ਅਪਰਾਧ
ਲੁਧਿਆਣਾ ‘ਚ STF ਨੇ ਲਗਜ਼ਰੀ ਕਾਰਾਂ ਤੇ 8 ਲੱਖ ਦੀ ਡਰੱਗ ਮਨੀ ਸਣੇ ਨਸ਼ਾ ਸਮੱਗਲਰ ਕੀਤਾ ਕਾਬੂ
Published
3 years agoon

ਲੁਧਿਆਣਾ : ਲੁਧਿਆਣਾ ਵਿਚ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਸਮੱਗਲਰ ਕਾਬੂ ਕੀਤਾ ਹੈ ਜਿਸ ਤੋਂ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 10 ਕਰੋੜ ਮੰਨੀ ਜਾ ਰਹੀ ਹੈ। ਪੁਲਿਸ ਨੇ ਜਿਸ ਦੋਸ਼ੀ ਨੂੰ ਫੜਿਆ ਹੈ, ਉਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਸ਼ੀ ਨੇ ਨਸ਼ਾ ਤਸਕਰੀ ਤੋਂ ਕਈ ਨਾਜਾਇਜ਼ ਜਾਇਦਾਦਾਂ ਵੀ ਬਣਾਈਆਂ ਹੋਈਆਂ ਹਨ।
STF ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਤਾਜਪੁਰ ਰੋਡ ਵੱਲੋਂ ਵਰਧਮਾਨ ਚੌਕ ਹੁੰਦੇ ਹੋਏ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਮੋਤੀ ਨਗਰ ਜਾਣਾ ਹੈ। ਪੁਲਿਸ ਨੇ ਆਕਾਸ਼ ਚੋਪੜਾ ਨੂੰ ਗਲਾਡਾ ਕਮਿਊਨਿਟੀ ਕਲੱਬ ਸੈਕਟਰ-39 ਏਰੀਆ ਕੋਲ ਕਾਬੂ ਕਰ ਲਿਆ। ਦੋਸ਼ੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੀ ਐਕਟਿਵਾ ਤੋਂ ਪੁਲਿਸ ਨੂੰ 250 ਗ੍ਰਾਮ ਹੈਰੋਇਨ, ਇਕ ਇਲੈਕਟ੍ਰਿਕ ਕੰਡਾ ਤੇ ਪਲਾਸਟਿਕ ਦੇ ਪਾਊਚ ਬਰਾਮਦ ਹੋਏ।
ਪੁਲਿਸ ਨੇ ਆਕਾਸ਼ ਚੋਪੜਾ ਤੋਂ ਪੁੱਛਗਿਛ ਕੀਤੀ ਤੇ ਉਸ ਦੇ ਘਰ ਮੁਹੱਲਾ ਗੁਰਮੇਲ ਪਾਰਕ ਲੈ ਕੇ ਗਏ ਤਾਂ ਦੋਸ਼ੀ ਨੇ ਅਲਮਾਰੀ ਵਿਚ ਰੱਖੀ 800 ਗ੍ਰਾਮ ਹੈਰੋਇਨ ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਕੁੱਲ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਦੇ ਟਿਕਾਣਿਆਂ ‘ਤੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਕਈ ਲਗਜ਼ਰੀ ਗੱਡੀਆਂ, ਜੋ ਦੋਸ਼ੀ ਨੇ ਡਰੱਗ ਤਸਕਰੀ ਕਰਕੇ ਖਰੀਦੀਆਂ ਸਨ, ਪੁਲਿਸ ਨੂੰ ਮਿਲੀਆਂ। ਦੋਸ਼ੀ ਦੀ ਸਾਰੀਆਂ ਗੱਡੀਆਂ ਦੇ ਨੰਬਰ ਵੀ ਵੀਆਈਪੀ ਸਨ। ਐੱਸਟੀਐੱਫ ਨੇ ਦੋਸ਼ੀ ਤੋਂ 3 ਕਾਰਾਂ, 3 ਮੋਟਰਸਾਈਕਲ ਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ।
You may like
-
3 ਕਿਲੋ ਅ.ਫੀ.ਮ ਸਮੇਤ ਦੋ ਮੁਲਜ਼ਮ ਗ੍ਰਿਫ਼/ਤਾਰ, ਰਾਜਸਥਾਨ ਤੋਂ ਲੁਧਿਆਣਾ ਆਏ ਸੀ ਸਪਲਾਈ ਦੇਣ
-
ਲੁਧਿਆਣਾ ‘ਚ 40 ਕਿਲੋ ਹੈ.ਰੋ.ਇ.ਨ ਬਰਾਮਦਗੀ ‘ਚ ਅੰਤਰਰਾਸ਼ਟਰੀ ਸ.ਮੱ.ਗ.ਲ.ਰ ਗ੍ਰਿ.ਫ.ਤਾ.ਰ
-
ਡਕੈਤੀ ਦੇ ਕੇਸ ’ਚ ਜ਼ਮਾਨਤ ’ਤੇ ਬਾਹਰ ਆ ਕੇ ਕਰਨ ਲੱਗਾ ਨਸ਼ਾ ਤਸਕਰੀ, ਗ੍ਰਿਫ਼ਤਾਰ
-
STF ਲੁਧਿਆਣਾ ਨੇ ਨ/ਸ਼ਾ ਤ.ਸ.ਕ.ਰੀ ਦੇ ਮਾਮਲੇ ‘ਚ ਭ.ਗੌ.ੜੀ ਔਰਤ ਨੂੰ ਕੀਤਾ ਗ੍ਰਿ.ਫ.ਤਾ.ਰ
-
ਲੁਧਿਆਣਾ ‘ਚ 7 ਕਰੋੜ 20 ਲੱਖ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
-
ਨਸ਼ਿਆਂ ਦੀ ਸਮੱਸਿਆ ‘ਤੇ ਚਰਚਾ ਕਰਨ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ – ਡਾ. ਇੰਦਰਜੀਤ ਸਿੰਘ