Connect with us

ਪੰਜਾਬ ਨਿਊਜ਼

ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ

Published

on

State President Navjot Singh Sidhu and Congress High Command leaders' hoardings thrown in garbage trolley, case heated

ਕੁਰਾਲੀ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ ਪਾਰਟੀ ਦੇ ਇੱਕ ਧੜੇ ਵਲੋਂ ਲਾਏ ਵਧਾਈਆਂ ਤੇ ਧੰਨਵਾਦ ਦੇ ਹੋਰਡਿੰਗ ਫਲੈਕਸ ਬੋਰਡ ਸਥਾਨਕ ਨਗਰ ਕੌਂਸਲ ਨੇ ਨਿਸ਼ਾਨਾ ਬਣਾਉਂਦੇ ਹੋਏ ਉਤਾਰ ਦਿੱਤੇ। ਕਾਂਗਰਸ ਪਾਰਟੀ ਦੇ ਕਬਜ਼ੇ ਵਾਲੀ ਕੌਂਸਲ ਵਲੋਂ ਪਾਰਟੀ ਹਾਈਕਮਾਂਡ ਦੇ ਦਿੱਗਜ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਫਲੈਕਸ ਬੋਰਡ ਕੌਂਸਲ ਦੀਆਂ ਕੂੜੇ-ਕਰਕਟ ਚੁੱਕਣ ਵਾਲੀਆਂ ਟਰਾਲੀਆਂ ਵਿਚ ਰੋਲ਼ੇ ਜਾਣ ਕਾਰਨ ਸਥਾਨਕ ਕਾਂਗਰਸੀ ਵਰਕਰਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਅਤੇ ਵਾਰਡ ਨੰਬਰ 2 ਦੇ ਕਾਂਗਰਸੀ ਕੌਂਸਲਰ ਭਾਰਤ ਭੂਸ਼ਣ ਵਰਮਾ ਵਲੋਂ ਦਿੱਗਜ਼ ਆਗੂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨੂੰ ਲੈ ਕੇ ਆਪਣੇ ਧੜੇ ਦੇ ਆਗੂਆਂ ਨਾਲ ਸਥਾਨਕ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ‘ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਤੇ ਮੁਬਾਰਕਾਂ ਦੇਣ ਦੇ ਦਰਜ਼ਨ ਤੋਂ ਵਧੇਰੇ ਫਲੈਕਸ ਹੋਰਡਿੰਗ ਬੋਰਡ ਲਗਵਾਏ ਗਏ ਸਨ। ਇਸੇ ਦੌਰਾਨ ਸਥਾਨਕ ਨਗਰ ਕੌਂਸਲ ਦੀ ਟੀਮ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ‘ਤੇ ਲਗਾਏ ਇਨ੍ਹਾਂ ਫਲੈਕਸ ਹੋਰਡਿੰਗਜ਼ ਬੋਰਡਾਂ ਨੂੰ ਉਤਾਰ ਕੇ ਆਪਣੇ ਕਬਜ਼ੇ ਵਿਚ ਲੈ ਲਿਆ।

ਆਗੂਆਂ ਨੇ ਸਿਆਸੀ ਰੰਜ਼ਸ਼ ਤਹਿਤ ਕੀਤੀ ਇਸ ਕਾਰਵਾਈ ਲਈ ਕੌਂਸਲ ਅਧਿਕਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕੌਂਸਲ ਦੀ ਪੱਖਪਾਤ ਵਾਲੀ ਨੀਤੀ ਸ਼ਹਿਰ ਦੇ ਵਿਚ ਜਗ ਜਾਹਰ ਹੋ ਗਈ ਹੈ। ਸ੍ਰੀ ਚਾਵਲਾ ਨੇ ਕਿਹਾ ਕਿ ਉਹ ਇਹ ਸਾਰਾ ਮਾਮਲਾ ਲਿਖਤੀ ਰੂਪ ਵਿਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆਉਣਗੇ।

ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਪੱਖਪਾਤ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਇਸ ਕਾਰਵਾਈ ਤੋਂ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਸ਼ਹਿਰ ਵਿਚ ਲੱਗੇ ਸਾਰੇ ਹੀ ਫਲੈਕਸ ਹੋਰਡਿੰਗਜ਼ ਬੋਰਡਾਂ ਨੂੰ ਉਤਾਰਨ ਦੇ ਹੁਕਮ ਦੇ ਦਿੱਤੇ ਗਏ ਹਨ। ਦੂਜੇ ਪਾਸੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਉਨ੍ਹਾਂ ਤੇ ਲਗਾਏ ਗਏ ਪੱਖਪਾਤ ਦੇ ਦੋਸ਼ਾਂ ਨੂੰ ਮੁੱਢੋਂ ਨਾਕਾਰ ਦੇ ਹੋਏ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਬਿਲਕੁਲ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਲੱਗੇ ਹੋਰਡਿੰਗਜ਼ ਕਾਰਨ ਮਸ਼ਹੂਰੀ ਬੋਰਡ ਚਲਾਉਣ ਵਾਲੇ ਠੇਕੇਦਾਰ ਨੇ ਸਥਾਨਕ ਨਗਰ ਕੌਂਸਲ ਦੀ ਅਦਾਇਗੀ ਰੋਕ ਦਿੱਤੀ ਹੈ। ਜਿਸ ਕਾਰਨ ਅਜਿਹੀ ਕਾਰਵਾਈ ਕੀਤੀ ਹੋਵੇਗੀ ਅਤੇ ਹੋਰਡਿੰਗਜ਼ ਉਤਾਰੇ ਜਾਣ ਨੂੰ ਰੂਟੀਨ ਦੀ ਕਾਰਵਾਈ ਦੱਸਿਆ।

ਗਊ ਸੇਵਾ ਕਮਿਸ਼ਨ ਦੇ ਵਾਇਸ ਚੇਅਰਮੈਨ ਸ੍ਰੀ ਚਾਵਲਾ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹੋਰਡਿੰਗਜ਼ ਵਿਚ ਪਾਰਟੀ ਦੀ ਦਿੱਲੀ ਹਾਈਕਮਾਂਡ ਤੋਂ ਇਲਾਵਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ,ਕੈਪਟਨ ਅਮਰਿੰਦਰ ਸਿੰਘ,ਹਰੀਸ਼ ਰਾਵਤ,ਸਪੀਕਰ ਰਾਣਾ ਕੇਪੀ ਸਿੰਘ,ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਵਾਲੇ ਹੋਰਡਿੰਗਜ਼ ਕੌਂਸਲ ਵਲੋਂ ਕੂੜੇ ਵਾਲੀ ਟਰਾਲੀ ਵਿਚ ਲਿਆਂਦੇ ਗਏ ਜੋ ਕਿ ਪਾਰਟੀ ਆਗੂਆਂ ਦੀ ਵੱਡੀ ਤੌਹੀਨ ਹੈ। ਕੌਂਸਲ ਦੀ ਕਾਰਵਾਈ ਦੀ ਉਹ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹਨ।

Facebook Comments

Advertisement

ਤਾਜ਼ਾ

SAD-UNF confrontation over peasant agitation, Rajewal's serious allegations against Akalis SAD-UNF confrontation over peasant agitation, Rajewal's serious allegations against Akalis
ਇੰਡੀਆ ਨਿਊਜ਼37 seconds ago

ਕਿਸਾਨ ਅੰਦੋਲਨ ਨੂੰ ਲੈ ਕੇ ਸ਼੍ਰੋਅਦ ਤੇ ਸੰਯੁਕਤ ਮੋਰਚਾ ਆਹਮੋ-ਸਾਹਮਣੇ, ਰਾਜੇਵਾਲ ਦਾ ਅਕਾਲੀਆਂ ’ਤੇ ਗੰਭੀਰ ਦੋਸ਼

ਚੰਡੀਗੜ੍ਹ : ਸ਼੍ਰੋਅਦ ਦੁਆਰਾ ਕਿਸਾਨ ਸੰਗਠਨਾਂ ’ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਸੰਯੁਕਤ ਮੋਰਚੇ ਨੇ ਜਵਾਬੀ ਹਮਲਾ ਕੀਤਾ ਹੈ। ਮੋਰਚੇ...

To make Ludhiana free from straw smoke, the department will set up awareness camps To make Ludhiana free from straw smoke, the department will set up awareness camps
ਖੇਤੀਬਾੜੀ27 mins ago

ਲੁਧਿਆਣਾ ਨੂੰ ਪਰਾਲੀ ਦੇ ਧੂੰਏ ਤੋਂ ਮੁਕਤ ਬਣਾਉਣ ਲਈ ਵਿਭਾਗ ਲਗਾਏਗਾ ਜਾਗਰੂਕਤਾ ਕੈਂਪ

ਲੁਧਿਆਣਾ : ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ...

P.A.U. Alumni of Canada received the Crop Science Award P.A.U. Alumni of Canada received the Crop Science Award
ਖੇਤੀਬਾੜੀ45 mins ago

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਕੈਨੇਡਾ ਵਿੱਚ ਫਸਲ ਵਿਗਿਆਨ ਦਾ ਐਵਾਰਡ ਮਿਲਿਆ

ਲੁਧਿਆਣਾ  :  ਪੀ.ਏ.ਯੂ. ਤੋਂ ਫਸਲ ਵਿਗਿਆਨ ਵਿੱਚ ਮਾਸਟਰਜ਼ ਅਤੇ ਪੀ.ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਤਰਲੋਕ ਸਿੰਘ ਸਹੋਤਾ...

Punjab CM visits Delhi to discuss new ministers Punjab CM visits Delhi to discuss new ministers
ਪੰਜਾਬ ਨਿਊਜ਼1 hour ago

ਨਵੇਂ ਮੰਤਰੀਆਂ ਬਾਰੇ ਚਰਚਾ ਲਈ ਦਿੱਲੀ ਦੌਰੇ ‘ਤੇ ਪੰਜਾਬ CM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

Punjab govt issues notification for 15 per cent DA, employees cancel Punjab govt issues notification for 15 per cent DA, employees cancel
ਪੰਜਾਬ ਨਿਊਜ਼1 hour ago

ਪੰਜਾਬ ਸਰਕਾਰ ਨੇ 15 ਫ਼ੀਸਦੀ ਡੀਏ ਦੇਣ ਲਈ ਨੋਟੀਫਿਕੇਸ਼ਨ ਜਾਰੀ, ਮੁਲਾਜ਼ਮਾਂ ਨੇ ਕੀਤਾ ਰੱਦ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਜੋਂ ਡੀਏ ’ਤੇ 15 ਫ਼ੀਸਦੀ ਵਾਧਾ ਦੇਣ ਦਾ...

Case of misappropriation of Punjabi University funds: Four arrested including main accused Case of misappropriation of Punjabi University funds: Four arrested including main accused
ਅਪਰਾਧ2 hours ago

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ‘ਚ ਹੇਰ ਫੇਰ ਦਾ ਮਾਮਲਾ: ਮੁੱਖ ਮੁਲਜ਼ਮ ਸਮੇਤ ਚਾਰ ਜਣੇ ਗ੍ਰਿਫ਼ਤਾਰ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਦੀ ਹੇਰ ਫੇਰ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਸਮੇਤ ਤਿੰਨ ਨੂੰ ਪੁਲਿਸ...

Brahma Mahindra could not become Deputy Chief Minister due to rebellious tone Brahma Mahindra could not become Deputy Chief Minister due to rebellious tone
ਪੰਜਾਬ ਨਿਊਜ਼2 hours ago

ਬਗ਼ਾਵਤੀ ਸੁਰਾਂ ਕਾਰਨ ਉਪ- ਮੁੱਖ ਮੰਤਰੀ ਨਾ ਬਣ ਸਕੇ ਬ੍ਰਹਮ ਮਹਿੰਦਰਾ

ਪਟਿਆਲਾ : ਨਵੇਂ ਮੁੱਖ ਮੰਤਰੀ ਬਣਨ ਤੋਂ ਠੀਕ ਇਕ ਦਿਨ ਪਹਿਲਾਂ ਬ੍ਰਹਮ ਮਹਿੰਦਰਾ ਦੇ ਆਪਣੇ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂਆਂ...

Charanjit Singh Channi's cabinet to be expanded soon, CM Channi and Deputy CM to visit Delhi Charanjit Singh Channi's cabinet to be expanded soon, CM Channi and Deputy CM to visit Delhi
ਪੰਜਾਬ ਨਿਊਜ਼2 hours ago

ਜਲਦ ਹੋਵੇਗਾ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ, ਦਿੱਲੀ ਜਾਣਗੇ ਸੀਐੱਮ ਚੰਨੀ ਤੇ ਡਿਪਟੀ ਸੀਐੱਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

MLA Rana Gurjit Singh congratulated Chief Minister Charanjit Singh Channi MLA Rana Gurjit Singh congratulated Chief Minister Charanjit Singh Channi
ਪੰਜਾਬ ਨਿਊਜ਼3 hours ago

 ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਸ਼ਾਹਕੋਟ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ...

Congress infighting has hurt the state: Gyaspura Congress infighting has hurt the state: Gyaspura
ਪੰਜਾਬੀ3 hours ago

ਕਾਂਗਰਸ ਦੀ ਆਪਸੀ ਲੜਾਈ ਨੇ ਸੂਬੇ ਦਾ ਨੁਕਸਾਨ ਕੀਤਾ ਹੈ : ਗਿਆਸਪੁਰਾ

ਲੁਧਿਆਣਾ : ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ ‘ਚ...

A large quantity of bullet coin was recovered while digging the foundation of the house A large quantity of bullet coin was recovered while digging the foundation of the house
ਪੰਜਾਬ ਨਿਊਜ਼3 hours ago

ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਮੰਡੀ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ...

The mischievous miscreants attacked Dr. Phillaur. Statue of BR Ambedkar damaged The mischievous miscreants attacked Dr. Phillaur. Statue of BR Ambedkar damaged
ਅਪਰਾਧ3 hours ago

ਸ਼ਰਾਰਤੀ ਅਨਸਰਾਂ ਨੇ ਫਿਲੌਰ ‘ਚ ਡਾ. ਬੀਆਰ ਅੰਬੇਡਕਰ ਦਾ ਬੁੱਤ ਨੁਕਸਾਨਿਆ

ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ...

Trending