ਲੁਧਿਆਣਾ : ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣੇ ਕਰ ਰਹੇ ਸਾਬਕਾ ਵਿਧਾਇਕ ਤੇ ਸਾਬਕਾ ਆਈਏਐੱਸ ਅਧਿਕਾਰੀ ਕੁਲਦੀਪ ਵੈਦ ਦੁਪਹਿਰ ਦੇ ਸਮੇਂ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਉਨ੍ਹਾਂ ਵੱਲੋਂ ਬਣਾਈ ਗਈ ਜਾਇਦਾਦ ਦਾ ਬਿਊਰੋ ਦੇਣ ਦੌਰਾਨ ਦਿੱਤੇ ਗਏ ਰਿਕਾਰਡ ਦੇ ਸਬੰਧ ਵਿਚ ਅੱਜ ਉਸ ਦੇ ਬਿਆਨ ਦਰਜ ਕੀਤੇ ਗਏ।
ਲਗਪਗ ਦੋ ਘੰਟੇ ਤੱਕ ਚੱਲੀ ਕਾਰਵਾਈ ਤੋਂ ਬਾਅਦ ਉਹ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲੇ। ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ 28 ਜੂਨ ਨੂੰ ਮੁੜ ਬੁਲਾਇਆ ਹੈ ਤੇ ਕੁਝ ਹੋਰ ਰਿਕਾਰਡਾਂ ਦੀ ਵੀ ਮੰਗ ਕੀਤੀ ਹੈ।