਜ਼ਾਤ ਵੀ ਆਪਣੇ ਨਾਲ ਲੈ ਗਏ ਹਨ। ਉਕਤ ਡਰੱਗ ਇੰਸਪੈਕਟਰ ਫਾਜ਼ਿਲਕਾ ‘ਚ ਤਾਇਨਾਤ ਸੀ।